Skip to content
Independent perspectives. Global stories.
BREAKING

ਅਮਰੀਕਾ ਦੌਰੇ ਦੌਰਾਨ ਵਰਤ ’ਤੇ ਰਹਿਣਗੇ ਪ੍ਰਧਾਨ ਮੰਤਰੀ ਮੋਦੀ

Share this story

Page-1_16 ਨਵੀਂ ਦਿੱਲੀ, 22 ਸਤੰਬਰ (ਪੀ. ਟੀ.)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜ ਦਿਨਾ ਅਮਰੀਕੀ ਦੌਰਾ ਅਗਲੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹਨ। ਇੱਕ ਰਿਪੋਰਟ ਦੇ ਅਨੁਸਾਰ, ਅਮਰੀਕੀ ਦੌਰੇ ਦੇ ਦੌਰਾਨ ਨਰਾਤੇ ਹੋਣ ਕਾਰਨ ਨਰਿੰਦਰ ਮੋਦੀ ਵਰਤ ‘ਤੇ ਰਹਿਣਗੇ ਤੇ ਕੁੱਝ ਵੀ ਨਹੀਂ ਖਾਣਗੇ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਸਿਰਫ਼ ਪਾਣੀ ਪੀ ਕੇ ਤੇ ਫਲਾਹਾਰ ਕਰਕੇ ਵਰਤ ਰੱਖਣਗੇ। ਗੌਰਤਲਬ ਹੈ ਕਿ ਨਰਿੰਦਰ ਮੋਦੀ ਨਰਾਤਿਆਂ ਦਾ ਵਰਤ ਰੱਖਦੇ ਹਨ। ਉਹ ਪਿਛਲੇ 35 ਸਾਲ ਤੋਂ ਨਰਾਤਿਆਂ ਦੇ ਦੌਰਾਨ ਵਰਤ ਰੱਖ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 26 ਤੋਂ 30 ਸਤੰਬਰ ਤੱਕ ਅਮਰੀਕੀ ਦੌਰੇ ‘ਤੇ ਰਹਿਣਗੇ ਤੇ ਇਸ ਦੌਰਾਨ ਉਨ੍ਹਾਂ ਦੀ ਬਰਾਕ ਓਬਾਮਾ ਨਾਲ ਦੋ ਵਾਰ ਮੁਲਾਕਾਤ ਹੋਵੇਗੀ। ਉਹ ਅਗਲੀ 29 – 30

ਸਤੰਬਰ ਨੂੰ ਵਾਈਟ ਹਾਊਸ ‘ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਦੋਵੇਂ ਨੇਤਾ ਆਰਥਕ ਵਿਕਾਸ ਸਮੇਤ ਵੱਖ – ਵੱਖ ਦੁਪੱਖੀ ਤੇ ਰਣਨੀਤਕ ਮੁੱਦਿਆਂ ‘ਤੇ ਚਰਚਾ ਕਰਨਗੇ।

WRITTEN BY