Skip to content
Independent perspectives. Global stories.
BREAKING

ਵਿਭਾਗਾਂ ‘ਚ ਨਾ ਤਾਲਮੇਲ ਹੋਣ ਦਾ ਖਾਮਿਆਜਾ ਕਿਸੇ ਰਾਹਗੀਰ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਵੇਗਾ

Share this story

ਨਵਾਂਸ਼ਹਿਰ 24 ਜੁਲਾਈ (ਸਨਪ੍ਰੀਤ ਮਾਂਗਟ) ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵਲੋਂ ਭਾਵੇ ਰਿਕਾਰਡ ਤੋੜ ਵਿਕਾਸ ਕਰਾਉਣ ਦਾ ਢਡੋਰਾ ਪਟਿਆ ਜਾ ਰਿਹਾ ਹੈ ਪਰ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਸਰਕਾਰੀ ਮਹਿਕਮਿਆਂ ਵਿਚ ਕੋਈ ਤਾਲਮੇਲ ਨਾ ਹੋਣ ਕਰਕੇ  ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਨਵਾਂਸ਼ਹਿਰ-ਚੰੜੀਗੜ, ਪੁਰਾਣੀ ਕਚਹਿਰੀ ਰੋੜ, ਰਾਹੋਂ ਰੋੜ ਅਤੇ ਸ਼ਹਿਰ ਦੇ ਮੁੱਖ ਚੋਂਕ ਅੰਬੇਡਕਰ ਚੌਂਕ, ਚੰੜੀਗੜ ਚੌਂਕ ਅਤ ਫੱਟੀ ਬਸਤਾ ਚੌਂਕ ਸ਼ਹਿਰ ਦੇ ਸਭ ਤੋ ਵਿਅਸਤ ਚੌਂਕ ਹਨ।
road
ਮੁਖ  ਮਾਰਗ ਤੇ ਸਥਿਤ ਹੋਣ ਕਰਕੇ ਇਥੇ ਭਾਰੀ ਵਾਹਨਾਂ ਦੀ ਧੱਕਮ ਧਕੇਲ ਹਰ ਸਮੇਂ ਬਣੀ ਰਹਿੰਦੀ ਹੈ। ਇਸ ਲਈ ਨਾ ਸਿਰਫ ਸਥਾਨਕ ਵਸਨੀਕਾਂ ਸਗੋਂ ਜ਼ਿਲੇ ਭਰ ਤੋਂ ਲੋਕਾ ਦਾ ਅਪਣੇ  ਕੰਮਾਂ ਕਾਰਾਂ ਲਈ ਇਥੇ ਆਉਣਾ ਜਾਂਣਾ ਲੱਗਿਆ ਰਹਿੰਦਾ ਹੈ ਪਰੰਤੂ ਸੜਕ ਵਿਚ ਕਈ ਥਾਵਾਂ ਤੇ ਪਏ ਖੱਡਿਆਂ ਸਦਕਾ ਆਮ ਲੋਕਾਂ ਨੂੰ ਅਸੁਵਿਧਾ ਹੋ ਰਹੀ ਹੈ। 2 ਸਾਲ ਪਹਿਲਾਂ ਸੀਵਰੇਜ ਲਾਈਨ ਵਿਛਾਉਣ ਲਈ ਸੀਵਰੇਜ ਬੋਰੜ ਵਲੋਂ ਕਈ ਸੜਕਾਂ ਦੀ ਪੁਟਾਈ ਕੀਤੀ ਗਈ ਸੀ। ਪਰ ਕਾਫੀ ਲੰਮਾਂ ਸਮਾਂ ਬੀਤ ਜਾਣ ਤੋਂ ਬਾਅਦਰੋਲਾ ਰੱਪਾ ਪੈਣ ਤੇ ਕਈ ਕੀਮਤੀ ਜਾਨਾਂ ਚਲੇ ਜਾਣ ਤੋਂ ਬਾਅਦ ਸੜਕ ਦਾ ਨਿਰਮਾਣ ਹੋਇਆ ਪਰੰਤੂ ਹੁਣ ਨਗਰ ਕੌਂਸਲ ਵਲੋਂ ਬਿਨਾਂ ਕਿਸੇ ਨਾਲ ਕੋਈ ਤਾਲਮੇਲ ਕਰਕੇ ਇਸ ਨਵੀਂ ਸੜਕ ਤੇ ਕਈ ਥਾਵਾਂ ਤੇ ਪਾਣੀ ਦੀਆਂ ਪਾਈਪਾਂ ਦੀ ਲੀਕੇਜ ਜਾਂ ਮੁਰੰਮਤ ਕਰਨ ਲਈ ਖੱਡੇ ਪੁੱਟੇ ਗਏ ਹਨ। ਇਸ ਨਾਲ ਚੰਡੀਗੜ ਚੌਂਕ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਅਤੇ ਡੀਐਸਪੀ ਦਫਤਰ ਅੱਗੇ ਖੋਦੇ ਖੱੱਡੇ ਕੇ ਨਾ ਸਿਰਫ ਇਸ ਨਵੀਂ ਨਕੋਰ ਸੜਕ ਦੀ ਹਾਲਤ ਖਸਤਾ ਕਰ ਦਿੱਤੀ ਹੈ ਸਗੋਂ ਇਸ ਨਾਲ ਮੁੱਖ ਮਾਰਗ ਤੇ ਸੜਕ ਹਾਦਸੇ ਲਈ ਵੀ ਖਤਰਾ ਪੈਦਾ ਕਰ ਦਿੱਤਾ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਮੁਖ ਮਾਰਗ ਤੇ ਇਨ੍ਹਾਂ ਖੱਡਿਆਂ ਦਾ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ। ਇਹ ਖੱਡੇ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਦਿਲਚਸਪ ਗੱਲ ਇਹ ਹੈ ਕਿ ਸੜਕ ਦੇ ਪੁਰਨ ਨਿਰਮਾਣ ਸਮੇਂ ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ ਅਤੇ ਸੀਵਰੇਜ ਬੋਰੜ ਵਿਚ ਕੋਈ ਤਾਲਮੇਲ ਨਹੀਂ ਸੀ ਅਤੇ ਨਾ ਹੀ ਹੁਣ ਕੋਈ ਤਾਲਮੇਲ ਹੈ। ਇਸ ਦਾ ਅੰਦਾਜਾ ਇਸ ਗੱਲ ਤੋ ਲਗਾਇਆ ਜਾ ਸਕਦਾ ਹੈ ਕਿ ਬਿਨਾਂ ਲੀਕੇਜ ਦੀ ਸਮੱਸਿਆ ਦਾ ਕੋਈ ਹਲ ਕੀਤੇ ਹੀ ਸੜਕ ਤਿਆਰ ਕਰ ਦਿੱਤੀ ਗਈ ਤੇ ਹੁਣ ਨਗਰ ਕੌਂਸਲ ਵਲੋਂ ਬਿਨਾਂ ਲੋਕ ਨਿਰਮਾਣ ਵਿਭਾਗ ਨਾਲ ਕੋਈ ਤਾਲਮੇਲ ਕੀਤੇ ਸੜਕ ਤੇ ਖੱਡੇ ਪੁੱਟ ਦਿੱਤੇ ਗਏ ਹਨ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆ ਵਲੋਂ ਇਸ ਸਬੰਧ ਵਿਚ ਨਗਰ ਕੌਂਸਲ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਲਿਖਿਆ ਗਿਆ ਹੈ। ਲੋਕਾਂ ਦੀ ਜੁਬਾਨ ਤੇ ਇਹੀ ਸਵਾਲ ਹੈ ਕਿ ਕੀ ਵਿਭਾਗ ਇਸ ਦੀ ਪੈਅਰ ਕਿਸੇ ਭਿਆਨਕ ਹਾਦਸੇ ਤੋਂ ਬਾਅਦ ਹੀ ਕਰਾਏਗਾ?

WRITTEN BY