June 19, 2026 5:16 pm

ਜੋ ਮੁਸਲਿਮ ਲਵ ਜਿਹਾਦ ਕਰੇ ਉਸ ਨੂੰ ਜਾਨੋਂ ਮਾਰ ਦੇਣਾ ਚਾਹੀਦਾ ਹੈ : ਕਲਬੇ ਸਾਦਿਕ

ਵਾਰਾਨਸੀ, 12 ਸਤੰਬਰ (ਪੀ. ਟੀ)- ਬੀਤੇ ਕੁੱਝ ਦਿਨਾਂ ਤੋਂ ਉੱਤਰ ਪ੍ਰਦੇਸ਼ ‘ਚ ਕਥਿਤ ‘ਲਵ ਜਿਹਾਦ‘ ‘ਤੇ ਬਹਿਸ ਬੰਦ ਨਹੀਂ ਹੋ ਰਹੀ। ਹੁਣ ਆਲ ਇੰਡੀਆ ਪਰਸਨਲ ਲਾਅ ਬੋਰਡ ਦੇ ਉਪ ਪ੍ਰਧਾਨ ਤੇ ਸ਼ੀਆ ਧਰਮ ਗੁਰੂ ਕਲਬੇ ਸਾਦਿਕ ਨੇ ਇਸ ਮਾਮਲੇ ‘ਤੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਵਾਰਾਨਸੀ ‘ਚ ਕਲਬੇ ਸਾਦਿਕ ਨੇ ਕਿਹਾ ਕਿ ਜੋ ਮੁਸਲਿਮ ਲਵ ਜਿਹਾਦ ਕਰਦਾ ਹੈ ਉਸ ਨੂੰ ਜਾਨੋਂ ਮਾਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਸਲਾਮ ‘ਚ ‘ਲਵ ਜਿਹਾਦ‘ ਵਰਗੀ ਕੋਈ ਧਾਰਨਾ ਨਹੀਂ ਹੈ ਤੇ ਇਹ ਸ਼ਬਦ ਗ਼ਲਤ ਤਰੀਕੇ ਨਾਲ ਘੜਿਆ ਗਿਆ ਹੈ। ਉੱਤਰ ਪ੍ਰਦੇਸ਼ ‘ਚ ਕਈ ਸੰਸਥਾਵਾਂ ਨੇ ‘ਲਵ ਜਿਹਾਦ‘ ਵਿਰੁੱਧ ਮੁਹਿੰਮ ਚਲਾ ਰੱਖੀ ਹੈ। ਸਾਦਿਕ ਨੇ ਕਿਹਾ ਕਿ ਲਵ ਜਿਹਾਦ ‘ਚ ਫਸੀਆਂ ਆਪਣੀਆਂ ਔਲਾਦਾਂ ਨਾਲ ਸਖ਼ਤ ਰੁਖ਼ ਵਰਤਣਾ ਚਾਹੀਦਾ ਹੈ। ਸੱਚਾ ਮੁਸਲਮਾਨ ਲਵ ਜਿਹਾਦ ਦੇ ਚੱਕਰ ‘ਚ ਨਹੀਂ ਪੈਂਦਾ। ਇਸ਼ਕ ਤੇ ਵਿਆਹ ਦੇ ਨਾਂਅ ‘ਤੇ ਮਜ਼੍ਹਬ ਅਪਣਾਉਣਾ ਇਸਲਾਮ ‘ਚ ਜਾਇਜ਼ ਨਹੀਂ ਹੈ।

Send this to a friend