ਚੰਡੀਗੜ੍ਹ, 12 ਸਤੰਬਰ (ਪੀ. ਟੀ)- ਇਸਤਰੀ ਅਕਾਲੀ ਦਲ ਦੀ ਅੱਜ ਪਲੇਠੀ ਮੀਟਿੰਗ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ, ਚੰਡੀਗੜ੍ਹ ਵਿੱਚ ਹੋਈ, ਜਿਸ ਵਿੱਚ ਪੰਜਾਬ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਤੋਂ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਆਗੂ ਬੀਬੀਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਲ ਦੀ ਪ੍ਰਧਾਨ ਬੀਬੀ ਜਗੀਰ ਨੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਉਨ੍ਹਾਂ ਵਿੱਚ ਭਰੋਸਾ ਪ੍ਰਗਟ ਕਰਕੇ ਉਹਨਾਂ ਨੂੰ ਪ੍ਰਧਾਨ ਬਣਾਇਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ
ਉਹਨਾਂ ਇਸਤਰੀ ਅਕਾਲੀ ਦਲ ਵੱਲੋਂ ਤਲਵੰਡੀ ਸਾਬੋ ਵਿੱਚ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਮੀਟਿੰਗ ਵਿੱਚ ਇਸਤਰੀ ਅਕਾਲੀ ਦਲ ਦੀ ਭਰਤੀ ਕਰਨ ਦਾ ਅਹਿਮ ਫੈਸਲਾ ਲਿਆ ਅਤੇ ਉਨ੍ਹਾਂ ਸਮੂੁਹ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਇਸਤਰੀ ਅਕਾਲੀ ਦਲ ਭਰਤੀ ਕਰਨ ਅਤੇ ਵੱਧ ਤੋਂ ਵੱਧ ਬੀਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਮੈਂਬਰ ਬਣਾ ਕੇ ਪਾਰਟੀ ਨਾਲ ਜੋੜਨ। ਆਪਣੇ ਸੰਬੋਧਨ ਵਿੱਚ ਬੀਬੀ ਜਗੀਰ ਕੌਰ ਨੇ ਸਮੂਹ ਆਗੁੂੁਆਂ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਵਿੱਚ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੁਣੇ ਤੋਂ ਕਮਰਕੱਸੇ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਇਸਤਰੀ ਅਕਾਲੀ ਦਲ ਮਜਬੂੁਤੀ ਲਈ ਜਿਲਾਵਾਰ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ। ਮੀਟਿੰਗ ਨੂੰ ਸੋਬੋਧਨ ਕਰਦੇ ਹੋਏ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਵੀ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਨ ਤੇ ਵਧਾਈ ਪੇਸ਼ ਕੀਤੀ ਅਤੇ ਉਹਨਾਂ ਨੂੰ ਵਿਸ਼ਵਾਸ ਦੁਆਇਆ ਕਿ ਇਸਤਰੀ ਅਕਾਲੀ ਦਲ ਅੱਗੇ ਤੋਂ ਹੋਰ ਵੀ ਵੱਧ ਬੁ¦ਦੀਆਂ ਨੂੰ ਛੂਹੇਗਾ। ਅੱਜ ਦੀ ਮੀਟਿੰਗ ਵਿੱਚ ਹੋਰ ਜਿਹਨਾਂ ਹੋਰ ਇਸਤਰੀ ਆਗੂਆਂ ਨੇ ਹਿੱਸਾ ਲਿਆ ਉਹਨਾਂ ਵਿੱਚ ਬੀਬੀ. ਐਫ ਨਿਸਾਰਾ ਖਾਤੂਨ, ਬੀਬੀ. ਮਹਿੰਦਰ ਕੌਰ ਜੋਸ਼ ਦੋਵੇਂ ਸੰਸਦੀ ਸਕੱਤਰ, ਬੀਬੀ ਹਰਪ੍ਰੀਤ ਕੌਰ ਮੁਖਮੈਲਪੂਰ ਵਿਧਾਇਕਾ, ਬੀਬੀ. ਸਤਵੰਤ ਕੌਰ ਸੰਧੂ ਸਾਬਕਾ ਮੰਤਰੀ, ਬੀਬੀ ਰਾਜਵਿੰਦਰ ਕੌਰ ਭੁੱਲਰ, ਬੀਬੀ ਮਨਦੀਪ ਕੌਰ ਬਖਸ਼ੀ ਪ੍ਰਧਾਨ ਦਿੱਲੀ ਸਟੇਟ, ਬੀਬੀ. ਪਰਮਜੀਤ ਕੌਰ ਲਾਡਰਾਂ, ਬੀਬੀ. ਅਨੂਪਇੰਦਰ ਕੌਰ ਸੰਧੂੁ, ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਸਤਿੰਦਰ ਕੌਰ ਬੀਸਲਾ, ਬੀਬੀ ਰਵਿੰਦਰ ਕੌਰ ਅਜਰਾਣਾ ਕੁਰਕੇਸ਼ਤਰ, ਬੀਬੀ ਸ਼ੀਲਮ ਸੋਹੀ, ਬੀਬੀ ਨਰਿੰਦਰਜੀਤ ਕੋਰ ਸੰਦੋਹਾ, ਬੀਬੀ ਗੁਰਦੇਵ ਕੋਰ ਸੰਘਾ, ਬੀਬੀ ਰਣਜੀਤ ਕੌਰ ਮਾਹਿਲਪੁਰੀ, ਬੀਬੀ. ਹਰਜਿੰਦਰ ਕੌਰ ਚੰਡੀਗੜ੍ਹ, ਬੀਬੀ. ਸੁਰਿੰਦਰ ਕੌਰ ਫੱਤਣਵਾਲਾ, ਬੀਬੀ ਕਿਰਨ ਸ਼ਰਮਾ ਪਠਾਨਕੋਟ, ਬੀਬੀ. ਰਾਣੀ ਧਾਲੀਵਾਲ, ਬੀਬੀ. ਪੂਨਮ ਅਰੋੜਾ, ਬੀਬੀ ਪਲਵਿੰਦਰ ਕੌਰ ਰਾਣੀ, ਬੀਬੀ ਪ੍ਰੀਤਮ ਕੌਰ ਭਿਊਰਾ, ਬੀਬੀ ਸੁਰਿੰਦਰ ਕੋਰ ਦਿਆਲ, ਬੀਬੀ ਵਜਿੰਦਰ ਕੌਰ ਵੇਰਕਾ, ਬੀਬੀ ਜਗਮੀਤ ਕੋਰ ਸੰਧੂ, ਬੀਬੀ ਵੀਰਪਾਲ ਕੋਰ ਤਰਮਾਲਾ, ਡਾ. ਪ੍ਰਨੀਤ ਕੌਰ ਭਗਤਾ ਭਾਈਕਾ, ਬੀਬੀ ਸਤਵੀਰ ਕੋਰ ਮਨਹੇੜਾ, ਸ਼੍ਰੀਮਤੀ ਵੰਦਨਾ ਸ਼ਰਮਾ, ਬੀਬੀ ਅਜੀਤ ਕੋਰ ਮੋਗਾ ਅਤੇ ਹੋਰ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਨੇ ਭਾਗ ਲਿਆ।