Skip to content
Independent perspectives. Global stories.
BREAKING

ਰਾਜ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਵੇ : ਕੋਹਾੜ

Share this story

ਚੰਡੀਗੜ੍ਹ 2 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਵਲੋ‘ ਸਕੂਲੀ ਬੱਚਿਆਂ ਦੀ ਸੁਰੱਖਿਆ ਅਤੇ ਸਕੂਲ ਬੱਸਾਂ ਦੀ ਦੁਰਘਟਨਾ ਦਰ ਵਿੱਚ ਕਮੀ ਕਰਨ ਦੇ ਮਕਸਦ ਨਾਲ ਇਕ ਸੁਰੱਖਿਅਤ ਸਕੂਲ ਵਾਹਨ ਸਕੀਮ ਚਲਾਈ ਗਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਸਕੂਲ ਵਾਹਨਾਂ ਦੀ ਦੁਰਘਟਨਾਵਾ ਦਾ ਮੁੱਖ ਕਾਰਨ ਬੱਸਾਂ ਦੀ ਬਾਡੀ ਦਾ ਅਣਸੁਰਖਿਅਤ ਹੋਣ, ਸਿਖਿਆ ਸੰਸਥਾਵਾਂ ਵਲੋ‘ ਬੱਚਿਆਂ ਦੀ ਸੁਰੱਖਿਆ ਲਈ ਸਕੂਲ ਵਾਹਨਾ ਲਈ ਲਾਗੂ ਨਿਯਮਾਂ ਨੂੰ ਨਾ ਅਪਣਾਏ ਜਾਣ ਅਤੇ  ਬੱਸ ਚਾਲਕਾਂ ਵਿੱਚ ਡਰਾਈਵਿੰਗ ਸਕਿਲ ਦੀ ਘਾਟ ਦਾ ਹੋਣਾ ਹੈ। ਸੜਕਾਂ ਤੇ ਦੁਰਘਟਨਾਵਾਂ ਕਾਰਨ ਮੌਤ ਦਰ ਨੂੰ ਘੱਟ ਕਰਨ ਦੀ ਲੋੜ ਤੇ ਜੋਰ ਦਿੰਦਿਆਂ  ਸ ਕੋਹਾੜ ਨੇ ਦੱਸਿਆ  ਕਿ ਟਰਾਂਸਪੋਰਟ ਵਿਭਾਗ ਵਲੋਂ ਰਾਜ ਦੇ ਸਕੂਲਾਂ ਲਈ ਸੜਕ ਸੁਰੱਖਿਆ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇਕ ਸੁਰੱਖਿਅਤ ਸਕੂਲ ਵਾਹਨ

ਸਕੀਮ ਤਿਆਰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਸਕੂਲ ਬੱਸਾਂ ਵਿਚ ਬੱਚਿਆਂ ਦੀ ਸੁਰੱਖਿਆ ਲਈ ਟਰਾਂਸਪੋਰਟ, ਸਿੱਖਿਆ, ਪੁਲਿਸ ਆਦਿ ਮ0ਹੁੰਮੇ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਅਤੇ ਇਨ੍ਹਾਂ ਮਹਿਕਮਿਆਂ ਦੇ ਨਾਲ-ਨਾਲ ਸਕੂਲ ਮੈਨੇਜ਼ਮੈਂਟ ਨੂੰ ਵੀ ਇਹ ਜਿੰਮੇਵਾਰੀ ਦਿੱਤੀ ਜਾਵੇਗੀ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਇਹ ਫੈਸਲਾ ਵੀ ਕੀਤਾ ਗਿਆ ਕਿ ਸਕੂਲੀ ਬੱਸਾਂ ਦੀ ਹਾਲਤ ਅਤੇ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧ ਵਿਚ ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਮੋਟਰ ਗੱਡੀ ਐਕਟ-1988 ਅਤੇ ਇਸ ਅਧੀਨ ਬਣਾਏ ਗਏ ਰੂਲਾਂ ਅਨੁਸਾਰ ਹੀ ਇਹ ਬੱਸਾਂ ਚਲਾਈਆਂ ਜਾਣ।

WRITTEN BY