ਨਵੀਂ ਦਿੱਲੀ, 29 ਸਤੰਬਰ (ਪੀ. ਟੀ.)- ਮਿੱਟੀ ਦਾ ਲੇਪ ਲੱਗਾ ਬਰਤਨ ਜਦੋਂ ਚੁੱਲ੍ਹੇ ’ਤੇ ਕਾਲਾ ਹੋ ਗਿਆ ਅਤੇ ਖਾਣਾ ਜਲਦੀ ਪੱਕ ਗਿਆ, ਤਾਂ ਉਸ ਲੜਕੇ ਦੇ ਅੰਦਰ ਉਤਸੁਕਤਾ ਪੈਦਾ ਹੋਈ ਕਿ ਆਖਿਰ ਕਾਲੀ ਪੈ ਗਈ ਮਿੱਟੀ ਦੇ ਲੇਪ ਨਾਲ ਕਿਸ ਤਰ੍ਹਾਂ ਖਾਣਾ ਜਲਦੀ ਪੱਕ ਗਿਆ। ਇਹੀ ਲੜਕਾ ਵੱਡਾ ਹੋ ਕੇ ਮਸ਼ਹੂਰ ਫੀਜਿਕਸ ਵਿਗਿਆਨਿਕ ਸਤਯੇਨ ਬੋਸ ਦੇ ਰੂਪ ਵਿੱਚ ਮਸ਼ਹੂਰ ਹੋਇਆ, ਜਿਸ ਨੇ ਬਲੈਕਬਾਡੀ ਐਕਸਪੈਕਟ੍ਰਮ ਦਾ ਸਿਧਾਂਤ ਦੇ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਜੇਕਰ ਜ਼ਿੰਦਗੀ ਦੇ ਨਾਲ ਵਿਗਿਆਨ ਦੇ ਇਸ ਗਠਜੋੜ ਦੇ ਪ੍ਰਤੀ ਸਤਯੇਨ ਬੋਸ ਨੂੰ ਲਗਾਅ ਨਾ ਹੁੰਦਾ ਤਾਂ ਸ਼ਾਇਦ ਉਹ ਵਿਗਿਆਨੀ ਦੀ ਜਗ੍ਹਾ ਕੋਈ ਨੌਕਰੀ ਕਰ ਰਹੇ ਹੁੰਦੇ। ਸਾਡੇ ਦੇਸ਼ ਦਾ ਦੁਰਭਾਗ ਹੈ ਕਿ ਅਸੀਂ ਚੰਗੇ ਨੰਬਰ ਅਤੇ ਚੰਗੀ ਨੌਕਰੀ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਦਾ
ਅੰਦਾਜ਼ਾ ਲਾਉਂਦੇ ਹਾਂ। ਇਸੇ ਰਵਾਇਤ ਨੂੰ ਤੋੜਨ ਦੇ ਲਈ ਫੀਜਿਕਸ ਕਾਂਗਰਸ ਸਾਹਮਣੇ ਆਈ ਹੈ, ਜਿਹੜੀ ਆਪਣੇ ਪ੍ਰਯੋਗਾਂ ਨਾਲ ਵਿਦਿਆਰਥੀਆਂ ਨੂੰ ਫੀਜਿਕਸ ਦੇ ਗੂੜੇ ਰਹੱਸਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ। ਅਨਿਵੇਸ਼ਿਕਾ ਅਭਿਆਨ ਦੇ ਤਹਿਤ ਹੁਣ ਵਿਦਿਆਰਥੀਆਂ ਨੂੰ ਫੀਜਿਕਸ ਨਵੇਂ ਤਰੀਕੇ ਅਤੇ ਪ੍ਰਯੋਗਾਂ ਨਾਲ ਪੜ੍ਹਾਉਣ ਦੀ ਕਵਾਇਦ ਚੱਲ ਰਹੀ ਹੈ। ਦਿੱਲੀ ਦੇ ਮਸ਼ਹੂਰ ਸਕੂਲ ਬਿਰਲਾ ਵਿਦਿਆ ਨਿਕੇਤਨ ਵਿੱਚ 56 ਸਕੂਲਾਂ ਦੇ ਵਿਦਿਆਰਥੀ ਅਤੇ ਅਧਿਅਪਕ ਇਕੱਠੇ ਹੋਏ।
