June 17, 2026 9:02 am

ਉੱਤਰੀ ਵਜ਼ੀਰਸਤਾਨ ’ਚ 35 ਅੱਤਵਾਦੀ ਹਲਾਕ

ਇਸਲਾਮਾਬਾਦ, 10 ਸਤੰਬਰ (ਪੀ. ਟੀ.)- ਪਾਕਿਸਤਾਨੀ ਹਵਾਈ ਫੌਜ ਨੇ ਅੱਜ ਆਪਣੇ ਜੈੱਟ ਹਵਾਈ ਜਹਾਜ਼ਾਂ ਨਾਲ ਹਿੰਸਾਗ੍ਰਸਤ ਉੱਤਰੀ ਵਜ਼ੀਰਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਤਾਲਿਬਾਨ ਦੇ  ਟਿਕਾਣਿਆਂ ’ਤੇ ਹਮਲਾ ਕਰਕੇ ਘੱਟੋ-ਘੱਟ 35 ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਉੱਤਰ-ਪੱਛਮ ਵਿਚ ਦੱਤਾ ਖੇਲ ਘਾਟੀ ਵਿਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ 3 ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ।

Send this to a friend