ਬੀਤੇ ਸਮੇਂ ’ਚ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਵਾਪਰੇ ਦੁਖਾਂਤ ਤੋਂ ਜਾਣੂੰ ਕਰਵਾਉਂਦੀ ਹੈ : ‘ਸਟੋਲਨ ਈਅਰਜ਼’
ਬੀਬਾ ਪਵਿੱਤ ਕੌਰ ਸਪੁੱਤਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬੀਤੇ ਸਮੇਂ ਦੇ ਪੰਜਾਬ ਸੂਬੇ, ਸਿੱਖ ਕੌਮ ਅਤੇ ਪੰਜਾਬੀਆਂ ਨਾਲ ਵਾਪਰੇ ਦੁਖਾਂਤ ਦੇ ਅਸਲੀ ਤੱਥਾਂ ਤੋਂ ਜਾਣੂ ਕਰਵਾਉਂਦੀ ਹੋਈ ਇੰਗਲਿਸ਼ ਵਿਚ ਲਿਖੀ ਗਈ ਕਿਤਾਬ, ਜਿਸ ਨੂੰ ਦੁਨੀਆਂ ਦੀ ਵੱਡੀ ਪ੍ਰਕਾਸ਼ਿਤ ਕੰਪਨੀ ਰੈਡਮ ਹਾਊਸ ਨੇ ਪ੍ਰਕਾਸ਼ਿਤ ਕੀਤਾ ਹੈ, ਨੂੰ ਰਿਲੀਜ਼ 18 ਸਤੰਬਰ 2014 ਨੂੰ ਦਿੱਲੀ ਦੇ ਕੈਨਾਟ ਪੈਲੇਸ ਸਥਿਤ ਅਮਪੀਰੀਅਲ ਹੋਟਲ ਵਿਖੇ ਸੁਪਰੀਮ ਕੋਰਟ ਦੇ ਵਕੀਲ ਅਤੇ ਸਾਬਕਾ ਵਜ਼ੀਰ ਸ੍ਰੀ ਜੇਠ ਮਿਲਾਨੀ ਅਤੇ ਮਸ਼ਹੂਰ ਲੇਖਕ ਸ੍ਰੀ ਮਾਰਕ ਟੁਲੀ ਵੱਲੋਂ ਰਿਲੀਜ਼ ਕੀਤਾ ਗਿਆ।
ਇਸ ਕਿਤਾਬ ਵਿੱਚ ਬੀਬੀ ਪਵਿੱਤ ਕੌਰ ਨੇ ਆਪਣੇ ਪਿਤਾ ਵੱਲੋਂ ਜੇਲ੍ਹ ਵਿੱਚ ਹੰਢਾਏ ਗਏ ਸੰਤਾਪ ਅਤੇ ਸਿੱਖ ਸੰਘਰਸ਼ ਵਿੱਚ ਪਾਏ ਅਮੁੱਲ ਯੋਗਦਾਨ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਆਪਣੇ ਬਚਪਨ ਦੇ ਉਹ ਦਿਨ ਯਾਦ ਕੀਤੇ ਅਤੇ ਕਲਮਬੱਧ ਕੀਤੇ ਗਏ ਹਨ। ਜਿਸ ਵੇਲੇ ਪਿਤਾ ਜੇਲ੍ਹ ਵਿੱਚ ਪੰਜਾਬੀ ਸੂਬੇ ਲਈ ਆਵਾਜ਼ ਬੁਲੰਦ ਕਰਨ ਲਈ ਕੈਦ ਸਨ। 239 ਸਫਿਆਂ ਦੀ ਇਹ ਕਿਤਾਬ ਅਪਰੇਸ਼ਨ ਬਲਿਓ ਸਟਾਰ ਦੌਰਾਨ ਸਿੱਖ ਕੌਮ ਵੱਲੋਂ ਹੰਢਾਏ ਗਏ ਸੰਤਾਪ ਨੂੰ ਬਾਖੂਬੀ ਬਿਆਨ ਕਰਦੀ ਹੈ।
