Skip to content
Independent perspectives. Global stories.
BREAKING

ਬੰਗਲਾ ਸਾਹਿਬ ਦੀ ਪਾਰਕਿੰਗ ਕਦੇ ਵੀ ਦਿੱਲੀ ਕਮੇਟੀ ਦੀ ਮਲਕੀਅਤ ਨਹੀਂ ਰਹੀ : ਸਰਨਾ ਭਰਾ

Share this story

ਨਵੀ ਦਿੱਲੀ 23 ਸਤੰਬਰ (ਪੀ. ਟੀ)- ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ  ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਤੇ ਝੂਠ ਬੋਲਣ ਤੇ ਕੁਫਰ ਤੋਲਣ ਦੇ ਦੋਸ਼ ਲਗਾਉਦਿਆ ਕਿਹਾਕਿ ਬੰਗਲਾ ਸਾਹਿਬ ਦੀ ਪਾਰਕਿੰਗ ਕਦੇ ਵੀ ਕਮੇਟੀ ਦੀ ਮਲਕੀਅਤ ਨਹੀ ਰਹੀ ਅਤੇ ਪਾਰਕਿੰਗ ਨੂੰ ਵੇਚਣ ਦੇ ਦੋਸ਼ ਲਗਾਉਣੇ ਪੂਰੀ ਤਰ•ਾ ਨਿਰਮੂਲ ਤੇ ਅਧਾਰਹੀਣ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਪਰਮਜੀਤ ਸਿੰਘ ਸਰਨਾ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਸਪੱਸ਼ਟ ਕਰਦਿਆ ਕਿਹਾ ਕਿ ਬੰਗਲਾ ਸਾਹਿਬ ਦੇ ਗੁਰੂਦੁਆਰੇ ਦੀ ਪਾਰਕਿੰਗ ਕਦੇ ਵੀ ਗੁਰੂਦੁਆਰੇ ਦੀ ਮਲਕੀਅਤ ਨਹੀ ਰਹੀ ਸਗੋਂ ਇਹ ਜਗ•ਾ ਐਨ.ਡੀ.ਐਮ.ਸੀ ਦੀ ਹੈ ਅਤੇ ਇਸ ਨੂੰ ਆਪਣੇ ਕਬਜੇ ਵਿੱਚ ਕਰਨ ਦੀ ਮੁਹਿੰਮ ਉਸ ਵੇਲੇ ਆਰੰਭ ਹੋਈ ਸੀ ਜਦੋਂ ਸ੍ਰ ਅਵਤਾਰ ਸਿੰਘ ਹਿੱਤ ਪ੍ਰਧਾਨ ਸਨ। ਜਦੋਂ ਐਨ.ਡੀ.ਐਮ.ਸੀ ਨੇ ਦਬਕਾ ਮਾਰਿਆ ਕਿ

ਦਿੱਲੀ ਕਮੇਟੀ ਇਸ ਜਗ•ਾ ਦੀ ਕਿਵੇ ਵਰਤੀ ਕਰ ਰਹੀ ਹੈ ਅਤੇ ਜੇਕਰ ਤੁਰੰਤ ਇਹ ਪਾਰਕਿੰਗ ਬੰਦ ਨਾ ਕੀਤੀ ਗਈ ਐਨ.ਡੀ.ਐਮ.ਸੀ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਨਜਾਇਜ ਕਬਜਾ ਕਰਨ ਦੇ ਪਰਚੇ ਦਰਜ ਕਰਵਾਏ ਜਾਣਗੇ ਤਾਂ ਸ੍ਰ ਹਿੱਤ ਨੇ ਪਾਰਕਿੰਗ ਨੂੰ ਬੰਦ ਕਰ ਦਿੱਤਾ।

WRITTEN BY