Skip to content
Independent perspectives. Global stories.
BREAKING

ਇੰਗਲੈਂਡ ਤੋਂ ਡਾਕਟਰਾਂ ਦੀ ਟੀਮ ਕਰੇਗੀ ਮੁਫ਼ਤ ਅਪ੍ਰੇਸ਼ਨ

Share this story

ਨਿਹਾਲ ਸਿੰਘ ਵਾਲਾ 28 ਸਤੰਬਰ (ਬਿੰਦਰ ਖੋਟੇ) ਬਾਬੇ ਕੇ ਮਲਟੀ ਸਪੈਸ਼ਲਿਟੀ ਹਸਪਤਾਲ ਦੌਧਰ ਵਿਖੇ ਸੱਤ ਰੋਜਾ ਮੁਫ਼ਤ ਅਪ੍ਰੇਸ਼ਨ ਕੈਂਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੰਤ ਬਾਬਾ ਨਾਹਰ ਸਿੰਘ ਜੀ ਸਨੇਰ•ਾਂ ਵਾਲਿਆਂ ਦੀ ਅਪਾਰ ਕਿਰਪਾ ਨਾਲ ਚੱਲ ਰਹੇ ਬਾਬੇ ਕੇ ਹਸਪਤਾਲ ਵਿੱਚ ਇੰਗਲੈਂਡ ਤੇ ਆਸਟਰੇਲੀਆ ਤੋਂ ਅਪ੍ਰੇਸ਼ਨਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਡਾ. ਨੀਨਾ ਰੰਧਾਵਾ ਦੀ ਅਗਵਾਈ ਵਿੱਚ ਪੱਜ ਗਈ ਹੈ। ਸੰਸਥਾ ਦੇ ਮੁੱਖ ਪ੍ਰਬੰਧਕ ਸ਼ਰਨਜੀਤ ਸਿੰਘ ਰੂਬੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਕਪੂਰ ਸਿੰਘ ਜੀ ਦੀ ਅਗਵਾਈ ਵਿੱਚ ਚੱਲ ਰਹੇ ਇਸ ਹਸਪਤਾਲ ਵਿੱਚ ਬਵਾਸੀਰ ਭਗੰਧਰ,ਰਸੌਲੀਆਂ,ਗੰਢਾਂ, ਪੱਥਰੀਆਂ ਦੇ ਅਪ੍ਰੇਸ਼ਨਾਂ ਦੇ ਨਾਲ ਕੈਂਸਰ ਦੀਆਂ ਗੰਢਾਂ , ਔਰਤਾਂ ਦੀਆਂ ਛਾਤੀ ਦੀ ਗੰਢਾਂ  ਆਦਿ ਦਾ ਅਪ੍ਰੇਸ਼ਨ ਮੁਫਤ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਰੋਕੋ ਕੈਂਸਰ ਦੇ ਸਹਿਯੋਗ ਨਾਲ ਲੱਗਣ ਵਾਲੇ ਇਸ ਕੈਂਪ ਵਿੱਚ ਡਾ.ਜਯੁਰੀ, ਡਾ.ਕ੍ਰਿਸਟਨ, ਡਾ. ਮਾਰਲਿਸ ਰੌਕ,ਡਾ.ਸੰਦਰਾ ਟੇਪੋ ਆਦਿ ਵਿਦੇਸ਼ੀ ਡਾਕਟਰਾਂ ਦੀ ਟੀਮ ਮਰੀਜਾਂ ਦਾ ਮੁਆਇਨਾਂ ਕਰਕੇ  ਅਪਰੇਸ਼ਨ ਕਰੇਗੀ। ਸ਼ਰਨਜੀਤ ਸਿੰਘ ਰੂਬੀ ਨੇ ਦੱਸਿਆ ਕਿ ਵਿਦੇਸ਼ੀ ਤਰਜ਼ ਤੇ ਅਪਰੇਸ਼ਨਾਂ ਦਾ ਸਾਜੋ ਸਮਾਨ ਲਿਆਂਦਾ ਗਿਆ ਹੈ। ਮਰੀਜਾਂ ਦੀ ਦੇਖ ਭਾਲ ਲਈ ਬਾਬੇ ਮੈਡੀਕਲ ਕਾਲਜ

ਤੇ ਨਰਸਿੰਗ ਕਾਲਜ਼ ਦੇ ਡਾਕਟਰ ,ਵਿਦਿਆਰਥੀ ਅਤੇ ਬਾਹਰੋਂ ਵਿਸ਼ੇਸ ਟੀਮਾਂ ਵੀ ਪੁੱਜ ਗਈਆਂ ਹਨ।
ਮੁਫ਼ਤ ਮੈਡੀਕਲ ਕੈਂਪ ਬਾਰੇ ਬੋਲਦਿਆਂ ਸੰਤ ਕਪੂਰ ਸਿੰਘ ਜੀ ਨੇ ਦੱਸਿਆ ਕਿ ਸੰਤ ਬਾਬਾ ਨਾਹਰ ਸਿੰਘ ਜੀ ਨੇ ਆਪਣੇ ਨਗਰ ਤੇ ਇਲਾਕੇ ਲਈ  ਸਸਤੀਆਂ ਤੇ ਸੌਖੀਆਂ ਸਿਹਤ ਸੇਵਾਵਾਂ ਪ੍ਰਧਾਨ ਕਰਨ ਦੇ ਮਨਸ਼ੇ ਨਾਲ ਇਸ ਹਸਪਤਾਲ ਨੂੰ ਬਣਵਾਇਆ । ਅਸੀਂ ਬਾਬਾ ਜੀ ਦੇ ਹੁਕਮਾਂ ਉ¤ਪਰ ਫ਼ੁੱਲ ਚੜ•ਾਉਂਦੇ ਹੋਏ ਉਸੇ ਪ੍ਰੰਪਰਾ ਨੂੰ ਅੱਗੇ ਤੋਰ ਰਹੇ ਹਾਂ।  ਇਹ ਕੈਂਪ ਇੱਕ ਹਫ਼ਤਾ ਚੱਲੇਗਾ। ਇਸ ਸਮੇਂ ਬਾਬੇ ਕੇ ਮਲਟੀਸਪੈਸ਼ਲਿਟੀ ਹਸਪਤਾਲ ਦਾ ਸਟਾਫ਼,ਪ੍ਰਬੰਧਕੀ ਅਮਲਾ  ਵੀ ਹਾਜ਼ਰ ਸੀ।

WRITTEN BY