ਹੇਮ ਰਾਜ ‘ਬਰਾਸ’
ਸੰਪਰਕ : 98152-51960
ਕਰਨ ਸਿੰਘ ਆਪਣੇ ਮਾਤਾ ਪਿਤਾ, ਪਤਨੀ , ਪਿਆਰੀ ਪੁੱਤਰੀ ਰਿੰਪੀ ਨਾਲ ਸਾਦਗੀ ਭਰਿਆ ਜੀਵਨ ਬਤੀਤ ਕਰ ਰਿਹਾ ਸੀ। ਪਰਿਵਾਰ ਦੇ ਜੀਆਂ ਪ੍ਰਮਾਤਮਾ ਨੂੰ ਮੰਨਣ ਵਾਲੇ, ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਸਨ। ਅਚਾਨਕ ਸੱਪ ਦੇ ਡੱਸਣ ਨਾਲ ਦੀ ਪਤਨੀ ਦੀ ਮੌਤ ਹੋ ਗਈ ਸੀ। ਕਰਨ ਦੇ ਘਰ ਮੈਂ ਵੀ ਅਫਸੋਸ ਕਰ ਗਿਆ ਕਿਉਂਕਿ ਅਸੀਂ ਦੋਵੇਂ ਬਚਪਨ ਤੋਂ ਪੱਕੇ ਮਿੱਤਰ ਸੀ। ਅਸੀਂ ਦੁੱਖ ਸੁੱਖ ਦਾ ਭਰਾਵਾਂ ਨਾਲੋਂ ਵਾਧੂ ਇਕ ਦੂਜੇ ਦੇ ਕੰਮ ਆਉਂਦੇ ਸੀ। ਭੋਗ ਉਪਰੰਤ ਕਰਨ ਸਿੰਘ ਦੇ ਸਹੁਰਿਆਂ ਨੇ ਆਪਣੀ ਨੇੜੇ ਦੀ ਰਿਸ਼ਤੇਦਾਰੀ ਵਿੱਚੋਂ ਆਪਣੇ ਜੁਆਈ ਲਈ ਰਿਸ਼ਤਾ ਪੱਕਾ ਕਰ ਦਿੱਤਾ ਤਾਂ ਕਿ ਕਰਨ ਦਾ ਪਰਿਵਾਰ ਇਸੇ ਤਰ੍ਹਾਂ ਹੱਸਦਾ ਵੱਸਦਾ ਰਵੇ। ਸਾਲ ਬਾਅਦ ਜਦੋਂ ਕਰਨ ਉਸ ਲੜਕੀ ਨੂੰ ਵਿਆਹ ਕੇ ਆਪਣੇ ਘਰ ਲਿਆਇਆ ਤਾਂ ਕੁਝ ਕੁ ਮਹਿਨਿਆਂ ਬਾਅਦ ਉਸ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਬਹੁਤ ਕਠੋਰ ਸੁਭਾਅ ਲੜਾਕੀ ਤੇ ਈਰਖਾਲੂ ਇਸਤਰੀ ਸੀ। ਰੱਬ ਦੀ ਮਿਹਰ ਅਗਲੇ ਸਾਲ ਕਰਨ ਦੇ ਘਰ ਪੁੱਤਰ ਦੇ ਜਨਮ ਲੈ ਲਿਆ। ਹੁਣ ਕਰਨ ਦੀ ਪਤਨੀ ਰਿੰਪੀ ਨਾਲ ਹੋ ਵੀ ਈਰਖਾਲੂ ਵਧਾ ਲਈ ਸੀ। ਮਾਸੂਮ ਰਿੰਪੀ ਨੂੰ ਕੁਟਣਾ ਮਾਰਨ, ਢਿੱਡੋਂ ਭੁੱਖੀ ਰੱਖਣਾ, ਘਰ ਦੇ ਕੰਮ ਕਰਾਉਣਾ, ਕਈ ਕਈ ਦਿਨ ਨਹਾਉਣ ਨਾ ਦੇਣਾ, ਮੇਲੇ ਕੁਚੈਲੇ ਗੰਦੇ ਕੱਪੜੇ ਪਹਿਨਣ ਲਈ ਮਜ਼ਬੂਰ ਕਰਨਾ ਉਸ ਲਈ ਆਮ ਜਿਹੀ ਗੱਲ ਬਣ ਗਈ ਸੀ। ਨਿੱਕੀ ਮਾਸੂਮ ਜ਼ਿੱਦ ਤੇ ਦੁੱਖਾਂ ਦਾ ਭਾਰੀ ਪਹਾੜ ਡਿੱਗ ਪਿਆ ਸੀ। ਇਸ ਮਾਣ ਕਿਆਸੇ ਵਜ਼ਨ ਤੇ ਗਹਿਰੇ ਸਦਮੇ ਦੀ ਬਦੌਲਤ ਰਿੰਪੀ ਮਾਨਸਿਕ ਬੀਮਾਰ ਰਹਿਣ ਲੱਗ ਪਈ । ਕਰਨ ਵੀ ਇਸ ਗਲੋਂ ਬਹੁਤ ਦੁੱਖੀ ਸੀ। ਪਰੰਤੂ ਪਤਨੀ ਦੇ ਕਠੋਰ ਸੁਭਾਅ ਅੱਗੇ ਹਾਰ ਮੰਨ ਬੈਠਾ ਸੀ। ਉਸ ਦੀ
