Skip to content
Independent perspectives. Global stories.
BREAKING

ਮੰਗਲ ਗ੍ਰਹਿ ਵਿਚ ਦਾਖਲੇ ਲਈ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦੇਸ਼ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ

Share this story

ਚੰਡੀਗੜ੍ਹ, 24 ਸਤੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੂੰ ਭਾਰਤ ਦੇ ਆਪਣੇ ਪਹਿਲੇ ਯਤਨ ਸਦਕਾ ਮੰਗਲ ਗ੍ਰਹਿ ਵਿਚ ਦਾਖਲ ਕਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਬਣਾ ਕੇ ਇਤਿਹਾਸ ਬਣਾਉਣ ਲਈ ਵਧਾਈ ਦਿੱਤੀ ਹੈ । ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਦੇਸ਼ ਨੂੰ ਆਪਣੇ ਵਿਗਿਆਨੀਆਂ ’ਤੇ ਮਾਣ ਹੈ, ਜਿੰਨਾਂ ਨੇ ਲਾਲ ਗ੍ਰਹਿ ਵਿਚ ਮਾਰਸ ਓਰਬਿਟਰ ਨੂੰ ਸਫਲ ਦਾਖਲਾ ਕਰਵਾਇਆ ਹੈ ਅਤੇ ਇਹ ਸਫਲਤਾ ਉਨ੍ਹਾਂ ਨੂੰ ਉਨ੍ਹਾਂ ਦੇ ਪਹਿਲੇ ਯਤਨ ਵਿਚ ਮਿਲੀ ਹੈ, ਜੋ ਕਿ ਅਸੰਭਵ ਦੇ ਬਰਾਬਰ ਸੀ । ਉਨ੍ਹਾਂ ਕਿਹਾ ਕਿ ਘੱਟ ਵਸੀਲਿਆਂ ਦੇ ਬਾਵਜੂਦ ਇਹ ਸਫਲਤਾ ਹਾਸਲ ਕੀਤੀ ਗਈ ਹੈ ।

WRITTEN BY