June 13, 2026 3:48 pm

ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਵਿਧਾਨਸਭਾ ਚੋਣਾਂ 15 ਅਕਤੂਬਰ ਨੂੰ

ਚੋਣ ਜ਼ਾਬਤਾ ਲਾਗੂ, ਵੋਟਾਂ ਦੀ ਗਿਣਤੀ 19 ਨੂੰ
Page-1_06 ਨਵੀਂ ਦਿੱਲੀ, 12 ਸਤੰਬਰ (ਪੀ. ਟੀ. ਲਾਇਵ)- ਚੋਣ ਕਮਿਸ਼ਨ ਨੇ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਅਨੁਸਾਰ ਦੋਨਾਂ ਰਾਜਾਂ ’ਚ 15 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਦਕਿ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ।ਪ੍ਰਾਪਤ ਵੇਰਵ੍ਹੇ ਅਨੁਸਾਰ ਹਰਿਆਣਾ ਵਿੱਚ ਵੋਟਰਾਂ ਦੀ ਗਿਣਤੀ 1 ਕਰੋੜ 65 ਲੱਖ ਹੈ, ਜਦਕਿ ਮਹਾਰਾਸ਼ਟਰ ਵਿੱਚ 8 ਕਰੋੜ 25 ਲੱਖ ਵੋਟਰ ਹਨ। ਚੋਣਾਂ ਸਬੰਧੀ ਸੂਚਨਾ 20 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ। 27 ਸਤੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ। 29 ਸਤੰਬਰ ਤੱਕ ਨਾਮ ਵਾਪਿਸ ਲਏ ਜਾ ਸਕਦੇ ਹਨ। ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਦੇ ਨਾਲ ਹੀ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਚੋਣ ਜ਼ਾਬਤਾ ਲਾਗੂ

ਹੋ ਗਿਆ ਹੈ।ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਾਅਵਾ ਕੀਤਾ ਹੈ ਕਿ ਰਾਜ ਵਿੱਚ ਲਗਾਤਾਰ ਤੀਸਰੀ ਵਾਰ ਕਾਂਗਰਸ ਦੀ ਹੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਲੋਕ ਕਾਂਗਰਸ ਦੇ ਕੰਮ-ਕਾਜ ਤੋਂ ਖੁਸ਼ ਹਨ। ਪਾਰਟੀ ਨੂੰ ਇਸ ਦਾ ਇਨਾਮ ਚੋਣ ਵਿੱਚ ਜ਼ਰੂਰ ਮਿਲੇਗਾ।ਇਸ ਐਲਾਨ ਦੇ ਨਾਲ ਹੀ ਇੱਕ ਵਾਰ ਫਿਰ ਸਿਆਸਤ ਦਾ ਪਾਰਾ ਚੜ੍ਹਣਾ ਸ਼ੁਰੂ ਹੋ ਗਿਆ ਹੈ। ਲੋਕਸਭਾ ਚੋਣ ਤੋਂ ਬਾਅਦ ਇਹ ਪਹਿਲੀਆਂ ਵੱਡੀਆਂ ਚੋਣਾਂ ਹੋਣਗੀਆਂ ਇਹ ਵਿਧਾਨਸਭਾ ਚੋਣਾਂ ਮੋਦੀ ਸਰਕਾਰ ਦੇ ਲਈ ਵੀ ਵੱਡੀ ਪ੍ਰੀਖਿਆ ਸਾਬਿਤ ਹੋਣਗੀਆਂ। ਸਵਾਲ ਇਹ ਹੈ ਕਿ ਕੀ ਲੋਕਸਭਾ ਚੋਣਾਂ ਦੀ ਤਰ੍ਹਾਂ ਇਸ ਵਾਰ ਵਿਧਾਨਸਭਾ ਚੋਣਾਂ ਵਿੱਚ ਵੀ ਮੋਦੀ ਲਹਿਰ ਦਿਖਾਈ ਦੇਵੇਗੀ ਜਾਂ ਨਹੀਂ।ਹਰਿਆਣਾ ਵਿੱਚ ਭਾਜਪਾ ਦਾ ਹਰਿਆਣਾ ਜਨਹਿੱਤ ਕਾਂਗਰਸ ਨਾਲ ਗੱਠਜੋੜ ਹਾਲ ਹੀ ਵਿੱਚ ਟੁੱਟਿਆ ਹੈ। ਅਤੇ ਮਹਾਰਾਸ਼ਟਰ ਵਿੱਚ ਵੀ ਸ਼ਿਵਸੈਨਾ ਨਾਲ ਭਾਜਪਾ ਦੇ ਰਿਸ਼ਤਿਆਂ ਵਿੱਚ ਤਣਾਅ ਸਾਹਮਣੇ ਆਇਆ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਦੋਨੋ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਮੋਦੀ ਸਰਕਾਰ ਦੇ ਲਈ ਕਿਸੇ ਵੱਡੀ ਪ੍ਰੀਖਿਆ ਤੋਂ ਘੱਟ ਨਹੀਂ ਹਨ।

Send this to a friend