June 18, 2026 3:55 pm

ਚੰਡੀਗੜ੍ਹ ਵਿੱਚ ਗੱਡੀਆਂ ਦੇ ਨੰਬਰ ਲਈ ਦੌੜ ਲੱਗੀ

ਚੰਡੀਗੜ੍ਹ, 14 ਸਤੰਬਰ (ਨਾਗਪਾਲ)- ਅੱਜ ਦੇ ਸਮੇਂ ਵਿੱਚ ਗੱਡੀ ਨਾਲ ਗੱਡੀ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਗਈ ਹੈ। ਹਰ ਘਰ ਵਿੱਚ 4-5 ਗੱਡੀਆਂ ਹਨ ਜਦਕਿ ਗੱਡੀ ਤੇ ਲਗਾਉਣ ਵਾਲੇ ਨੰਬਰ ਵਿੱਚ ਕਾਫੀ ਦੌੜ ਲੱਗੀ ਹੋਈ ਹੈ। ਅੱਜ ਚੰਡੀਗੜ੍ਹ ਦੇ ਰਜਿਸਟ੍ਰੇਸ਼ਨ ਐਂਡ ਲਾਈਸੰਸ ਵਿਭਾਗ ਦੁਆਰਾ ਕਸ਼ਿਸ਼ ਮਿਤਲ ਦੀ ਅਗਵਾਈ ਹੇਠ ਸੀ ਐਚ 01 ਏ-ਜ਼ੈੱਡ ਤੇ ਸੀਰਿਜ਼ ਦੇ ਨੰਬਰਾਂ ਦੀ ਨਿਲਾਮੀ ਕਰਾਈ ਗਈ ਜਿਸ ’ਤੇ ਵਿਭਾਗ ਨੂੰ 53 ਲੱਖ 69 ਹਜ਼ਾਰ ਦੀ ਰਕਮ ਇਕੱਠੀ ਹੋਈ ਹੈ। ਜਿਸ ਵਿੱਚ ਸਭ ਤੋਂ ਵੱਧ 8.50 ਲੱਖ ਦਾ 0001 ਨੰਬਰ ਸੋਨਾਲਿਕਾ ਟ੍ਰੈਕਟਰ ਕੰਪਨੀ ਦੇ ਨਾਮ ਨਿਲਾਮ ਹੋਇਆ। 3.35 ਲੱਖ ਦਾ 0007 ਨੰਬਰ, 3.20 ਲੱਖ ਦਾ 0009, ਜਦਕਿ 97 ਹਜ਼ਾਰ ਦਾ 0045 ਨੰਬਰ, ਜਦਕਿ 32 ਹਜ਼ਾਰ ਦਾ 0041 ਨੰਬਰ ਜਦਕਿ 30000 ਦਾ 0100 ਵਿਕਿਆ। ਕਸ਼ਿਸ਼ ਮਿੱਤ ਦੀ ਨਿਗਰਾਨੀ ਥੱਲੇ ਫੈਂਸੀ ਨੰਬਰਾਂ ਦੀ ਨਿਲਾਮੀ ਵਿੱਚ ਸਰਕਾਰ ਨੇ ਜ਼ਿਆਦਾ ਪੈਸਾ ਕਮਾਇਆ ਹੈ। ਬਾਕੀ ਨੰਬਰਾਂ ਦੀ ਨਿਲਾਮੀ ਕਲ ਹੋਵੇਗੀ।

Send this to a friend