ਸ੍ਰੀ ਅਨੰਦਪੁਰ ਸਾਹਿਬ 2 ਅਕਤੂਬਰ -(ਦਵਿੰਦਰਪਾਲ ਸਿੰਘ/ਅੰਕੁਸ਼/ਬੰਟੀ ਤਲਵਾੜ)- ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਨੂੰ ਤਖਤ ਸ੍ਰੀ ਕੇਸਗੜ• ਸਾਹਿਬ ਨਾਲ ਜੋੜਨ ਵਾਲੀ ਰੇਲ ਗੱਡੀ ਜਲਦੀ ਸੁਰੂ ਕੀਤੀ ਜਾਵੇਗੀ। ਜਿਸ ਨਾਲ ਸਰਧਾਲੂਆਂ ਦੀ ¦ਮੇ ਚਿਰਾ ਤੋ ਲਟਕਦੀ ਆ ਰਹੀ ਮੰਗ ਪੂਰੀ ਹੋ ਜਾਵੇਗੀ। ਇਹ ਪ੍ਰਗਟਾਵਾ ਅਨੰਦਪੁਰ ਸਾਹਿਬ ਤੋ ਮੈਂਬਰ ਪਾਰਲੀਮੈਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋ ਮਿਸ਼ਨ ਸਵੱਛ ਭਾਰਤ ਸ਼ੁਰੂ ਕਰਨ ਮੋਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਦਾ ਇਤਿਹਾਸਕ ਸ੍ਰੀ ਚਰਨ ਗੰਗਾ ਦੇ ਸਟੇਡੀਅਮ ਨੂੰ ਹੋਲੇ ਮੁਹੱਲੇ ਦੇ ਕੋਮੀ ਤਿਉਹਾਰ ਤੋ ਪਹਿਲਾ ਆਧੁਨਿਕ ਰੂਪ ਦਿੱਤਾ ਜਾਵੇਗਾ। ਉਨ•ਾਂ ਨੇ ਕਿਹਾ
ਕਿ ਬੁਰਜ, ਮਟੌਰ ਵਾਲੇ ਪੁੱਲ ਦੀ ਉਸਾਰੀ ਦਾ ਸੰਤ ਬਾਬਾ ਲਾਭ ਸਿੰਘ ਵੱਲੋਂ ਕਰਵਾਏ ਨਿਰਮਾਣ ਕਾਰਜ ਦਾ ਹਰ ਅੜਿੱਕਾ ਦੂਰ ਕਰਕੇ ਉਸ ਦੀਆ ਅਪਰੋਚਾ ਲਗਵਾਈਆ ਜਾਣਗੀਆ। ਨੰਗਲ ਵਿਖੇ ਲੋਕਾ ਦੀ ਮੰਗ ਮੁਤਾਬਿਕ ਇੱਕ ਰੇਲਵੇ ਓਵਰ ਬਰਿੱਜ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਉੱਪਰ ਇੱਕ ਹੋਰ ਰੇਲਵੇ ਸਟੇਸ਼ਨ ਦਾ ਨਿਰਮਾਣ ਕਰਵਾਇਆ ਜਾਵੇਗਾ। ਨੰਗਲ ਰੇਲਵੇ ਸਟੇਸ਼ਨ ਉਤੇ ਰੇਲਵੇ ਯਾਰਡ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਇਸ ਮੋਕੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਪਰਮਿੰਦਰ ਸ਼ਰਮਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਚੇਅਰਮੈਨ ਮਾਰਕੀਟ ਕਮੇਟੀ ਸਮਸ਼ੇਰ ਸਿੰਘ ਦਬੂੜ, ਚੇਅਰਮੈਨ ਮਾਰਕੀਟ ਕਮੇਟੀ ਤਿਲਕ ਰਾਜ ਪਚਰੰਡਾ, ਅਮਰਜੀਤ ਬੈਂਸ ਐਸ ਡੀ ਐਮ ਅਨੰਦਪੁਰ ਸਾਹਿਬ, ਤਹਿਸੀਲਦਾਰ ਸ੍ਰੀ ਸੁਰਿੰਦਰਪਾਲ ਸਿੰਘ, ਨਿਪੁੰਨ ਸੋਨੀ, ਜਥੇਦਾਰ ਰਾਮ ਸਿੰਘ, ਬੀਬੀ ਕੁਲਵਿੰਦਰ ਕੋਰ, ਰਘੂਕੁਲ ਭੂਸ਼ਨ ਕਪਲਾ, ਗੁਰਬਚਨ ਸਿੰਘ, ਸੁਰਿੰਦਰ ਸਿੰਘ ਮਟੌਰ , ਹਰਪ੍ਰੀਤ ਸਿੰਘ ਬਸੰਤ ਪ੍ਰਧਾਨ ਜਿਲ•ਾ ਯੂਥ ਅਕਾਲੀ ਦਲ, ਦਿਪੇਸ਼ ਕੁਮਾਰ ਕਾਰਜ ਸਾਧਕ ਅਫਸਰ, ਸੁਰਿੰਦਰ ਸਿੰਘ ਬੀ ਡੀ ਪੀ ਓ , ਬੇਦੀ ਇੰਦਰਜੀਤ ਸਿੰਘ ਖਾਲਸਾ ਸਾਬਕਾ ਕੋਸਲਰ, ਡੀ ਐਸ ਸੀ ਚਾਰ ਅੰਬਾਲਾ ਡਵੀਜ਼ਨ ਸ੍ਰੀ ਮੀਨਾਂ ਜੀ, ਸਟੇਸ਼ਨ ਇੰਚਾਰਜ ਦਲਜੀਤ ਸਿੰਘ ਅਤੇ ਹੋਰ ਪਤਵੰਤੇ ਨਾਗਰਿਕ ਵੀ ਹਾਜ਼ਰ ਸਨ।



