ਮਾਨਸਾ, 7 ਸਤੰਬਰ (ਭੁਪਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਨਿਯੁਕਤ ਕੀਤੇ ਗਏ ਪਾਰਟੀ ਅਹੁਦੇਦਾਰਾਂ ਵਿੱਚ ਪ੍ਰੇਮ ਕੁਮਾਰ ਅਰੋੜਾ ਨੂੰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਾਨਸਾ ਬਣਾਉਣ ਤੇ ਅਰੋੜਾ ਵੰਸ਼ ਸਭਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।ਗੱਲਬਾਤ ਦੌਰਾਨ ਅਰੋੜ ਵੰਸ਼ ਸਭਾ ਦੇ ਜਨਰਲ ਸਕੱਤਰ ਸ੍ਰੀ ਜਗਦੀਸ਼ ਰਾਜ ਸਰਦੂਲਗੜ• ਨੇ ਕਿਹਾ ਕਿ ਪ੍ਰੇਮ ਕੁਮਾਰ ਅਰੋੜਾ ਨੂੰ ਪ੍ਰਧਾਨ ਬਣਾਉਣ ਤੇ ਇਲਾਕੇ ਦਾ ਵਿਕਾਸ ਹੋਰ ਤੇਜ਼ ਹੋਵੇਗਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਜਲਦੀ ਹੱਲ ਹੋਣ ਦੀ ਆਸ ਬਣ ਗਈ ਹੈ। ਉਨ•ਾਂ ਇਸ ਨਿਯੁਕਤੀ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਸ੍ਰੀ ਪ੍ਰੇਮ ਕੁਮਾਰ ਅਤੇ ਸਮੂਹ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ।