ਬੰਗਾ, 5 ਅਕਤੂਬਰ (ਪੀ. ਟੀ.)- ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਮਾਰਕੀਟ ਕਮੇਟੀ ‘ਚ ਗੱਲਬਾਤ ਕਰਦੇ ਹੋਏ ਕਿ ਕਿਹਾ ਕਿ ਸਰਕਾਰ ਦੁਆਰਾ 17% ਨਮੀ ਵਾਲੀ ਝੋਨੇ ਦੀ ਖਰੀਦ ਤੈਅ ਕੀਤੀ ਗਈ ਹੈ। 17% ਤੋਂ ਜ਼ਿਆਦਾ ਨਮੀ ਵਾਲੇ ਝੋਨੇ ਨੂੰ ਮੰਡੀ ‘ਚ ਸੁਕਾ ਕੇ ਹੀ ਖਰੀਦਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ‘ਚ ਮੰਡੀਆਂ ‘ਚ ਝੋਨੇ ਦੀ ਫਸਲ ਦੀ ਆਮਦ 7.01 ਲੱਖ ਟਨ ਸੀ ਪਰ ਇਸ ਵਾਰ ਮੰਡੀਆਂ ‘ਚ ਝੋਨੇ ਦੀ ਆਮਦ 3% ਵਧ ਕੇ 7.21 ਲੱਖ ਟਨ ਹੋ ਗਈ ਹੈ ਜਿਸ ‘ਚ 6.41 ਲੱਖ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। 0.80 ਲੱਖ ਟਨ ਫਸਲ ਸਫਾਈ ਜਾਂ ਨਮੀ ਦੇ ਕਾਰਨ ਅਜੇ ਖਰੀਦੀ ਨਹੀਂ ਜਾ ਸਕੀ ਹੈ। ਬਾਸਮਤੀ ਦੀ ਫਸਲ ਦੀ ਆਮਦ 18.73# ਵਧ ਕੇ 4.40 ਲੱਖ ਟਨ ਹੋ ਚੁੱਕੀ ਹੈ। ਪਿਛਲੇ ਸਾਲ ਬਾਸਮਤੀ ਦਾ ਰੇਟ 3400 ਰੁਪਏ ਸੀ ਇਸ ਵਾਰ ਘੱਟ ਹੋ ਕੇ 2935 ਰੁਪਏ ਹੋ ਗਈ ਹੈ। ਲੱਖੋਵਾਲ ਨੇ ਕਿਹਾ ਕਿ ਝੋਨੇ ਦੀ ਫਸਲ ਦੀ ਤਰ੍ਹਾਂ ਬਾਸਮਤੀ ਦੀ ਫਸਲ
ਦੀ ਕੀਮਤ ਵੀ ਨਿਰਧਾਰਿਤ ਹੋਣੀ ਚਾਹੀਦੀ ਹੈ। ਸ. ਲੱਖੋਵਾਲ ਨੇ ਕਿਹਾ ਕਿ ਝੋਨੇ ਦੀ ਫਸਲ ਦੀ ਤਰ੍ਹਾਂ ਬਾਸਮਤੀ ਦੀ ਫਸਲ ਦੀ ਕੀਮਤ ਵੀ ਨਿਰਧਾਰਤ ਹੋਣੀ ਚਾਹੀਦੀ ਹੈ। ਸ. ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲੇ ਬਾਸਮਤੀ ਦੀ ਫਸਲ ‘ਤੇ 15% ਨਮੀ ਨਿਰਧਾਰਤ ਕੀਤੀ ਸੀ ਪਰ ਹੁਣ 14% ਨਮੀ ਨਿਰਧਾਰਤ ਕੀਤੀ ਹੈ ਜੋ ਕਿ ਕਿਸਾਨਾਂ ਨਾਲ ਧੱਕਾ ਹੈ। ਇਸ ਸੰਬੰਧੀ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਉਹ ਕਲ ਕੇਂਦਰ ਸਰਕਾਰ ਦੇ ਨਾਲ ਦੇਹਰਾਦੂਨ ‘ਚ ਇਕ ਮੀਟਿੰਗ ‘ਚ ਭਾਗ ਲੈਣਗੇ ਜਿਸ ‘ਚ ਆਮ ਕਿਸਾਨ ਜਥੇਬੰਦੀਆਂ ਵੀ ਸ਼ਿਰਕਤ ਕਰ ਰਹੀਆਂ ਹਨ। ਬਾਰਦਾਨੇ ‘ਚ ਆ ਰਹੀ ਦਿੱਕਤ ਬਾਰੇ ਲੱਖੋਵਾਲ ਨੇ ਦੱਸਿਆ ਕਿ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ 40 ਕਿਲੋ ਬਾਸਮਤੀ ਦੀ ਫਿਲਿੰਗ ‘ਤੇ ਹੋਵੇ ਪਰ ਬਾਸਮਤੀ ਦੀ ਫਿਲਿੰਗ 35 ਕਿਲੋ ਹੀ ਹੋ ਰਹੀ ਹੈ। ਇਸ ਸੰਬੰਧੀ ਉਹ ਕੇਂਦਰ ਸਰਕਾਰ ਨਾਲ ਗੱਲ ਕਰਨਗੇ। ਇਸ ਮੌਕੇ ‘ਤੇ ਉਨ੍ਹਾਂ ਨਾਲ ਅਮਰਜੀਤ ਸਿੰਘ ਕਲੇਰਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਚੌਧਰੀ ਰਾਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।



