June 20, 2026 1:52 am

ਪੰਜਾਬ ਟਾਇਮਜ਼ ਅਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਦਾ ਨੂਰਪੁਰ ਬੇਦੀ ਵਿਖੇ ਵਿਸ਼ੇਸ਼ ਤੌਰ ’ਤੇ ਸਨਮਾਨ

Page-1_30 ਨੂਰਪੁਰ ਬੇਦੀ/ਸ੍ਰੀ ਅਨੰਦਪੁਰ ਸਾਹਿਬ, 19 ਸਤੰਬਰ (ਬਲਵਿੰਦਰ, ਅੰਕੁਸ਼ ਕੁਮਾਰ, ਦਵਿੰਦਰਪਾਲ ਸਿੰਘ)- ਜ਼ਿਲ੍ਹਾ ਰੂਪਨਗਰ ਵਿਚ ਪੈਂਦੇ ਬਲਾਕ ਨੂਰਪੁਰ ਬੇਦੀ ਵਿਖੇ  ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਸਥਾਨ ’ਤੇ ਸਤਲੁਜ ਪ੍ਰੈੱਸ ਕਲੱਬ, ਨੂਰਪੁਰ ਬੇਦੀ ਵੱਲੋਂ ਸਤਰੰਗੀ ਪੀਂਘ  ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਨਾਮਵਰ ਗਾਇਕ ਸ੍ਰੀ ਹਰਭਜਨ ਮਾਨ ਅਤੇ ਹੋਰ ਕਲਾਕਾਰਾਂ ਨੇ ਆਪਣੀ ਮਿੱਠੀ ਆਵਾਜ਼ ਰਾਹੀਂ ਸਰੋਤਿਆਂ ਨੂੰ ਨਿਹਾਲ ਕੀਤਾ। ਇਸ ਮੌਕੇ ’ਤੇ ਹਜ਼ਾਰਾਂ ਦੇ ਇੱਕਠ ਵਿੱਚ ਪੰਜਾਬੀ ਮਾਂ  ਬੋਲੀ  ਦੀ ਤਨਦੇਹੀ ਨਾਲ ਸੇਵਾ ਕਰ ਰਹੇ ਰੋਜ਼ਾਨਾ  ‘ਪੰਜਾਬ ਟਾਇਮਜ਼’ ਦੇ ਮੁਖ ਸੰਪਾਦਕ ਸ. ਬਲਜੀਤ ਸਿੰਘ ਬਰਾੜ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ. ਵਰਿੰਦਰ ਸਿੰਘ ਵਾਲੀਆ,  ਸੱਤਿਆ ਸਵਦੇਸ਼ ਦੇ ਮੁਖ ਸੰਪਾਦਕ

ਸ੍ਰੀ ਖੁਸ਼ਹਾਲ ਚੰਦ ਲਾਲੀ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਸਮਾਚਾਰ ਸੰਪਾਦਕ ਸ. ਅਮਰਜੀਤ ਸਿੰਘ ਕੁੱਕੂ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਇਸ ਮੌਕੇ ’ਤੇ ਬੋਲਦਿਆਂ ਸ੍ਰੀ ਵਾਲੀਆ ਨੇ ਸਿੱਖਿਆ ਦੇ ਪਸਾਰ ’ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਭਾਜਪਾ ਨੇਤਾ ਅਰਵਿੰਦਰ ਮਿੱਤਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ੍ਰੀ ਚੰਦੂਮਾਜਰਾ ਨੇ ਇਸ ਮੌਕੇ ’ਤੇ ਸਤਲੁਜ ਪ੍ਰੈੱਸ ਕਲੱਬ ਨੂਰਪੁਰ ਬੇਦੀ ਨੂੰ 2.5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ

Send this to a friend