Skip to content
Independent perspectives. Global stories.
BREAKING

ਬੀ.ਸੀ. ਵਿੰਗ ਸਰਕਲ ਦਬੁਰਜੀ ਦੇ ਬਾਕੀ ਰਹਿੰਦੇ ਅਹੁਦੇਦਾਰਾਂ ਦਾ ਐਲਾਨ ਜਲਦ ਹੀ ਹੋਵੇਗਾ – ਰਾਜਾ

Share this story

ਅੰਮ੍ਰਿਤਸਰ, 26 ਜੁਲਾਈ (ਮਨਪ੍ਰੀਤ/ਹਰਪਾਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੀ.ਸੀ. ਵਿੰਗ ਦੀ ਅਹਿਮ ਮੀਟਿੰਗ ਸਰਕਲ ਦਬੁਰਜੀ ਦੇ ਪ੍ਰਧਾਨ ਹਰਜਿੰਦਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਹੋਈ
amritsar 26july
ਜਿਸ ਵਿਚ ਸਰਕਲ ਦਬੁਰਜੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਭਾਗ ਲਿਆ। ਮੀਟਿੰਗ ਵਿਚ ਸਰਕਲ ਦਬੁਰਜੀ ਦੇ ਬਾਕੀ ਰਹਿੰਦੇ ਅਹੁਦੇਦਾਰਾਂ ਦਾ ਐਲਾਨ ਕਰਨ ਲਈ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਬੀ.ਸੀ. ਵਿੰਗ ਆਉਣ ਵਾਲੀਆ ਲੋਕ ਸਭਾ ਚੋਣਾਂ ਵਿਚ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ, ਮੁੱਖ ਸੰਸਦੀ ਸਕੱਤਰ ਸਿੱਖਿਆ ਇੰਦਰਬੀਰ ਸਿੰਘ ਬੁਲਾਰੀਆ ਤੇ ਬੀ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਵਿਚ ਵੱਧ ਚੜ ਕੇ ਹਿੱਸਾ ਲਵਾਂਗੇ ਤੇ ਪਾਰਟੀ ਦੇ ਲਈ ਤਨ ਮਨ ਧਨ ਨਾਲ ਸੇਵਾ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਬੀਰ ਸਿੰਘ ਲੱਖਾ ਦਬੁਰਜੀ, ਮਨਪ੍ਰੀਤ ਸਿੰਘ ਮੱਲੀ ਪ੍ਰੈਸ ਸਕੱਤਰ, ਲਵਪ੍ਰੀਤ ਸਿੰਘ ਮਾਨ, ਪ੍ਰਸਨ ਸਿੰਘ, ਹਰਦੀਪ ਸਿੰਘ ਵਿਰਦੀ, ਭੁਪਿੰਦਰ ਸਿੰਘ, ਵਿਸ਼ਾਨ ਅਨੇਜਾ, ਨਿਰਮਲ ਸਿੰਘ ਵਿਰਦੀ, ਹਰਚਰਨ ਸਿੰਘ, ਜਗਪ੍ਰੀਤ ਸਿੰਘ ਧਾਮੀ ਆਦਿ ਹਾਜ਼ਰ ਸਨ।

WRITTEN BY