ਰੋਜ਼ਾਨਾ ਹੁੰਦੇ ਹਨ ਕਈਂ ਹਾਦਸੇ, ਕਿਤੇ ‘ਖੂਨੀ ਪੁਲ’ ਨਾਂਅ ਨਾ ਪੈ ਜਾਵੇ ਹਰੀਗੜ੍ਹ ਪੁਲ ਦਾ
ਮੁੱਖ ਮੰਤਰੀ ਬਾਦਲ ਅਤੇ ਉਪ ਮੁੱਖ ਮੰਤਰੀ ਨੇ ਵੀ ਬਦਲਿਆ ਰਾਹ
ਬਰਨਾਲਾ, 15 ਸਤੰਬਰ- ਮੰਡੀ ਧਨੌਲਾ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਹਰੀਗੜ੍ਹ ਲਾਗੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਣਿਆ ਬਠਿਾਂਡਾ ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਤੰਗ ਪੁਲ ਹਰ ਸਮੇਂ ਲੋਕਾਂ ਦੀ ਜਾਨ ਦਾ ਖੋਅ ਬਣਿਆ ਹੋਆਇ ਹੈ। ਕੋਟਲਾਂ ਬ੍ਰਾਂਚ ਦੇ ਇਸ ਪੁਲ ਉਪਰੋਂ ਇੱਕੋ ਸਮੇਂ ਇੱਕ ਵਾਹਨ ਹੀ ਲੰਘ ਸਕਦਾ ਹੈ। ਭਾਵੇਂ ਇਸ ਸੜ੍ਹਕ ਨੂੰ ਕੌਮੀ ਮਾਰਗ ਦਾ ਨਾਮ ਦਿੱਤਾ ਗਿਆ ਹੈ, ਪਰ ਇਸ ਪੁਲ ਦੀ ਹਾਲਤ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਿਸੇ ਲਿੰਕ ਸੜ੍ਹਕ ’ਤੇ ਇਹ ਪੁਲ ਬਣਿਆ ਹੋਵੇ। ਫੌਜੀ ਕਾਨਵਾਈ ਦੇ ਸੈਂਕੜੇ ਵਾਹਨਾਂ ਦੀ ਲਗਾਤਾਰ ਆਵਾਜਾਈ ਕਰਕੇ ਕਈਂ ਵਾਰ ਘੰਟਿਆਂ ਬੱਧੀ ਆਵਾਜਾਈ ਠੱਪ ਹੋ ਕੇ ਰਹਿ ਜਾਂਦੀ ਹੈ। ਪੁਲ ਦੀ ਮੌਜੂਦਾ ਸਥਿਤੀ ਇਸ ਗੱਲ ਦਾ ਸੰਕੇਤ ਦੇ ਰਹੀ ਹੈ ਕਿ ਇਸ ਉਪਰ ਕਿਸੇ ਵੀ
ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਲੋਕ ਨਿਰਮਾਣ ਵਿਭਾਗ ਇਸ ਨੂੰ ਮੁੱਢ ਤੋਂ ਚੌੜਾ ਕਰਨ ਲਈ ਅਵੇਸਲਾ ਪਤਾ ਨਹੀਂ ਕਿਉਂ ਹੈ? ਵਰਣਨਯੋਗ ਹੈ ਕਿ ਬਠਿੰਡਾ ਬਰਨਾਲਾ, ਅਬੋਹਰ ਆਦਿ ਵੱਡੇ ਸ਼ਹਿਰਾਂ ਲਈ ਸੰਗਰੂਰ, ਪਟਿਆਲਾ ਤੇ ਚੰਡੀਗੜ੍ਹ ਲਈ ਇਹੀ ਇੱਕੋ-ਇੱਕ ਮੁੱਖ ਮਾਰਗ ਹੈ। ਜਿੱਥੋਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਆਵਾਜਾਈ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਅੰਬਾਲਾ ਛਾਉਣੀ, ਫਿਰੋਜ਼ਪੁਰ ਛਾਉਣੀ, ਪਟਿਆਲਾ ਤੇ ਬਠਿੰਡਾ ਛਾਉਣੀ ਦੇ ਫੌਜੀ ਵਾਹਨਾਂ ਦੀ ਆਵਾਜਾਈ ਵੀ ਇਸੇ ਪੁਲ ਉਪਰ ਹੀ ਗੁਜ਼ਰਦੀ ਹੈ। ਜਦੋਂ ਇਸ ਪੁਲ ਉਪਰ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਰਸਤਾ ਕਈਂ-ਕਈਂ ਘੰਟੇ ਬੰਦ ਰਹਿੰਦਾ ਤੇ ਵਾਹਨ ਚਾਲਕਾਂ ਨੂੰ ਨੇੜੇ-ਤੇੜੇ ਦੇ ਪਿੰਡਾਂ ਵਿੱਚੋਂ ਦੀ ਗੁਜ਼ਰਨਾਂ ਪੈਂਦਾ। ਸਰਕਾਰ ਵੱਲੋਂ ਇਸ ਕੌਮੀ ਮਾਰਗ ’ਤੇ ਨਿੱਕੇ-ਮੋਟੇ ਪੁਲਾਂ ਨੂੰ ਤਾਂ ਲੱਖਾਂ ਰੁਪਏ ਖਰਚ ਕੇ ਚੌਡਾ ਕਰਵਾ ਦਿੱਤਾ। ਪਰ ਇਸ ਪੁਲ ਨੂੰ ਕਿਸ ਵਜ੍ਹਾ ਕਰਕੇ ਨਹੀਂ ਬਣਾਇਆ ਜਾ ਰਿਹਾ ਇਹ ਤਾਂ ਰੱਬ ਹੀ ਜਾਣਦਾ। ਇਸ ਪੁਲ ਦੀ ਤਰਾਸਦੀ ਬਾਰੇ ਕਈ ਵਾਰ ਅਖਬਾਰੀ ਸੁਰਖੀਆਂ ਰਾਹੀਂ ਸਰਕਾਰ ਨੂੰ ਜਾਣੂ ਕਰਵਾਇਆ ਗਿਆ। ਇਸ ਪੁਲ ’ਤੇ ਹੋਈਆਂ ਮੌਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਪਰ ਸਰਕਾਰ ਇਸ ਪੁੱਲ ਵੱਲੋਂ ਧਿਆਨ ਹੀ ਨਹੀਂ ਦੇ ਰਹੀ। ਹੋਰ ਤਾਂ ਹੋਰ ਇਸ ਪੁੱਲ ਉਪਰ ਦੀ ਮੌਜੂਦਾ ਸੇਮਂ ਵਿੱਚ ਰਾਜ ਕਰ ਰਹੀ ਸ਼੍ਰੋਮਣੀ ਅਕਾਲੀਦਲ-ਭਾਜਪਾ ਗੱਠਜੋੜ ਦੀ ਸਰਕਾਰ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਰਕਾਰ ਦੇ ਹੋਰ ਕਈਂ ਮੰਤਰੀ ਸੰਤਰੀ ਇਸ ਪੁਲ ਉਪਰ ਦੀ ਗੁਜ਼ਰਦੇ ਨੇ ਪ੍ਰੰਤੂ ਸਭ ਕੁੱਝ ਜਾਨਣ ਦੇ ਬਾਵਜੂਦ ਵੀ ਕਬੂਤਰ ਵਾਂਗ ਅੱਖਾਂ ਮੀਚੀ ਬੈਠੇ ਨੇ। ਇਨ੍ਹਾਂ ਕਬੂਤਰ ਅੱਖਾਂ ਇਸ ਪੁਲ ਉਪਰ ਦੀ ਲੰਘਣ ਵਾਲੇ ਕਈ ਮਾਵਾਂ ਦੇ ਪੁੱਤਾਂ ਤੇ ਧੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪਰ ਪਤਾ ਨਹੀਂ ਸੀ ਇਹ ਸਰਕਾਰਾਂ ਹੋਰ ਕਿੰਨੀਆਂ ਕੁ ਜਾਨਾਂ ਲੈਣ ਤੋਂ ਬਾਅਦ ਇਸ ਪੁਲ ਨੂੰ ਚੌੜਾ ਕਰਨਗੀਆਂ। ਇੱਥੇ ਇਹ ਗੱਲ ਕਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨ ਤਾਂ ਆਪਣਾ ਰਸਤਾ ਬਦਲ ਕੇ ਹੀ ਮਾਨਸਾ. ਸੁਨਾਮ ਵੱਲ ਦਾ ਕਰ ਲਿਆ ਹੈ। ਸੂਬੇ ਦੀ ਸਰਕਾਰ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਦੀਆਂ ਗੱਲਾਂ ਕਰਦੀ ਨਹੀਂ ਥੱਕਦੀ। ਪ੍ਰੰਤੂ ਪਤਾ ਨਹੀਂ ਕਿ ਸੂਬੇ ਨੇ ਕਿਹੜੀ ਤਰੱਕੀ ਕਰ ਲਈ। ਹਲੇ ਤੱਕ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਪਿੰਡ ਹਰੀਗੜ੍ਹ ਦੀ ਨਹਿਰ ਦਾ ਪੁਲ ਤਾਂ ਚੌੜਾ ਹੋਇਆ ਨਹੀਂ। ਸੂਬੇ ਭਰ ਦੇ ਲੋਕਾਂ ਨੇ ਪ੍ਰਧਾਨ ਮਤੰਰੀ ਸ੍ਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬੜੇ ਦੁਖੀ ਮਨ ਨਾਲ ਮੰਗ ਕੀਤੀ ਹੈ। ਇਸ ਪੁਲ ਨੂੰ ਜਲਦੀ ਤੋਂ ਜਲਦੀ ਚੌੜਾ ਕਰਵਾ ਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਹੋਣੋ ਰੋਕਿਆ ਜਾਵੇ।