ਹੁਸ਼ਿਆਰਪੁਰ, 20 ਸਤੰਬਰ (ਓ ਪੀ ਰਾਣਾ)-ਜੰਗ ਦੇ ਮੈਦਾਨ ਵਿੱਚ 310 ਸਾਲ ਪਹਿਲਾਂ ਭਾਈ ਘਨੱਈਆ ਜੀ ਵੱਲੋਂ ਬਿਨਾਂ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਅਤੇ ਜ਼ਖਮੀਆਂ ਨੂੰ ਮਲਮ ਪੱਟੀ ਕਰਨ ਦਾ ਸ਼ੁਰੂ ਕੀਤਾ ਗਿਆ ਕਾਰਜ 180 ਸਾਲ ਬਾਅਦ ਅੰਤਰ ਰਾਸ਼ਟਰੀ ਰੈੱਡ ਕਰਾਸ ਦਾ ਮੂਲ ਆਧਾਰ ਬਣਿਆ। ਇਹ ਵਿਚਾਰ ਜੇਲ੍ਹਾਂ, ਸੈਰ ਸਪਾਟਾ, ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ. ਸੋਹਨ ਸਿੰਘ ਠੰਡਲ ਨੇ ਅੱਜ ਪੰਜਾਬ ਸਰਕਾਰ ਵੱਲੋਂ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਮਾਨਵ ਸੇਵਾ ਅ¦ਬਰਦਾਰ ਅਤੇ ਗੁਰੂ ਘਰ ਦੇ ਅਨਿਨ ਸੇਵਕ ਭਾਈ ਘਨੱਈਆ ਜੀ ਵੱਲੋਂ 1704 ਈਸਵੀਂ ਨੂੰ ਜਦ ਸ੍ਰੀ ਗੁਰੂ ਗੋਬਿੰਦ ਜੀ ਵੱਲੋਂ ਜ਼ਾਲਮ ਅਤੇ ਜੁਲਮ ਦੇ ਖਾਤਮੇ ਲਈ ਗਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਧਰਮ ਯੁੱਧ ਹੋ ਰਹੇ ਸਨ ਅਤੇ ਅਨੰਦਪੁਰ ਸਾਹਿਬ ਉਪਰ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਹਮਲਾ ਕੀਤਾ ਤਾਂ ਜਖਮੀ ਹੋਏ ਯੋਧਿਆਂ ਨੂੰ ਜੋ ਪਿਆਸ ਨਾਲ ਤੜਫਦੇ ਸਨ, ਉਨ•ਾਂ ਨੂੰ ਭਾਈ ਘਨੱਈਆਂ ਜੀ ਨੇ ਬਿਨ•ਾਂ ਭੇਦਭਾਵ ਤੇ ਦੋਹਾਂ ਧਿਰਾਂ ਦੇ ਜਖਮੀਆਂ ਨੂੰ ਪਾਣੀ ਪਿਲਾਇਆ। ਭਾਈ ਘਨੱਈਆ ਜੀ ਦੀ ਇਸ ਕਾਰਵਾਈ ਦੀ ਸ਼ਿਕਾਇਤ ਕਰਨ ਤੇ ਉਨ•ਾਂ ਵੱਲੋਂ ਸਾਂਝੀਵਾਲਤਾ ਅਤੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਦੇ ਜਵਾਬ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ•ਾਂ ਨੂੰ ਮਲ•ਮ ਪੱਟੀ ਕਰਨ ਦਾ ਜਿੰਮਾ ਵੀ ਸੌਂਪਿਆ ਜੋ ਅੱਜ ਫਸਟ ਏਡ ਵਜੋਂ ਸੰਸਾਰ ਭਰ ਵਿੱਚ ਪ੍ਰਸਿੱਧ ਹੈ।
