Skip to content
Independent perspectives. Global stories.
BREAKING

ਸ. ਮਨਜੀਤ ਸਿੰਘ ਸਕੱਤਰ ਨੇ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਲੰਗਰ ਸ੍ਰੀ ਗੁਰੂ ਰਾਮਦਾਸ ਤੋਂ ਪ੍ਰਸ਼ਾਦਾ ਰਵਾਨਾ ਕੀਤਾ

Share this story

ਅੰਮ੍ਰਿਤਸਰ 13 ਸਤੰਬਰ (ਪੀ. ਟੀ)- ਜੰਮੂ-ਕਸ਼ਮੀਰ ’ਚ ਆਏ ਭਿਆਨਕ ਹੜ•ਾਂ ਦੌਰਾਨ ਲੱਖਾਂ ਲੋਕ ਬੇਘਰ ਹੋ ਕੇ ਰਾਹਤ ਕੈਂਪਾਂ ‘ਚ ਰਹਿਣ ਲਈ ਮਜ਼ਬੂਰ ਹਨ। ਇਨ੍ਹਾਂ ਦੀ ਮਦਦ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਜਾਰੀ ਹੈ।ਸ਼੍ਰੋੌਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸ. ਕੇਵਲ ਸਿੰਘ ਬਾਦਲ ਸੀਨੀਅਰ ਮੀਤ ਪ੍ਰਧਾਨ ਸ. ਕਰਨੈਲ ਸਿੰਘ ਪੰਜੋਲੀ ਤੇ ਸ.ਮੋਹਨ ਸਿੰਘ ਬੰਗੀ ਅੰਤ੍ਰਿੰਗ ਮੈਂਬਰ, ਸ. ਦਲਮੇਘ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਹੜ• ਪੀੜਤਾਂ ਦੀ ਮਦਦ ਲਈ ਤੁਰੰਤ ਹਵਾਈ ਜਹਾਜ ਰਾਹੀਂ ਸ੍ਰੀਨਗਰ ਲਈ ਰਵਾਨਾ ਕੀਤਾ ਗਿਆ ਜਿਨ•ਾਂ ਨੇ ਲਗਾਤਾਰ ਮਨੁੱਖਤਾ ਦੀ ਡਾਵਾਂਡੋਲ ਹੋ ਰਹੀ ਸਥਿਤੀ ਨੂੰ ਸੰਭਾਲਦਿਆਂ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਸ੍ਰੀਨਗਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕੈਂਪ ਸ਼ੁਰੂ ਕੀਤਾ।ਜਿਸ ਵਿੱਚ ਹਜ਼ਾਰਾਂ ਹੜ• ਪੀੜਤਾਂ ਨੂੰ ਸਹਾਇਤਾ ਪ੍ਰਦਾਨ

ਕੀਤੀ ਜਾ ਰਹੀ ਹੈ।ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਤੋਂ ਜੰਮੂ-ਕਸ਼ਮੀਰ ਦੇ 50 ਹਜ਼ਾਰ ਹੜ• ਪੀੜਤਾਂ ਲਈ ਪੱਕਿਆ ਪ੍ਰਸ਼ਾਦਾ ਰਵਾਨਾ ਕਰਨ ਸਮੇਂ ਕੀਤਾ।ਇਸ ਸਮੇਂ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਨਾਲ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਨਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ• ਪੀੜਤਾਂ ਲਈ ਇਹ ਪੰਜਵੀਂ ਖੇਪ ਭੇਜੀ ਗਈ ਹੈ ਜੋ ਗੁਰੂ ਰਾਮਦਾਸ ਅੰਤਰ ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸਪਾਈਸ ਜੈਟ ਏਅਰ ਲਾਈਨਜ਼ ਤੇ ਏਅਰ ਫੋਰਸ ਦੇ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ਪਹੁੰਚੇਗੀ।
ਉਨ੍ਹਾਂ ਦੱਸਿਆ ਕਿ ਇਹ ਪੱਕੇ ਪ੍ਰਸ਼ਾਦਿਆਂ ਵਿੱਚ ਚਾਰ ਪਰੌਂਠਿਆਂ, ਸੁੱਕੀ ਸਬਜ਼ੀ ਅਤੇ ਅਚਾਰ ਸਿਲਵਰ ਰੋਲ ‘ਚ ਪੈਕ ਕਰਕੇ ਇਕ ਪੈਕਟ ਬਣਦਾ ਹੈ ਤੇ ਇਸ ਤਰ•ਾਂ ਇਹ 50 ਹਜ਼ਾਰ ਪੈਕਟ ਭੇਜੇ ਜਾ ਰਹੇ ਹਨ।ਉਨ•ਾਂ ਦੱਸਿਆ ਕਿ ਇਹ ਸਾਰਾ ਸਮਾਨ ਸ਼੍ਰੋਮਣੀ ਕਮੇਟੀ ਦੀ ਟੀਮ ਜੋ ਰਾਹਤ ਕਾਰਜਾਂ ਦੀ ਨਿਗਰਾਨੀ ਸ੍ਰੀ ਨਗਰ ਵਿਖੇ ਕਰ ਰਹੀ ਹੈ ਉਨ੍ਹਾਂ ਦੇ ਦੱਸੇ ਅਨੁਸਾਰ ਉਥੇ ਹੜ• ਪੀੜਤਾਂ ਦੀਆਂ ਲੋੜਾਂ ਅਨੁਸਾਰ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ•ਾਂ ਮਿਤੀ 14-9-14 ਨੂੰ ਵੀ ਘੱਟੋ-ਘੱਟ ਪੰਜਾਹ ਹਜ਼ਾਰ ਹੜ• ਪੀੜਤਾਂ ਲਈ ਤਿਆਰ ਪ੍ਰਸ਼ਾਦਾ ਭੇਜਿਆ ਜਾਵੇਗਾ।ਜਿਸ ਵਿੱਚ ਪਲਾਓ ਤੇ ਹੋਰ ਸਬਜ਼ੀ ਨਾਲ ਭੇਜੀ ਜਾਵੇਗੀ।ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਜਮਾਤ ਹੈ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤ ਮੁਤਾਬਿਕ ਬਿਨਾ ਜਾਤ-ਪਾਤ, ਸਰਬੱਤ ਦੇ ਭਲੇ ਲਈ ਹਮੇਸ਼ਾ ਹੀ ਕੁਦਰਤੀ ਆਫਤਾਂ ਸਮੇਂ ਅੱਗੇ ਆਉਂਦੀ ਹੈ।ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਤਰਾਖੰਡ ਵਿੱਚ ਆਏ ਹੜ•ਾਂ ਤੇ ਸੁਨਾਮੀ ਜਾਂ ਭੁਚਾਲ ਆਦਿ ਆਉਣ ਸਮੇਂ ਸ਼੍ਰੋਮਣੀ ਕਮੇਟੀ ਨੇ ਪੀੜ•ਤਾਂ ਦੀ ਦਿਲ ਖੋਲ ਕੇ ਮੱਦਦ ਕੀਤੀ ਸੀ।
      ਇਸ ਮੌਕੇ ਸ. ਸਕੱਤਰ ਸਿੰਘ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਇੰਦਰ ਮੋਹਨ ਸਿੰਘ ਅਨਜਾਣ, ਸ. ਜਤਿੰਦਰ ਸਿੰਘ ਵਧੀਕ ਮੈਨੇਜਰ, ਸ. ਮਲਕੀਤ ਸਿੰਘ ਬਹਿੜਵਾਲ, ਸ. ਸਬੇਗ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਆਦਿ ਮੌਜੂਦ ਸਨ।

WRITTEN BY