ਚੰਡੀਗੜ੍ਹ, 22 ਸਤੰਬਰ (ਨਾਗਪਾਲ)- ਪੰਜਾਬ ਸਰਕਾਰ ਵੱਲੋਂ ਅੱਜ ਪੁਲਿਸ ਵਿਭਾਗ ਵਿੱਚ 7 ਆਈ.ਪੀ.ਐਸ/ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ। ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ੍ਰੀ ਦਿਨਕਰ ਗੁਪਤਾ ਆਈ ਪੀ ਐਸ ਨੂੰ ਏ ਡੀ ਜੀ ਪੀ/ਸੁਰੱਖਿਆ ਅਤੇ ਏ ਡੀ ਜੀ ਪੀ /ਅਮਨ ਤੇ ਕਾਨੂੰਨ ਦਾ ਵਾਧੂ ਚਾਰਜ਼ ਤੇ ਨਾਲ ਹੀ ਏ ਡੀ ਜੀ ਪੀ/ਪ੍ਰੋਵੀਜ਼ਨਿੰਗ ਦਾ ਵਾਧੂ ਚਾਰਜ ਦਿਤਾ ਗਿਆ ਹੈ। ਇਸ ਦੇ ਨਾਲ ਹੀ ਗੌਰਵ ਯਾਦਵ ਨੂੰ ਆਈ ਜੀ/ਕਾਂਉਟਰ ਇੰਟੈਲੀਜੈਂਸ ਤੇ ਆਈ ਜੀ-ਕਮ ਡਾਇਰੈਕਟਰ ਐਸ ਐਸ ਜੀ ਤੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦਾ ਵਾਧੂ ਚਾਰਜ਼, ਪ੍ਰਵੀਨ ਕੁਮਾਰ ਸਿਨਹਾ ਨੂੰ ਆਈ ਜੀ/ਪ੍ਰੋਵੀਜ਼ਨਿੰਗ, ਪ੍ਰਮੋਦ ਬਾਨ ਨੂੰ ਆਈ ਜੀ/ਸੁਰੱਖਿਆ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਵਾਧੂ ਚਾਰਜ਼, ਐਸ ਕੇ ਸਿੰਘ ਨੂੰ ਡੀ ਆਈ ਜੀ/ਆਈ ਆਰ ਬੀ, ਪਟਿਆਲਾ, ਨਿਲਬ ਕਿਸ਼ੋਰ ਨੂੰ ਡੀ ਆਈ
ਜੀ/ਇਨਵੈਸਟੀਗੈਸ਼ਨ ਅਤੇ ਸਾਈਬਰ ਕ੍ਰਾਇਮ ਪੰਜਾਬ ਦਾ ਵਾਧੂ ਚਾਰਜ ਅਤੇ ਮੁਖਵਿੰਦਰ ਸਿੰਘ ਛੀਨਾ ਨੂੰ ਡੀ ਆਈ ਜੀ ਸੁਰੱਖਿਆ, ਪੰਜਾਬ, ਚੰਡੀਗੜ੍ਹ ਵਜੋਂ ਤੈਨਾਤ ਕੀਤਾ ਗਿਆ ਹੈ।



