Skip to content
Independent perspectives. Global stories.
BREAKING

ਵਾਈਟ ਹਾਊਸ ’ਚ ਚਾਕੂ ਸਮੇਤ ਘੁਸਪੈਠ ਕਰਨ ਦੇ ਦੋਸ਼ ’ਚ ਵਿਅਕਤੀ ਕਾਬੂ

Share this story

ਵਾਸ਼ਿੰਗਟਨ, 21 ਸਤੰਬਰ (ਪੀ.ਟੀ.)-ਉਮਰ ਗੋਨਜ਼ਾਲੇਜ਼ ਨਾਮ ਦੇ ਵਿਅਕਤੀ ਨੂੰ ਵਾਈਟ ਹਾਊਸ ‘ਚ ਘੁਸਪੈਠ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਕੋਲ ਇਕ ਚਾਕੂ ਵੀ ਸੀ। ਉਹ ਵਾਈਟ ਹਾਊਸ ‘ਤੇ ਲੱਗੀਆਂ ਵਾੜਾ ਨੂੰ ਪਾਰ ਕਰਕੇ ਕਾਰਜਕਾਰੀ ਭਵਨ ‘ਚ ਜਾਣ ਦੀ ਕੋਸ਼ਿਸ਼ ‘ਚ ਸੀ ਪਰੰਤੂ ਰਾਸ਼ਟਰਪਤੀ ਬਰਾਕ ਓਬਾਮਾ ਉਥੋਂ ਦੂਰ ਸਨ। ਯੂ.ਐਸ. ਅਟਾਰਨੀ ਵਲੋਂ ਜਾਰੀ ਕੀਤੇ ਗਏ ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਉਮਰ ਗੋਨਜ਼ਾਲੇਜ਼ ਨਾਮ ਦੇ ਵਿਅਕਤੀ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਤੀਬੰਧ ਇਮਾਰਤ ਅਤੇ ਮੈਦਾਨ ‘ਚ ਮਾਰੂ ਹਥਿਆਰ ਸਮੇਤ ਦਾਖਲ ਹੋਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾ ਕਿਹਾ ਜਾ ਰਿਹਾ ਸੀ ਕਿ ਦੋਸ਼ੀ ਕੋਲ ਹਥਿਆਰ ਨਹੀਂ ਸੀ।

WRITTEN BY