Skip to content
Independent perspectives. Global stories.
BREAKING

ਸੰਤ ਨਰਕੇਵਲ ਬੇਦੀ ਜੀ ਵੱਲੋਂ ਜਥੇਦਾਰ ਅਵਤਾਰ ਸਿੰਘ ਨੂੰ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ 11000 ਦਾ ਚੈੱਕ ਤੇ ਸੁੱਕੀ ਰਸਦ ਸੌਂਪੀ

Share this story

ਅੰਮ੍ਰਿਤਸਰ 19 ਸਤੰਬਰ (ਪੀ. ਟੀ.)- ਸੰਤ ਨਰਕੇਵਲ ਬੇਦੀ ਜੀ ਮਹਾਰਾਜ ਸ੍ਰੀ ਰਾਮ ਪਾਰਕ ਲੁਧਿਆਣਾ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੰਮੂ-ਕਸ਼ਮੀਰ ਦੇ ਹੜ• ਪੀੜਤਾਂ ਲਈ 11000/- ਰੁਪਏ ਦਾ ਚੈਕ ਅਤੇ 10 ਕੁਇੰਟਲ ਆਟਾ, 10 ਕੁਇੰਟਲ ਚੌਲ ਅਤੇ 10 ਕੁਇੰਟਲ ਦਾਲ ਕੁੱਲ 30 ਕੁਇੰਟਲ ਸੁੱਕੀ ਰਸਦ ਸੌਂਪੀ ਗਈ।ਇਹ ਰਸਦ ਉਨ•ਾਂ ਨੇ ਆਪਣੇ ਵੱਲੋਂ ਭੇਜੇ ਗਏ ਨੁਮਾਇੰਦੇ ਸ੍ਰੀ ਅਸ਼ਵਨੀ ਬੇਦੀ ਜੀ, ਸ੍ਰੀ ਚੇਤਨ ਪ੍ਰਕਾਸ਼ ਜੀ, ਸ੍ਰੀ ਰਾਜ ਗੁਪਤਾ ਜੀ, ਸ੍ਰੀ ਬਰਜੇਸ਼ ਬੇਦੀ ਜੀ, ਸ੍ਰੀ ਸਤੀਸ਼ ਗੁਪਤਾ ਜੀ, ਸ੍ਰੀ ਸੰਦੀਪ ਸੂਦ ਜੀ, ਸ੍ਰੀ ਕਿਰਨ ਖਰਬੰਦਾ ਜੀ, ਸ੍ਰੀ ਸਮਰ ਬੇਦੀ ਜੀ ਅਤੇ ਹੋਰ ਪਤਵੰਤੀਆਂ ਸਖਸ਼ੀਅਤਾਂ ਨੂੰ ਦੇ ਕੇ ਭੇਜੀ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸੰਤ ਨਰਕੇਵਲ ਸਿੰਘ ਜੀ ਬੇਦੀ ਅਤੇ ਉਨ•ਾਂ ਵੱਲੋਂ ਭੇਜੇ ਗਏ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਵੀ ਰਸਦ ਜਾਂ ਕੱਪੜੇ ਆਦਿ ਭੇਜੇ ਜਾ

ਰਹੇ ਹਨ ਉਹ ਸਭ ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਰੋਜ਼ਾਨਾ ਸ਼੍ਰੋਮਣੀ ਕਮੇਟੀ ਵੱਲੋਂ ਸਪਾਈਸ ਜੈਟ ਏਅਰ ਲਾਈਨਜ਼ ਦੁਆਰਾ ਪਹੁੰਚਾਏ ਜਾ ਰਹੇ ਹਨ।ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਦੁਆਰਾ ਦੱਸੇ ਮਾਰਗ ਤੇ ਚੱਲਦੀ ਹੋਈ ਪਹਿਲੇ ਦਿਨ ਤੋਂ ਹੀ ਜੰਮੂ-ਕਸ਼ਮੀਰ ਦੇ ਹੜ• ਪੀੜਤਾਂ ਨੂੰ ਵੱਖ-ਵੱਖ ਤਰ•ਾਂ ਦੀ ਰਸਦ, ਕੱਪੜੇ ਅਤੇ ਦਵਾਈਆਂ ਮੁਹੱਈਆ ਕਰਵਾ ਰਹੀ ਹੈ ਅਤੇ ਇਹ ਮਦਦ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਓਥੋਂ ਦੇ ਹਾਲਾਤ ਸਥਿਰ ਨਹੀਂ ਹੋ ਜਾਂਦੇ।ਉਨ•ਾਂ ਕਿਹਾ ਕਿ ਮਾਨਵਤਾ ਦਾ ਭਲਾ ਹੀ ਇਨਸਾਨ ਦਾ ਸਭ ਤੋਂ ਉੱਤਮ ਕਰਮ ਹੈ ਅਤੇ ਇਹ ਇਨਸਾਨ ਨੂੰ ਸੱਚ ਦੇ ਮਾਰਗ ਵੱਲ ਪ੍ਰੇਰਦਾ ਹੈ।

WRITTEN BY