ਅੰਮ੍ਰਿਤਸਰ 12 ਸਤੰਬਰ (ਪੀ. ਟੀ)- ਜੰਮੂ-ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਲੱਖਾਂ ਲੋਕ ਘਰੋਂ ਬੇਘਰ ਹੋ ਕੇ ਗੁਰੂ ਘਰਾਂ ਵਿਚ ਸ਼ਰਨ ਲਈ ਬੈਠੇ ਨੇ ਅਤੇ ਬਹੁਤ ਸਾਰੇ ਲੋਕ ਅਜੇ ਵੀ ਸੁਰੱਖਿਅਤ ਨਿਕਲਣ ਦੀ ਉਡੀਕ ਵਿੱਚ ਹਨ। ਇਨ੍ਹਾਂ ਲੋੜਵੰਦ ਲੋਕਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸੁਭਾਅ ਅਤੇ ਫਰਜ਼ ਮੁਤਾਬਿਕ ਦਿਲ ਖੋਲ• ਕੇ ਮਦਦ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਐਲਾਨ ਕੀਤਾ ਹੈ ਕਿ ਜਿੰਨੀ ਦੇਰ ਤੱਕ ਹਾਲਾਤ ਆਮ ਵਾਂਗ ਨਹੀਂ ਹੋ ਜਾਂਦੇ ਓਨੀ ਦੇਰ ਤੱਕ ਜੰਮੂ-ਕਸ਼ਮੀਰ ‘ਚ ਹੜ•ਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਰਹੇਗੀ। ਇਸੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ: ਮਨਜੀਤ ਸਿੰਘ ਤੇ ਸ੍ਰ: ਪ੍ਰਤਾਪ
ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰ ਪੋਰਟ ਤੋਂ ਸਪਾਈਸ ਜੈੱਟ ਏਅਰ ਲਾਈਨਜ਼ ਦੇ ਹਵਾਈ ਜਹਾਜ ਰਾਹੀਂ ਰਾਹਤ ਸਮੱਗਰੀ ਦੀ ਚੌਥੀ ਖੇਪ ਸ੍ਰੀ ਨਗਰ ਲਈ ਰਵਾਨਾ ਕੀਤੀ। ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰ: ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਬਡਗਾਮ ਵਿਖੇ ਰਾਹਤ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਹਜ਼ਾਰਾਂ ਹੜ• ਪੀੜ•ਤਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਵਿੱਚ 25 ਹਜ਼ਾਰ ਲੋਕਾਂ ਲਈ ਪੱਕਿਆ ਹੋਇਆ ਪ੍ਰਸ਼ਾਦਾ, 100 ਕਿੱਲੋ ਸੁੱਕੇ ਦੁੱਧ ਦੇ ਪੈਕਟ ਬੱਚਿਆ ਵਾਸਤੇ 100 ਕਿੱਲੋ ਤਾਜ਼ਾ ਦੁੱਧ, 1000 ਟੀ ਸ਼ਰਟ, 1000 ਜੋੜੇ ਚੱਪਲਾਂ, 1000 ਟੁੱਥ ਪੇਸਟਾਂ, 1000 ਟੁੱਥ ਬੁਰਸ, 215 ਕਿੱਲੋ ਦੇਸੀ ਸਾਬਣ, 200 ਨਗ ਫੀਡਰ ਬੱਚਿਆਂ ਲਈ, 150 ਕਿੱਲੋ ਵੇਸਣ, 1000 ਨਗ ਸਿਰੋਪਾ, 520 ਪੈਕਟ ਬ੍ਰੈਡ, 1000 ਟਿੱਕੀ ਸਾਬਣ ਅੰਗਰੇਜ਼ੀ ਤੋਂ ਇਲਾਵਾ 7 ਕਿੱਲੋ ਸਮੱਗਰੀ ਵਾਲੇ 1300 ਪੈਕਟ ਜਿਨ੍ਹਾਂ ਵਿੱਚ 1 ਕਿੱਲੋ ਦਾਲ, 1 ਕਿੱਲੋ ਚੌਲ, 1 ਕਿੱਲੋ ਲੂਣ, 1 ਪੈਕਟ ਚਾਹਪੱਤੀ ਤੇ ਇਕ ਇਕ ਪੈਕਟ ਹਲਦੀ ਮਿਰਚ-ਮਸਾਲਾ ਆਦਿ ਸ਼ਾਮਲ ਕੀਤਾ ਗਿਆ ਹੈ। ਸ੍ਰ: ਮਨਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਚੱਲ ਰਹੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ• ਸਾਹਿਬ ਵੱਲੋਂ ਜੰਮੂ-ਕਸ਼ਮੀਰ ਦੇ ਹੜ• ਪੀੜਤਾਂ ਲਈ ਸੜਕੀ ਰਸਤੇ ਰਾਹੀਂ 15 ਹਜ਼ਾਰ ਪਾਣੀ ਦੀਆਂ ਬੋਤਲਾਂ, 30 ਹਜ਼ਾਰ ਬਿਸਕੁਟਾਂ ਦੇ ਪੈਕਟ, 500 ਪੈਕਟ ਸੁੱਕਾ ਦੁੱਧ, 1 ਹਜ਼ਾਰ ਪੈਕਟ ਮਾਰਕਫੈੱਡ ਦੀ ਤਿਆਰ ਸਬਜ਼ੀ ਦੇ ਪੈਕਟ, 5 ਹਜ਼ਾਰ ਨਮਕੀਨ ਪੈਕਟ, 900 ਬੈੱਡ ਸ਼ਟਿ, 5 ਹਜ਼ਾਰ ਡਿਸਪੋਜ਼ੇਬਲ ਪਲੇਟਾਂ ਤੇ 5 ਹਜ਼ਾਰ ਡਿਸਪੋਜ਼ੇਬਲ ਗਿਲਾਸ ਆਦਿ ਭੇਜੇ ਹਨ।ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਰਵਾਨਾ ਕੀਤਾ ਗਿਆ। ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟਦੀ। ਉਨ•ਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੇਸ਼ ਵਿੱਚ ਕਿਤੇ ਵੀ ਕੁਦਰਤੀ ਆਫ਼ਤ ਆਈ ਹੋਵੇ ਤਾਂ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤ ਮੁਤਾਬਿਕ ਹਰ ਹਾਲਤ ਵਿੱਚ ਓਥੇ ਲੋੜਵੰਦਾਂ ਦੀ ਮਦਦ ਲਈ ਪਹੁੰਚਦੀ ਹੈ।