Skip to content
Independent perspectives. Global stories.
BREAKING

ਕਸ਼ਮੀਰ ਦੀ ਇਕ-ਇਕ ਇੰਚ ਜ਼ਮੀਨ ਵਾਪਿਸ ਲਵਾਂਗੇ : ਬਿਲਾਵਲ ਭੁੱਟੋ

Share this story

‘ਕਿਹਾ : ਕਸ਼ਮੀਰ ਸਿਰਫ਼ ਪਾਕਿਸਤਾਨ ਦਾ

Page-3_06 ਇਸਲਾਮਾਬਾਦ, 20 ਸਤੰਬਰ (ਪੀ.ਟੀ. ਲਾਇਵ)-ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਕਸ਼ਮੀਰ ਨੂੰ ਲੈ ਕੇ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਬਿਲਾਵਲ ਨੇ ਮੁਲਤਾਨ ’ਚ ਕਿਹਾ ਹੈ ਕਿ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ ਅਤੇ ਕਸ਼ਮੀਰ ਦੀ ਇਕ-ਇਕ ਇੰਚ ਜ਼ਮੀਨ ਨੂੰ ਵਾਪਿਸ ਲਵਾਂਗੇ। ਬਿਲਾਵਲ ਦੇ ਇਸ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਿਆਸਤ ਗਰਮਾ ਸਕਦੀ ਹੈ। ਬਿਲਾਵਲ ਭੁੱਟੋ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਬੇਟੇ ਹਨ ਅਤੇ ਬਿਲਾਵਲ ਬੇਨਜ਼ੀਰ ਦੀ ਸੀਟ ਤੋਂ ਚੋਣ ਲੜਨ ਦੀ ਸੋਚ ਰਹੇ ਹਨ। ਕੁਝ ਦਿਨ ਪਹਿਲਾ ਬਿਲਾਵਲ ਨੇ ਕਿਹਾ ਸੀ ਕਿ ਉਹ 2018 ਦੀਆਂ ਚੋਣਾਂ ’ਚ ਆਪਣੇ ਪਰਿਵਾਰਕ ਗੜ੍ਹ ਲਰਕਾਨਾ ਤੋਂ ਚੋਣ

ਲੜਨਗੇ।ਸਾਬਕ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਰਿਹਾਇਸ਼ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਬਿਲਾਵਲ ਨੇ ਕਿਹਾ ‘ਮੈਂ ਪੂਰਾ ਕਸ਼ਮੀਰ ਵਾਪਿਸ ਲਵਾਂਗਾ ਮੈਂ ਇਸ ਦਾ ਇਕ ਇੰਚ ਵੀ ਭਾਰਤ ਦੇ ਲਈ ਨਹੀਂ ਛੱਡਾਂਗਾ ਕਿਉਂਕਿ ਕਸ਼ਮੀਰ ਸਿਰਫ਼ ਪਾਕਿਸਤਾਨ ਦਾ ਹੈ। ਪਾਕਿਸਤਾਨ ਦੇ ਬਾਕੀ ਜ਼ਿਲ੍ਹਿਆਂ ਵਾਂਗ ਕਸ਼ਮੀਰ ਵੀ ਸਾਡਾ ਹੈ।’ ਖ਼ਬਰਾਂ ਅਨੁਸਾਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਮੁਖ ਸ੍ਰਪਰਸਤ ਬਿਲਾਵਲ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ ਟੀ ਆਈ) ਅਤੇ ਪਾਕਿਸਤਾਨ ਅਵਾਮੀ ਤਹਿਰੀਕ (ਪੀ ਏ ਟੀ)  ਵੱਲੋਂ ਇਸਲਾਮਾਬਾਦ ਵਿਖੇ ਦਿੱਤੇ ਗਏ ਧਰਨੇ ਦੀ ਵੀ ਅਲੋਚਨਾ ਕੀਤੀ ਸੀ।
ਸਾਬਕ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਪੁੱਤਰ ਬਿਲਾਵਲ ਨੇ ਇਸ ਧਰਨੇ ਨੂੰ ਹੋਛਾ ਕਰਾਰ ਦਿੱਤਾ। ਬਿਲਾਵਲ ਨੇ ਕਿਹਾ ਸੀ ਕਿ ਜੇਕਰ ਮੀਡੀਆ ਇਸ ਅੰਦੋਲਨ ਨੂੰ ਦਿਖਾਉਣਾ ਬੰਦ ਕਰ ਦੇਵੇ ਤਾਂ ਉਹ ਧਰਨਾ ਬੰਦ ਕਰ ਦੇਣਗੇ।
ਬਿਲਾਵਲ ਨੇ ਸਿੰਧ ਸੂਬੇ ਦੀ ਵੰਡ ਦੀ ਗੱਲ ਨੂੰ ਵੀ ਖਾਰਜ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਿੰਧ ਸੂਬੇ ਦੀ ਵੰਡ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਸਿੰਧ ਸੂਬੇ ਦੀ ਤੁਲਨਾ ਪੰਜਾਬ ਨਾਲ ਕਰਨਾ ਠੀਕ ਨਹੀਂ ਹੋਵੇਗਾ। ਮੁਤਾਹਿਦਾ ਕੌਮੀ ਮੂਵਮੈਂਟ ਪਾਰਟੀ ਨੇ ਸਿੰਧ ਸੂਬੇ ਦੀ ਵੰਡ ਦੀ ਮੰਗ ਕੀਤੀ ਸੀ। ਜਿਸ ਸੀਟ ਤੋਂ ਬਿਲਾਵਲ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ ਉਹ ਹਲਕਾ ਪੀ ਪੀ ਪੀ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਹਲਕੇ ਦੇ ਅੰਦਰ ਸਾਬਕ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਜ਼ੁਲਫਕਾਰ ਅਲੀ ਭੁੱਟੋ ਦਾ ਜੱਦੀ ਘਰ ਆਉਂਦਾ ਹੈ।
2013 ਦੀਆਂ ਆਮ ਚੋਣਾਂ ਵਿੱਚ ਇਸ ਸੀਟ ਤੋਂ ਪੀਪੀਪੀ ਦੇ ਫਰਿਆਲ ਤਾਪੁਰ ਜਿੱਤੇ ਸਨ। ਇਸ ਤੋਂ ਪਹਿਲਾਂ 2008 ਵਿੱਚ ਉਹ ਇਸ ਸੀਟ ਤੋਂ ਨਿਰਵਿਰੋਧ ਚੁਣੇ ਗਏ ਸਨ।

WRITTEN BY