ਜਵਾਬੀ ਹਮਲੇ ’ਚ 15 ਪਾਕਿਸਤਾਨੀ ਮਰੇ/
ਜੰਮੂ/ਨਵੀਂ ਦਿੱਲੀ, 8 ਅਕਤੂਬਰ (ਪੀ. ਟੀ. ਲਾਇਵ)- ਭਾਰਤੀ ਇਲਾਕੇ ਅੰਦਰ ਪਿਛਲੇ 8 ਦਿਨਾਂ ਤੋਂ ਲਗਾਤਾਰ ਗੋਲੇ ਦਾਗ ਰਹੀ ਪਾਕਿਸਤਾਨੀ ਫੌਜ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਸਰਕਾਰ ਨੇ ਫੌਜ ਨੂੰ ਕਾਰਵਾਈ ਕਰਨ ਲਈ ਖੁੱਲ੍ਹੀ ਛੋਟ ਦੇ ਦਿੱਤੀ ਹੈ। ਹਾਲਾਤ ਨਾਲ ਨਿਪਟਣ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਬੁੱਧਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਾਬਾਰੀ ’ਚ ਦੋ ਔਰਤਾਂ ਮਾਰੀਆਂ ਗਈਆਂ। ਇਸ ਦੇ ਨਾਲ ਹੀ ਹੁਣ ਤੱਕ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਾਬਾਰੀ ’ਚ 8 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਜਦਕਿ ਪਾਕਿਸਤਾਨ ਵਿੱਚ 15 ਵਿਅਕਤੀ ਮਾਰੇ ਜਾ ਚੁੱਕੇ ਹਨ। ਪਾਕਿਸਤਾਨੀ ਫੌਜ ਨੇ ਬੁੱਧਵਾਰ ਨੂੰ ਵੀ ਜੰਮੂ-ਕਸ਼ਮੀਰ ਦੀ ਕੌਮਾਂਤਰੀ ਸਰਹੱਦ
’ਤੇ ਭਾਰਤੀ ਚੌਕੀਆਂ ਅਤੇ ਪਿੰਡਾਂ ’ਤੇ ਭਾਰੀ ਗੋਲਾਬਾਰੀ ਕੀਤੀ। ਪਾਕਿ ਰੇਂਜਰਜ਼ ਨੇ ਭਾਰਤ ਦੀਆਂ 50 ਤੋਂ ਵਧ ਸਰਹੱਦੀ ਚੌਕੀਆਂ ਅਤੇ 35 ਸਰਹੱਦੀ ਪਿੰਡਾਂ ਉਤੇ ਗੋਲਾਬਾਰੀ ਕੀਤੀ। 192 ਕਿਲੋਮੀਟਰ ਲੰਬੀ ਸਰਹੱਦ ਉਤੇ ਮੰਗਲਵਾਰ ਪੂਰੀ ਰਾਤ ਗੋਲੀਆਂ ਦੀ ਆਵਾਜ਼ ਗੂੰਜਦੀ ਰਹੀ। ਪਾਕਿ ਰੇਂਜਰਾਂ ਨੇ ਬੁੱਧਵਾਰ ਸਵੇਰੇ 7.30 ਵਜੇ ਸਾਂਬਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਛਿੱਲਾਰੀ ਉਤੇ ਮਾਰਟਰ ਦਾਗੇ। ਹਮਲੇ ਵਿੱਚ ਸ਼ਕੁੰਤਲਾ ਦੇਵੀ ਅਤੇ ਉਸ ਦੀ ਨੂੰਹ ਪੋਲੀ ਦੇਵੀ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਅਤੇ ਬੱਚੇ ਜ਼ਖਮੀ ਹੋ ਗਏ। ਪਾਕਿਸਤਾਨੀ ਗੋਲਾਬਾਰੀ ਵਿੱਚ ਬੁੱਧਵਾਰ ਨੂੰ 15 ਹੋਰ ਵਿਅਕਤੀ ਜ਼ਖਮੀ ਹੋ ਗਏ। ਇਸ ਦੌਰਾਨ ਸਾਂਬਾ ਦੇ ਐਸ ਐਸ ਪੀ ਅਨਿਲ ਮੰਗੋਤਰਾ ਨੇ ਦੱਸਿਆ ਹੈ ਕਿ 1700 ਦੀ ਅਬਾਦੀ ਵਾਲੇ ਇਸ ਪਿੰਡ ਦੇ ਸਾਰੇ ਵਸਨੀਕ ਹਿਜਰਤ ਕਰ ਗਏ ਹਨ ਅਤੇ ਸੁਰੱਖਿਅਤ ਇਲਾਕੇ ਵਿੱਚ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 16 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਜਾ ਚੁੱਕਿਆ ਹੈ।
ਪਾਕਿਸਤਾਨ ਫਿਰ ਪਹੁੰਚਿਆ ਯੂ ਐ¤ਨ ਦੀ ਸ਼ਰਨ- ਪਾਕਿਸਤਾਨ ਨੇ ਫਿਰ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮਾਮਲਾ ਉਠਾਇਆ ਹੈ। ਪਾਕਿਸਤਾਨ ਦੇ ਰਾਜਦੂਤ ਮਸੂਦ ਖਾਨ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੂੰ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਫੌਜੀ ਦਰਸ਼ਕ ਸਮੂਹ (ਯੂ ਐ¤ਨ ਐ¤ਮ ਓ ਜੀ ਆਈ ਪੀ) ਨੂੰ ਜੰਗਬੰਦੀ ਦੀ ਪਾਲਣਾ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਭਾਰਤ ’ਤੇ ਦੋਸ਼ ਲਾਇਆ ਕਿ ਉਸ ਦੀ ਗੋਲਾਬਾਰੀ ਨਾਲ ਈਦ-ਉਲ-ਅਜ਼ਹਾ ਦੇ ਮੌਕੇ ’ਤੇ 4 ਨਿਰਦੋਸ਼ ਪਾਕਿਸਤਾਨੀ ਮਾਰੇ ਗਏ।
ਭਾਰਤ ਨੇ ਕਿਹਾ, ਪ੍ਰਸੰਗਤਾ ਖਤਮ- ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਮਸਲਾ ਉਠਾਉਣ ’ਤੇ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਸਇਅਦ ਅਕਬਰੂਦੀਨ ਨੇ ਕਿਹਾ ਹੈ ਕਿ ਯੂ ਐ¤ਨ ਐ¤ਮ ਓ ਜੀ ਆਈ ਪੀ ਆਪਣੀ ਪ੍ਰਸੰਗਤਾ ਗੁਆ ਚੁੱਕਾ ਹੈ। ਭਾਰਤ-ਪਾਕਿ ਸਰਹੱਦੀ ਵਿਵਾਦ 1972 ਵਿੱਚ ਹੋਏ ਸ਼ਿਮਲਾ ਸਮਝੌਤੇ ਦੇ ਅਨੁਸਾਰ ਦੋ ਪੱਖੀ ਮਾਮਲਾ ਹੈ।



