ਨਵੀਂ ਦਿੱਲੀ, 12 ਸਤੰਬਰ (ਪੀ. ਟੀ)- ਕਾਂਗਰਸ ਦੇ ਅੰਦਰ ਸੀਨੀਅਰ ਨੇਤਾਵਾਂ ਦੇ ਉਮਰ ਵਿਵਾਦ ਦੇ ਵਿਚਕਾਰ ਪਾਰਟੀ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਕਿ ‘ਨਵਾਂ ਜੋਸ਼ ਅਤੇ ਪੁਰਾਣਾ ਹੋਸ਼‘ ਤੋਂ ਹੀ ਕਿਸੇ ਸੰਗਠਨ ਨੂੰ ਮਜ਼ਬੂਤੀ ਮਿਲ ਸਕਦੀ ਹੈ। ਦਿਗਵਿਜੇ ਨੇ ਕਿਹਾ ਕਿ ਕਿਸੇ ਵੀ ਸੰਗਠਨ ਲਈ ਚਾਹੇ ਉਹ ਸਿਆਸੀ ਹੋਵੇ ਜਾਂ ਕਾਰਪੋਰੇਟ, ਉੱਤਰਾਧਿਕਾਰੀ ਪ੍ਰਬੰਧਨ ਦੇ ਕੁਝ ਤੌਰ ਤਰੀਕੇ ਹੁੰਦੇ ਹਨ ਅਤੇ ਨਵੀਂ ਪੀੜੀ ਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਵਿਧਾਨ ਸਭਾਵਾਂ ‘ਚ ਸੰਸਦ ਮੈਂਬਰ ਸੀਟਾਂ ‘ਚ ਅਤੇ ਅਖਿਲ ਭਾਰਤੀ ਕਾਂਗਰਸੀ ਕਮੇਟੀ ‘ਚ ਨੌਜਵਾਨ ਅਗਵਾਈ ਤਿਆਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਪਾਰਟੀ ‘ਚ ਹਮੇਸ਼ਾ ਸਥਾਨ ਮਿਲਦਾ ਹੈ ਅਤੇ ਇਸ ਪ੍ਰਕਿਰਿਆ ‘ਚ ਸੀਨੀਅਰ ਨੇਤਾ ਹੋਲੀ-ਹੋਲੀ ਬਾਹਰ ਆ ਜਾਂਦੇ ਹਨ।