ਸ੍ਰ ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਸੂਬੇ ਦੇ ਹਰ ਨਾਗਰਿਕ ਨੂੰ ਚੰਗੀ ਸਿਹਤ ਸਹੂਲਤ ਪ੍ਰਦਾਨ ਕਰਨ ਦੇ ਟੀਚੇ ਨਾਲ ਹਰ ਵਿਅਕਤੀ ਦਾ ‘ਸਿਹਤ ਆਡਿਟ ’ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਹਰੇਕ ਨਾਗਰਿਕ ਦੀ ਸਿਹਤ ਦਾ ਲੇਖਾ ਜੋਖਾ ਰੱਖਣ ਲਈ ਸਿਹਤ ਕਾਰਡ ਜਾਰੀ ਕੀਤੇ ਜਾਣਗੇ ਤਾਂ ਜੋ ਸੂਬੇ ਦਾ ਹਰੇਕ ਵਿਅਕਤੀ ਸਿਹਤਮੰਦ, ਖੁਸ਼ਹਾਲ ਅਤੇ ਆਨੰਦਮਈ ਜੀਵਨ ਜਿਓਣ ਦੇ ਯੋਗ ਹੋ ਸਕੇ। ਸਰਕਾਰ ਵੱਲੋਂ ਕੈਂਸਰ ਅਤੇ ਨਸ਼ਾਖੋਰੀ ਦੇ ਇਲਾਜ ਲਈ ਵਧੀਆ ਬੁਨਿਆਦੀ ਢਾਂਚੇ ਲਈ ਪੰਜਾਬ ਸਟੇਟ ਕੈਂਸਰ ਐਂਡ ਡਰੱਗ ਐਡਿਕਸ਼ਨ ਟਰੀਟਮੈਂਟ ਇਨਫਰਾਸਟਰਕਚਰ ਐਕਟ 2013 ਬਣਾਇਆ ਗਿਆ ਹੈ, 35 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿੱਚ ਸ਼ਹਿਰੀ ਨਵੇਂ ਪ੍ਰਾਇਮਰੀ ਹੈਲਥ ਸੈਂਟਰਾਂ ਤੋਂ ਇਲਾਵਾ 11 ਨਵੇਂ ਕਮਿਉਨਿਟੀ ਹੈਲਥ ਸੈਂਟਰ ਬਣਾਏ ਜਾ ਰਹੇ ਹਨ, 16.50 ਕਰੋੜ ਰੁਪਏ ਦੀ ਲਾਗਤ ਨਾਲ ਝੌਪੜਪੱਟੀ ਵਾਲੇ ਇਲਾਕਿਆਂ ਵਿੱਚ ਆਧੁਨਿਕ ਤਰੀਕੇ ਨਾਲ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਹਿਮ ਯੋਜਨਾ ਉਲੀਕੀ ਗਈ ਹੈ। ਮੌਜੂਦਾ ਸਮੇਂ ਵਿੱਚ 98ਵੇਂ ਫੀਸਦੀ ਪੇਂਡੂ ਆਬਾਦੀ ਨੂੰ ਪੀਣਯੋਗ ਪਾਣੀ ਦੀ ਸਪਲਾਈ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ 8000 ਬਸਤੀਆਂ 70 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੇ ਹਿਸਾਬ ਨਾਲ ਸਾਫ਼ ਸੁਥਰੇ ਪਾਣੀ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸ੍ਰ: ਠੰਡਲ ਨੇ ਇਹ ਵੀ ਦੱਸਿਆ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਦੇ ਇਤਿਹਾਸ ਨੂੰ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ਦੀ ਰੈਡ ਕਰਾਸ ਸੁਸਾਇਟੀ ਵਿੱਚ ਸ਼ਾਮਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰ: ਠੰਡਲ ਨੇ ਕਿਹਾ ਕਿ ਸਰਬਸਾਂਝੀਵਾਲਤਾ, ਸਰਬੱਤ ਦੇ ਭਲੇ ਦਾ ਸੰਕਲਪ, ਪਰਉਪਕਾਰਤਾ ਅਤੇ ਮਾਨਵ ਸੇਵਾ ਦੀ ਅਲੌਕਿਕ ਕਦਰਾਂ ਕੀਮਤਾਂ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਇਆ ਜਾਵੇ। ਉਨ•ਾਂ ਕਿਹਾ ਕਿ ਪਦਾਰਥਵਾਦੀ ਯੁੱਗ ਵਿੱਚ ਲੋਕ ਸੇਵਾ ਦੀ ਭਾਵਨਾ ਤੋਂ ਦੂਰ ਹੋ ਕੇ ਨੈਤਿਕ ਕਦਰਾਂ ਕੀਮਤਾਂ ਨੂੰ ਭੁਲ ਰਹੇ ਹਨ। ਜਾਤ ਪਾਤ ਦੇ ਬੰਧਨਾਂ ਵਿੱਚ ਬੱਝ ਕੇ ਇੱਕ ਦੂਸਰੇ ਨੂੰ ਘ੍ਰਿਣਾ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਸਭਿਆਚਾਰਕ ਵਿਰਸੇ ਵਿੱਚ ਸਰਬਸਾਂਝੀਵਾਲਤਾ, ਮਾਨਵਤਾ ਦੀ ਸੇਵਾ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਲਈ ਭਾਈ ਘਨੱਈਆ ਜੀ ਵੱਲੋਂ ਅਰੰਭੀ ਸੇਵਾ ਨੂੰ ਅੱਗੇ ਤੌਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਢਾਕਾ ਨੇ ਪੰਜਾਬ ਸਰਕਾਰ ਵੱਲੋਂ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਤੇ ਖੁਸ਼ੀ ਜਾਹਰ ਕਰਦਿਆਂ ਨੌਜਵਾਨ ਵਰਗ ਨੂੰ ਸੰਦੇਸ਼ ਦਿੱਤਾ ਕਿ ਭਾਈ ਘਨੱਈਆ ਜੀ ਦੇ ਉਪਰਾਲੇ ਅੱਗੇ ਤੌਰਨ ਲਈ ਦੁੱਖੀ ਮਾਨਵਤਾ ਦੀ ਸੇਵਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਸਾਡੇ ਲਈ ਇੱਕ ਵਰਦਾਨ ਹੈ। ਉਨ•ਾਂ ਕਿਹਾ ਕਿ ਸਮਾਜ ਵਿੱਚੋਂ ਜਾਤ ਪਾਤ, ਭੇਦਭਾਵ ਅਤੇ ਨਫ਼ਰਤ ਜਿਹੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਨੌਜਵਾਨ ਵਰਗ ਨੂੰ ਸਮਾਜ ਦਾ ਮਾਰਗ ਦਰਸ਼ਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਭਾਈ ਘਨੱਈਆ ਜੀ ਵੱਲੋਂ ਅਰੰਭੇ ਮਨੁੱਖਤਾ ਦੀ ਸੇਵਾ ਦੇ ਸੰਕਲਪ ਨੂੰ ਪ੍ਰਪੱਕ ਕਰਨ ਲਈ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਕਰਨ ਲਈ ਜ਼ਿਲ•ਾ ਰੈਡ ਕਰਾਸ ਸੁਸਾਇਟੀ ਰਾਹੀਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਵਰਗ ਦੇ ਨੁਮਾਇੰਦਿਆਂ ਵੱਲੋਂ ਸਰਬ ਸਾਂਝੀਵਾਲਤਾ ਅਤੇ ਮਨੁੱਖਤਾ ਦੀ ਸੇਵਾ ਦੇ ਬਾਨੀ ਭਾਈ ਘਨੱਈਆ ਜੀ ਨੂੰ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਰੈਡ ਕਰਾਸ ਦੀ ਨੀਂਹ ਭਾਈ ਘਨੱਈਆ ਜੀ ਵੱਲੋਂ ਯੁੱਧ ਦੇ ਮੈਦਾਨ ਵਿੱਚ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਅਤੇ ਮਲੱ•ਮ ਪੱਟੀ ਕਰਕੇ ਰੱਖੀ ਗਈ ਹੈ। ਉਨ•ਾਂ ਕਿਹਾ ਕਿ ਅੱਜ ਦੇ ਦਿਨ 20 ਸਤੰਬਰ ਸੰਨ 1718 ਈਸਵੀ ਨੂੰ ਭਾਈ ਘਨੱਈਆ ਜੀ 70 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾ ਵਿੱਚ ਅਭੇਦ ਹੋ ਗਏ ਸਨ। ਉਨ•ਾਂ ਨੇ ਪੰਜਾਬ ਸਰਕਾਰ ਵੱਲੋਂ ਭਾਈ ਘਨੱਈਆ ਜੀ ਦੀ 296ਵੀਂ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਮਨਾਏ ਜਾਣ ਦੀ ਸਰਾਹਨਾ ਕੀਤੀ। ਇਸ ਮੌਕੇ ਭਾਈ ਘਨੱਈਆ ਜੀ ਦੀ ਯਾਦ ਵਿੱਚ ਵੱਖ ਵੱਖ ਸਵੈਸਵੀ ਜਥੇਬੰਦੀਆਂ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ 40 ਦੇ ਕਰੀਬ ਵ¦ਟੀਅਰਾਂ ਨੇ ਖੂਨਦਾਨ ਕੀਤਾ। ਇਸ ਤੋਂ ਇਲਾਵਾ ਅੱਖਾਂ ਦਾਨ ਕਰਨ ਸਬੰਧੀ ਪ੍ਰਣ ਪੱਤਰ ਭਰੇ ਗਏ। ਇਸ ਮੌਕੇ ਸੇਵਾ ਪੰਥੀ ਸੰਪ੍ਰਦਾ ਦੇ ਸੰਤ ਬਹਾਦਰ ਸਿੰਘ ਗੁਰਦਆਰਾ ਮਿੱਠਾ ਟਿਵਾਣਾ, ਪ੍ਰੋ: ਬਹਾਦਰ ਸਿੰਘ ਸੁਨੇਤ ਪ੍ਰਧਾਨ ਘਨੱਈਆ ਜੀ ਮਿਸ਼ਨ, ਸਰਵ ਧਰਮ ਸਦਭਾਵਨਾ ਕਮੇਟੀ ਦੇ ਚੇਅਰਮੈਨ ਸ੍ਰੀ ਅਨੁਰਾਗ ਸੂਦ, ਮਾਸਟਰ ਮੁਹੰਮਦ ਸਰੀਫ਼ ਜਾਮਾ ਮਸਜਿਦ ਹੁਸਿਆਰਪੁਰ, ਮਾਸਟਰ ਉਜਾਗਰ ਸਿੰਘ ਲਵੀਆ, ਗਿਆਨੀ ਤਨਵੀਰ ਅਹਿਮਦ ਅਹਿਮਦ ਮੁਸਲਿਮ ਜਮਾਤ, ਪਾਦਰੀ ਤਰਸਮੇ ਮਸੀਹ, ਪਰਮਜੀਤ ਸਿੰਘ ਸਚਦੇਵਾ, ਅਤੇ ਉਘੇ ਕਵੀ ਕੁਲਤਾਰ ਸਿੰਘ ਕੁਲਤਾਰ ਨੇ ਸਮਾਗਮ ਨੂੰ ਸੰਬੋਧਨ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।
ਭਾਈ ਘਨੱਈਆ ਜੀ ਦਾ ਕਾਰਜ ਰੈੱਡ ਕਰਾਸ ਦਾ ਮੂਲ ਆਧਾਰ ਬਣਿਆ : ਠੰਡਲ