12ਵੀਂ ਕਲਾਸ ਨੂੰ ਪੜ੍ਹਾ ਰਹੇ ਹਨ ਆਈ ਆਈ ਟੀ ਦੇ ਪ੍ਰੋਫੈਸਰ
ਹੱਥਾਂ ਵਿੱਚ ਕਿਤਾਬ ਨਹੀਂ, ਬਲਕਿ ਕੁਝ ਬੋਤਲਾਂ ਲੈ ਕੇ ਸਾਧਾਰਨ ਕਪੜੇ ੱਤੇ ਚਿਹਰੇ ’ਤੇ ਮੋਟੇ ਲੈਂਸ ਦੀ ਐਨਕਾਂ ਵਿੱਚ ਇਹ ਸ਼ਖਸ ਨਿਊਕਲਿਅਰ ਫੀਜਿਕਸ ਦੇ ਵਿਗਿਆਨੀ ਅਤੇ ਆਈ ਆਈ ਟੀ ਕਾਨਪੁਰ ਦੇ ਮਸ਼ਹੂਰ ਪ੍ਰੋਫੈਸਰ ਐਚ ਸੀ ਵਰਮਾ ਹਨ। ਫੀਜਿਕਸ ਨੂੰ ਸੌਖੇ ਤਰੀਕੇ ਨਾਲ ਪੜ੍ਹਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਨੂੰ ਇੱਕ ਵੱਡੇ ਹਾਲ ਵਿੱਚ ਲੱਗਭੱਗ 500 ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਭਰੇ ਹਾਲ ਵਿੱਚ ਸਵਾਲਾਂ ਦਾ ਜਵਾਬ ਦਿੰਦੇਅਤੇ ਕੁਝ ਸਸਤੇ ਸਮਾਨ ਨਾਲ ਫੀਜਿਕਸ ਦੇ ਸਿਧਾਂਤ ਨੂੰ ਸੌਖੇ ਤਰੀਕੇ ਨਾਲ ਸਮਝਾਉਂਦੇ ਦੇਖ ਕੇ ਅਜੀਬ ਲੱਗ ਰਿਹਾ ਸੀ।
ਮੈਂ ਸੋਚ ਰਿਹਾ ਸੀ ਕਿ ਤਿਆਗ ਦੀ ਗੱਲ ਮੂੰਹ ਤੋਂ ਬਹੁਤ ਲੋਕੀ ਕਰਦੇ ਹਨ, ਪਰ ਕਾਨਪੁਰ ਤੋਂ ਆ ਕੇ ਇਸ ਤਰ੍ਹਾਂ ਬਿਨਾ ਪੈਸੇ ਅਤੇ ਸੁਵਿਧਾ ਲਏ ਵਿਦਿਆਰਥੀ ਨੂੰ ਵਿਗਿਆਨੀ ਬਣਾਉਣ ਦਾ ਕੰਮ ਕਿੰਨੇ ਲੋਕੀ ਕਰਦੇ ਹਨ। ਸਾਡੇ ਦੇਸ਼ ਵਿੱਚ ਪ੍ਰੋ. ਐਚ ਸੀ ਵਰਮਾ ਵਰਗੇ ਬਹੁਤ ਸਾਰੇ ਲੋਕੀ ਹਨ, ਜਿਹੜੇ ਬਿਨਾਂ ਤੜਕ-ਭੜਕ ਅਤੇ ਪ੍ਰਚਾਰ ਦੇ ਇਸ ਤਰ੍ਹਾਂ ਖਾਮੋਸ਼ੀ ਨਾਲ ਇੱਕ ਭਵਿੱਖ ਦੀ ਪੀੜ੍ਹੀ ਨੂੰ ਤਿਆਰ ਕਰ ਰਹੇ ਹਨ। ਪ੍ਰੋ. ਵਰਮਾ ਫੀਜਿਕਸ ਨੂੰ ਕਿਤਾਬ ਦੇ ਦਾਇਰੇ ਤੋਂ ਜਦੋਂ ਬਾਹਰ ਕੱਢਦੇ ਹਨ ਤਾਂ ਵਿਦਿਆਰਥੀਆਂ ਵਿੱਚ ਉਤਸੁਕਤਾ ਪੈਦਾ ਹੁੰਦੀ ਹੈ। ਜਿਦਾਂ ਪਾਨੀ ਦੀ ਗਹਿਰਾਈ ’ਤੇ ਜਦੋਂ ਦਬਾਅ ਜਿਆਦਾ ਹੋਣ ਦੇ ਸਿਧਾਂਤ ਨੂੰ ਜਦੋਂ ਇੱਕ ਬੋਤਲ ’ਤੇ ਅਜਮਾ ਕੇ ਉਹ ਦਿਖਾਉਂਦੇ ਹਨ ਤਾਂ ਵਿਦਿਆਰਥੀ ਵੀ ਹੈਰਾਨ ਹੋਏ ਬਿਨਾ ਨਹੀਂ ਰਹਿੰਦੇ ਹਨ। ਦਰਅਸਲ ਸਾਡੀਆਂ ਕਿਤਾਬਾਂ ਵਿੱਚ ਇਸ ਸਿਧਾਂਤ ਨੂੰ ਸਮਝਣ ਦੇ ਲਈ ਜੋ ਡਾਇਗ੍ਰਾਮ ਬਨਾਇਆ ਜਾਂਦਾ ਹੈ, ਉਸ ਵਿੱਚ ਇੱਕ ਬੋਤਲ ’ਤੇ ਤਿੰਨ ਛੇਕ ਕਰਕੇ ਦਿਖਾਇਆ ਜਾਂਦਾ ਹੈ ਕਿ ਸਭ ਤੋਂ ਥੱਲੇ ਵਾਲੇ ਛੇਕ ਤੋਂ ਜਿਆਦਾ ਵੱਡੀ ਧਾਰ ਨਿਕਲਦੀ ਹੈ, ਜਿਸ ਨਾਲ ਵਿਦਿਆਰਥੀ ਇਹ ਸਮਝਣ ਕਿ ਪਾਣੀ ਦੀ ਗਹਿਰਾਈ ’ਤੇ ਦਬਾਅ ਜਿਆਦਾ ਹੁੰਦਾ ਹੈ। ਪਰ ਜਦੋਂ ਪ੍ਰੋ. ਵਰਮਾ ਇਸ ਨੂੰ ਬੋਤਲ ’ਤੇ ਅਜਮਾਉਂਦੇ ਹਨ ਤਾਂ ਇਸ ਦੇ ਉਲਟ ਉਪਰ ਵਾਲੀ ਧਾਰ ਜਿਆਦਾ ਵੱਡੀ ਹੁੰਦੀ ਦਿਖਦੀ ਹੈ।
ਉਹ ਕਹਿੰਦੇ ਹਨ ਕਿ ਸਿਧਾਂਤ ਗਲਤ ਨਹੀਂ ਹੈ, ਪਰ ਜਿਨ੍ਹਾਂ ਨੇ ਵੀ ਇਹ ਕਿਤਾਬਾਂ ਲਿਖੀਆਂ ਹਨ ਉਨ੍ਹਾਂ ਨੇ ਉਸ ਦਾ ਪ੍ਰਯੋਗ ਨਹੀਂ ਕੀਤਾ। ਬਸ ਇਹ ਮੰਨ ਕੇ ਲਿਖ ਦਿੱਤਾ ਕਿ ਥੱਲੇ ਵਾਲੀ ਧਾਰ ਜਿਆਦਾ ਵੱਡੀ ਹੋਵੇਗੀ। ਵਿਦਿਆਰਥੀਆਂ ਵਿੱਚ ਜਦੋਂ ਤੱਕ ਸਾਇਸ ਦੇ ਪ੍ਰਤੀ ਉਤਸੁਕਤਾ ਨਹੀਂ ਪੈਦਾ ਰਗਾਂਗੇ, ਉਦੋਂ ਤੱਕ ਅਸੀਂ ਦੇਸ਼ ਵਿੱਚ ਵਿਗਿਆਨੀ ਨਹੀਂ ਬਣਾ ਸਕਦੇ ਹਾਂ। ਉਨ੍ਹਾਂ ਦੇ ੋਕਲ ਅਜਿਹੇ ਤਿੰਨ ਸੌ ਪ੍ਰਯੋਗ ਹਨ ਜਿਨ੍ਹਾਂ ਨਾਲ ਉਹ ਫੀਜਿਕਸ ਨੂੰ ਸੌਖਾ ਬਣਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਸਿੱਖਿਅਕ ਬਣਨਾ ਆਖਰੀ ਨਹੀਂ ਸਗੋਂ ਪਹਿਲਾ ਵਿਕਲਪ ਹੈ ਸ਼ਨੀਵਾਰ ਦੁਪਹਿਰ 12 ਵਜੇ ਜਦੋਂ ਬਿਰਲਾ ਵਿਦਿਆ ਨਿਕੇਤਨ ਦੇ ਹਾਲ ਵਿੱਚ ਵੱਡੀ ਗਿਣਤੀ ਵਿੱਚ ਫੀਜਿਕਸ ਦੇ ਸਿੱਖਿਅਕਾਂ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ। ਮਿਨੂੰ ਉਹ ਸਰਕਾਰੀ ਕਾਨਫਰੰਸ ਨਹੀਂ ਲੱਗਿਆ, ਜਿਸ ਵਿੱਚ ਕੁਝ ਬੋਲਦੇ ਅਤੇ ਬਾਕੀ ਸੁਣਦੇ ਰਹਿੰਦੇ ਹਨ। ਅਨਵੇਸ਼ਿਕਾ ਅਭਿਆਨ ਦੇ ਤਹਿਤ ਇਹ ਫੀਜਿਕਸ ਨੂੰ ਪੜ੍ਹਾਉਣ ਦੇ ਤਰੀਕੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੇ ਹਨ। ਇਸ ਪ੍ਰਯੋਗ ਨਾਲ ਜੁਡੀ ਅਧਿਆਪਕਾ ਪ੍ਰਗਿਆ ਦੱਸਦੇ ਹਨ ਕਿ ਉਹ ਆਪ ਵੀ ਬਿਟਸ ਪਿਲਾਨੀ ਤੋਂ ਪੜ੍ਹੇ ਹਨ। ਐਮ ਬੀ ਏ ਕਰਕੇ ਉਹ ਮੈਨੇਜਰ ਹੋ ਸਕਦੇ ਸਨ, ਪਰ ਉਨ੍ਹਾਂ ਨੇ ਸਿੱਖਿਅਕ ਬਣਨ ਨੂੰ ਪਹਿਲਾ ਅਤੇ ਆਖਰੀ ਵਿਕਲਪ ਚੁਣਿਆ। ਉਹ ਕਹਿੰਦੇ ਹਨ ਕਿ ਬੱਚਿਆਂ ਨੂੰ ਮਜੇਦਾਰ ਤਰੀਕੇ ਨਾਲ ਫੀਜਿਕਸ ਪੜ੍ਹਾਉਣ ਵਿੱਚ ਸੰਤੁਸ਼ਟੀ ਹੁੰਦੀ ਹੈ।
ਬੱਚਿਆਂ ਦੇ ਚਿਹਰੇ ’ਤੇ ਉਤਸੁਕਤਾ ਅਤੇ ਵਿਗਿਆਨੀ ਦ੍ਰਿਸ਼ਟੀਕੋਣ ਦੇਖ ਕੇ ਹੋਣਹਾਰ ਪੀੜ੍ਹੀ ਦੇ ਆਉਣ ਦੀ ਆਹਟ ਹੁੰਦੀ ਹੈ। ਸਮਾਜ ਵਿੱਚ ਇਸ ਤਰ੍ਹਾਂ ਦੇ ਕੁਝ ਲੋਕ ਇਹੀ ਸੁਪਨਾ ਲੈ ਕੇ ਭਵਿੱਖ ਦੀ ਹੋਣਹਾਰ ਪੀੜ੍ਹੀ ਤਿਆਰ ਕਰਨ ਦੇ ਕੰਮ ਵਿੱਚ ਖਾਮੋਸੀ ਨਾਲ ਲੱਗੇ ਹੋਏ ਹਨ। ਇਹ ਨਹੀਂ ਚਾਹੁੰਦੇ ਹਨ ਕਿ ਉਨ੍ਹਾਂ ਦੀ ਸ਼ਾਨ ਵਿੱਚ ਕਸੀਦਾਂ ਪੜ੍ਹੀਆਂ ਜਾਣ, ਉਹ ਇਸ ਲਈ ਕੋਈ ਇਨਾਮ ਜਾਂ ਮੀਡੀਆ ਦੀਆਂ ਸੁਰਖੀਆਂ ਵੀ ਨਹੀਂ ਬਣਨਾ ਚਾਹੁੰਦੇ ਹਨ। ਬਸ ਇਨ੍ਹਾਂ ਦੀ ਖਾਹਿਸ਼ ਹੈ ਕਿ ਇਸ ਤਰ੍ਹਾਂ ਦੇ ਉਤਸ਼ਾਹੀ ਸਿੱਖਿਅਕਾਂ ਦੇ ਕੰਮ ਨੂੰ ਇਹ ਪੀੜ੍ਹੀ ਯਾਦ ਜ਼ਰੂਰ ਰੱਖੇ।



