Skip to content
Independent perspectives. Global stories.
BREAKING

ਭਾਰਤ ਕਾਰੋਬਾਰ ਲਈ ਖੁੱਲ੍ਹਦਿਲਾ ਅਤੇ ਦੋਸਤਾਨਾ : ਮੋਦੀ

Share this story

Page-1_09 ਨਿਊਯਾਰਕ, 26 ਸਤੰਬਰ (ਪੀ. ਟੀ.)- ਭਾਰਤ ’ਚ ਬਦਲਾਅ ਲਈ ਵੱਡੀ ਉਮੀਦਾਂ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਨਵੇਂ ਵਿਸ਼ਵ ਨਿਰਮਾਣ ਕੇਂਦਰ ’ਚ ਤਬਦੀਲ ਕਰਨ ਦੇ ਉਦੇਸ਼ ਨਾਲ ਭਾਰਤ ਕਾਰੋਬਾਰ ਅਤੇ ਵਿਚਾਰਾਂ ਲਈ ਨਾ ਕੇਵਲ ਖੁੱਲ੍ਹ ਦਿਲਾ ਰਹੇਗਾ ਬਲਕਿ ਉਸਦਾ ਰਵੱਈਆ ਵੀ ਦੋਸਤਾਨਾ ਰਹੇਗਾ। ਮੋਦੀ ਨੇ ਕਿਹਾ ਉਹ ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਤਿਆਰ ਕਰਨਗੇ ਜਿਸ ਦੀ ਭਾਰਤ ਨੂੰ ਵਿਕਾਸ ਦੀ ਗਤੀ ਤੇਜ਼ ਕਰਨ ਅਤੇ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸ਼ਹਿਰਾਂ ਅਤੇ ਨਗਰਾਂ ਨੂੰ ਜ਼ਿਆਦਾ ਬਿਹਤਰ, ਗਤੀਸ਼ੀਲ ਤੇ ਸਮਾਰਟ ਸ਼ਹਿਰ ਬਣਾਉਣਗੇ ਤੇ ਪਿੰਡਾਂ ਨੂੰ ਉਹ ਆਰਥਿਕ ਬਦਲਾਅ ਨਾਲ ਅੱਗੇ

ਵਧਾਉਣ ਵਾਲਾ ਨਵਾਂ ਖੇਤਰ ਬਣਾ ਦੇਣਗੇ। ਪ੍ਰਧਾਨ ਮੰਤਰੀ ਨੇ ‘ਦ ਵਾਲ ਸਟਰੀਟ ਜਨਰਲ’ ’ਚ ਪ੍ਰਕਾਸ਼ਿਤ ਇਕ ਲੇਖ ‘ਚ ਲਿਖਿਆ ਹੈ ਕਿ ‘ਮੇਕ ਇਨ ਇੰਡੀਆ’ ਉਨ੍ਹਾਂ ਦੀ ਪ੍ਰਤੀਬੱਧਤਾ ਹੈ ਅਤੇ ਸਾਰਿਆ ਨੂੰ ਸੱਦਾ ਹੈ ਕਿ ਭਾਰਤ ਨੂੰ ਇਕ ਨਵੇਂ ਵਿਸ਼ਵ ਨਿਰਮਾਣ ਖੇਤਰ ’ਚ ਤਬਦੀਲ ਕਰਨ। ਇਸ ਨੂੰ ਹਕੀਕਤ ’ਚ ਬਦਲਣ ਲਈ ਉਹ ਪੂਰਾ ਯਤਨ ਕਰਨਗੇ। ਮੋਦੀ ਨੇ ਕਿਹਾ ਕਿ ਭਾਰਤ ਆਪਣੇ ਅੰਤਰਰਾਸ਼ਟਰੀ ਮਿੱਤਰਾਂ ਦੇ ਨਾਲ ਹਿੱਸੇਦਾਰੀ ਕਰਕੇ ਆਪਣੇ ਸੁਪਨਿਆਂ ਨੂੰ ਸੱਚ ਕਰੇਗਾ।

WRITTEN BY