June 19, 2026 3:40 pm

ਕੋਲੀ ਦੀ ਸਜ਼ਾ ’ਤੇ ਰੋਕ 29 ਅਕਤੂਬਰ ਤੱਕ ਵਧੀ

ਨਵੀਂ ਦਿੱਲੀ, 12 ਸਤੰਬਰ (ਪੀ. ਟੀ)- ਸੁਪਰੀਮ ਕੋਰਟ ਨੇ ਨਿਠਾਰੀ ਜਬਰ ਜਨਾਹ ਅਤੇ ਸਿਲਸਿਲੇਵਾਰ ਹੱਤਿਆਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਦੀ ਮੌਤ ਦੀ ਸਜ਼ਾ ‘ਤੇ ਰੋਕ 29 ਅਕਤੂਬਰ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾ ਜਸਟਿਸ ਐਚ.ਐਲ. ਦੱਤੂ ਅਤੇ ਏ.ਆਰ. ਦਵੇ ਦੇ ਬੈਂਚ ਨੇ ਐਤਵਾਰ ਦੇਰ ਰਾਤ ਨੂੰ ਕੋਲੀ ਦੀ ਮੌਤ ਦੀ ਸਜ਼ਾ ਦੀ ਤਮੀਲ ‘ਤੇ ਇਕ ਹਫਤੇ ਲਈ ਰੋਕ ਲਗਾ ਦਿੱਤੀ ਸੀ। ਸੁਪਰੀਮ ਕੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ‘ਚ ਬੈਂਚ ਦੇ ਸਾਹਮਣੇ ਮੱਧ ਰਾਤ ਤੋਂ ਬਾਅਦ ਇਕ ਅਪੀਲ ਪੇਸ਼ ਕੀਤੀ ਗਈ ਅਤੇ ਦੇਰ ਰਾਤ ਇਕ ਵੱਜ ਕੇ ਕਰੀਬ 40 ਮਿੰਟ ‘ਤੇ ਆਦੇਸ਼ ਜਾਰੀ ਕੀਤਾ ਗਿਆ। ਕੋਲੀ ਨੂੰ ਮੇਰਠ ਜੇਲ੍ਹ ‘ਚ ਅੱਜ ਫਾਂਸੀ ਦਿੱਤੀ ਜਾਣ ਸੀ। ਉਸ ਨੂੰ ਮੇਰਠ ਜੇਲ੍ਹ ‘ਚ ਉੱਚ ਸੁਰੱਖਿਆ ਵਾਲੀ ਇਕ ਬੈਰਕ ‘ਚ ਰੱਖਿਆ ਗਿਆ ਹੈ।

Send this to a friend