1984 ਵਿੱਚ ਬਤੌਰ ਆਰ.ਪੀ.ਐਸ. ਵਜੋਂ ਨਿਯੁਕਤ ਸ. ਮਾਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜਾਣਾ ਅਤੇ ਫੇਰ 1984 ਦੇ ਸਿੱਖ ਸੰਘਰਸ਼ ਵਿਚ ਸ਼ਾਮਲ ਹੋਣਾ। ਇਸ ਸਭ ਨੂੰ ਕਿਤਾਬ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਵਧੀਆ ਕੋਸ਼ਿਸ਼ ਕੀਤੀ ਗਈ ਹੈ।
1984 ਦੌਰਾਨ ਇੰਦਰਾ ਗਾਂਧੀ ਦੀ ਹੱਤਿਆ ਤੇ ਦੋਸ਼ੀਆਂ ਵਿੱਚ ਮਾਨ ਦਾ ਨਾਮ ਸ਼ਾਮਲ ਹੋਣ ਬਾਅਦ ਗ੍ਰਿਫਤਾਰੀ ਅਤੇ ਫੇਰ ਪੰਜ ਸਾਲ ਲਈ ਜੇਲ੍ਹ ਵਿੱਚ ਕੈਦ ਇਕ ਪਿਤਾ ਦੀ ਅਸਲੀ ਤੱਥਾਂ ’ਤੇ ਅਧਾਰਤ ‘ਸਟੋਲਨ ਈਅਰਜ਼’ ਆਪਣੇ ਸ਼ੀਰਸ਼ਕ ’ਤੇ ਖਰੀ ਉਤਰਦੀ ਹੈ।
ਬੀਬੀ ਪਵਿੱਤ ਕੌਰ ਵੱਲੋਂ ਲਿਖੀ ਕਿਤਾਬ ‘ਸਟੋਲਨ ਈਅਰਜ਼’ਪ੍ਰਮੁੱਖ ਤੌਰ ’ਤੇ ਦਿੱਲੀ ਵਿਖੇ ਰੀਲੀਜ ਕੀਤੀ ਗਈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਉੱਘੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।
ਦੀ ਜੀਵਨੀ ਉਤੇ ਅਤੇ ਹੋਰ ਸਿੱਖਾਂ ਉਤੇ ਹੋਏ ਪੁਲਿਸ ਤਸੱਦਦ ਨੂੰ ਇਹ ਕਿਤਾਬ ਬਿਆਨ ਕਰਦੀ ਹੈ । ਉਹਨਾਂ ਕਿਹਾ ਕਿ ਇਹ ਕਿਤਾਬ ਹਰ ਵਿਅਕਤੀ ਨੂੰ ਖ਼ਰੀਦਣੀ ਵੀ ਚਾਹੀਦੀ ਹੈ ਅਤੇ ਇਸ ਨੂੰ ਪੜ੍ਹਨਾ ਵੀ ਚਾਹੀਦਾ ਹੈ ।
ਇਹ ਕਿਤਾਬ ਹਿੰਦ ਦੇ ਅਤੇ ਬਾਹਰਲੇ ਮੁਲਕਾਂ ਦੇ ਵੱਡੇ ਬੁੱਕ ਹਾਊਸਾਂ ਵਿਚ 11 ਸਤੰਬਰ ਨੂੰ ਪਹੁੰਚ ਚੁੱਕੀ ਹੈ । ਜਿਸ ਵੀ ਪਾਠਕ ਨੇ ਇਹ ਕਿਤਾਬ ਪ੍ਰਾਪਤ ਕਰਨੀ ਹੈ, ਉਹ ਨਿਮਨਲਿਖਤ ਬੁੱਕ ਹਾਊਸਾਂ ਤੋ ਇਹ ਕਿਤਾਬ ਪ੍ਰਾਪਤ ਕਰ ਸਕਦੇ ਹਨ ।


