June 19, 2026 4:33 pm

ਜੰਮੂ-ਕਸ਼ਮੀਰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਤਿੰਨ ਟਰੱਕ ਰਵਾਨਾ

ਸ਼੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ)-ਕੁਦਰਤੀ ਆਫਤ ਦਾ ਸ਼ਿਕਾਰ ਹੋਏ ਜੰਮੂ-ਕਸ਼ਮੀਰ ਦੇ ਲੱਖਾਂ ਹੜ ਪੀੜਤਾਂ ਲਈ ਖਾਣ ਪੀਣ ਦੀਆਂ ਵਸਤਾਂ ਜਿਵੇਂ ਰਸ, ਬਿਸਕੁਟ, ਆਟਾ, ਦਾਲਾਂ ਚਾਵਲ, ਪਾਣੀ ਦੀਆਂ ਬੋਤਲਾਂ ਤੋਂ ਇਲਾਵਾ ਕੰਬਲ, ਗਰਮ ਸਵੈਟਰਾਂ, ਕੱਪੜੇ ਆਦਿ ਤੇ ਹੋਰ ਜਰੂਰਤ ਦੀ ਸਮੱਗਰੀ ਦੇ ਤਿੰਨ ਟਰੱਕ ਅੱਜ ਇੱਥੇ ਕਾਰ ਸੇਵਾ ਦੇ ਪੁੰਜ ਬਾਬਾ ਲਾਭ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦੀ ਅਗਵਾਈ ਵਿਚ ਇਲਾਕੇ ਦੀਆਂ ਇਸਤਰੀ ਸਤਿਸੰਗ ਸਭਾਵਾਂ, ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਨੇ ਕਿਲ੍ਹਾ ਅਨੰਦਗੜ੍ਹ ਸਾਹਿਬ (ਸ਼੍ਰੀ ਅਨੰਦਪੁਰ ਸਾਹਿਬ) ਤੋਂ ਰਵਾਨਾ ਕੀਤੇ। ਟਰੱਕ ਰਵਾਨਾ ਕਰਨ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਨੇ ਅਰਦਾਸ ਕੀਤੀ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸਰਬਜੀਤ ਸਿੰਘ ਰੈਨੂੰ ਨੇ ਦੱਸਿਆ ਕਿ ਸਾਡੇ ਇੱਥੇ ਵੱਖ ਵੱਖ

ਪਿੰਡਾਂ ਤੋਂ, ਗੁਰਦੁਆਰਾ ਸਾਹਿਬਾਨਾਂ ਤੋਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਇਸ ਮਹਾਨ ਕਾਰਜ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਉਹਨਾਂ ਦੱਸਿਆ ਕਿ ਇਹ ਟਰੱਕ ਪਹਿਲਾਂ ਅੰਮ੍ਰਿਤਸਰ ਭੇਜੇ ਜਾਣਗੇ ਉੱਥੋਂ ਫਿਰ ਆਰਮੀ ਦੇ ਹੈਲੀਕਾਪਟਰਾਂ ਦੁਆਰਾਂ ਇਹ ਰਾਹਤ ਸਮੱਗਰੀ ਜੰਮੂ-ਕਸ਼ਮੀਰ ਭੇਜੀ ਜਾਵੇਗੀ। ਇਸ ਮੌਕੇ ਸਰਬਜੀਤ ਸਿੰਘ ਰੈਨੂੰ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਵਾਹਿਗੁਰੂ ਸਿੰਘ ਜੀ, ਜੱਥੇ:ਸੰਤੋਖ ਸਿੰਂਘ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਬੀਬੀ ਤਜਿੰਦਰ ਕੌਰ, ਬੀਬੀ ਸੁਰਿੰਦਰਪਾਲ ਕੌਰ, ਅਮਨਦੀਪ ਸਿੰਘ, ਮਹਿੰਦਰ ਸਿੰਘ ਭਸੀਨ, ਬੀਬੀ ਰਜਿੰਦਰ ਕੌਰ ਆਦਿ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Send this to a friend