ਪਤਨੀ ਦਾ ਕਹਿਣਾ ਸੀ ਕਿ ਰਿੰਪੀ ਕਮਲੀ ਹੈ ਮੈਂ ਇਸ ਦੀ ਸੇਵਾ ਸੰਭਾਲ ਨਹੀਂ ਕਰ ਸਕਦੀ। ਇਸ ਨੂੰ ਅਨਾਥ ਆਸ਼ਰਮ ਛੱਡ ਆਓ। ਲਾਚਾਰ ਤੇ ਮਜ਼ਬੂਰ ਪਿਤਾ ਆਪਣੀ ਆਂਦਰਾਂ ਦੀ ਅੱਗ ਨੂੰ ਆਸ਼ਰਮ ਛੱਡ ਆਇਆ ਸੀ। ਇਸ ਖਬਰ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਪਹਿਲਾਂ ਪਹਿਲਾਂ ਦੀ ਤਰ੍ਹਾਂ ਮੈਂ ਫਲ ਫਰੂਟ ਲੈ ਕੇ ਜਦੋਂ ਅਨਾਥ ਆਸ਼ਰਮ ਪੁੱਜਾ ਤਾਂ ਸਾਰੇ ਬੱਚੇ ਦੌੜ ਕੇ ਮੇਰੇ ਵੱਲ ਭੱਜੇ ਆਏ, ‘ਅੰਕਲ ਆਇਐ, ਫਲ ਲਿਆਇਐ। ਹੋਰ ਬੱਚਿਆਂ ਨਾਲ ਆਈ ਰਿੰਪੀ ਮੇਰੇ ਗਲ ਨਾਲ ਚਿੰਬੜ ਗਈ ਤੇ ਹਰਕੋਰੇ ਲੈ ਲੈ ਕੇ ਕਾਫੀ ਚਿਰ ਰੋਂਦੀ ਰਹੀ। ਰਿੰਪੀ ਹੁਣ ਸ਼ਾਂਤ ਚਿੱਤ ਹੋ ਕੇ ਆਪਣੇ ਪਿਤਾ ਵਾਂਗ ਮੇਰੀ ਗੋਂਦ ਵਿੱਚ ਬੈਠ ਗੱਲਾਂ ਕਰਨ ਲੱਗੀ ਤੇ ਕਿਹਾ ਚਾਚਾ ਜੀ ਤੁਹਾਡੀ ਮਾਂ ਵੀ ਤੁਹਾਨੂੰ ਕੁੱਟਦੀ ਹੈ। ਕੰਮ ਜ਼ਿਆਦਾ, ਖਾਣ ਲਈ ਕੁਝ ਨਹੀਂ.. ? ਘਰੋਂ..? ਮੈਂ ਕਿਹਾ ਨਹੀਂ ਪੁੱਤਰ ਉਹ ਮੇਰੀ ਸਕੀ ਮਾਂ ਹੈ। ਉਤਸੁਕਤਾ ਨਾਲ ਰਿੰਪੀ ਨੇ ਕਿਹਾ ਫਿਰ ਇਹ ਕੌਣ ਹੈ ਮੇਰੀ ਸਕੀ ਮਾਂ ਨਹੀਂ। ਹਾਂ ਪੁੱਤਰ ਤੇਰੀ ਸਕੀ ਮਾਂ ਤਾਂ ਮਰ ਗਈ ਸੀ। ਜਦੋਂ ਤੂੰ ਤਿੰਨ ਕੁ ਮਹੀਨਿਆਂ ਦੀ ਸੀ। ਇਹ ਤੇਰੀ ਮਤਰੇਈ ਮਾਂ ਹੈ। ਪੁੱਤਰ ਜੇ ਤੇਰੀ ਸਕੀ ਮਾਂ ਜਿਉਂਦੀ ਹੁੰਦੀ ਤੈਨੂੰ ਅਨਾਥ ਆਸ਼ਰਮ ਵਿੱਚ ਨਾ ਆਉਣ ਦੇਂਦੀ, ਤੈਨੂੰ ਪਿਆਰ ਕਰਦੀ, ਸੋਹਣੇ ਕੱਪੜੇ ਦਿੰਦੀ। ਏਨਾ ਸੁਣ ਰਿੰਪੀ ਮੈਂਥੋ ਕਾਫੀ ਦੂਰ ਜਾ ਕੇ ਖਲੋ ਗਈ ਸੀ। ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮਾਸੂਮ ਰਿੰਪੀ ਮਤਰੇਈ ਮਾਂ, ਤੇ ਸਕੀ ਮਾਂ ਦੇ ਅਰਥਾਂ ਨੂੰ ਸਮਝ ਗਈ ਹੋਵੇ।ਟ


