June 19, 2026 1:46 pm

ਮੋਹਾਲੀ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਵਡਾਲੀ ਹੋਏ ਤਖਤ ਸ੍ਰੀ ਕੇਸਗੜ ਸਾਹਿਬ ਨਤਮਸਤਕ

Page-1_29 ਸ੍ਰੀ ਅਨੰਦਪੁਰ ਸਾਹਿਬ, 7 ਸਤੰਬਰ (ਦਵਿੰਦਰਪਾਲ ਸਿੰਘ)- ਜਥੇਦਾਰ ਉਜਾਗਰ ਸਿੰਘ ਵਡਾਲੀ ਨੂੰ ਮੋਹਾਲੀ ਦਾ ਜਿਲਾ• ਪ੍ਰਧਾਨ ਬਣਾਇਆ ਗਿਆ ਹੈ । ਅੱਜ ਜਥੇਦਾਰ ਵਡਾਲੀ ਅਕਾਲੀ ਆਗੂਆਂ ਤੇ ਵਰਕਰਾਂ ਸਮੇਤ ਤਖਤ ਸ਼੍ਰੀ ਕੇਸਗੜ• ਸਾਹਿਬ ਨਤਮਸਤਕ ਹੋਏ ਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਉਨਾਂ• ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿ:ਸੁਖਵਿੰਦਰ ਸਿੰਘ ਨੇ ਵਡਾਲੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ• ਕਿਹਾ ਕਿ ਮੁਖ ਮੰਤਰੀ ਅਤੇ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਦੁਬਾਰਾ ਜਿਲਾ• ਪ੍ਰਧਾਨ ਦੀ ਸੇਵਾ ਸੌਪੀਂ ਹੈ ਤੇ ਮੈਂ ਤਨ ਮਨ ਧੰਨ ਨਾਲ ਪਾਰਟੀ ਦੀ ਸੇਵਾ ਵਿਚ 24 ਘੰਟੇ

ਹਾਜ਼ਰ ਰਹਾਗਾਂ। ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ, ਜਥੇਦਾਰ ਰਾਮ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਜਥੇਦਾਰ ਸੰਤੋਖ ਸਿੰਘ, ਹਰਦੇਵ ਸਿੰਘ ਹੈਪੀ, ਐਡਵੋਕੇਟ ਦੋਲਤ ਸਿੰਘ ਚਵਰੇਵਾਲ, ਕਰਨੈਲ ਸਿੰਘ ਬਜਰੂੜ, ਮੇਜਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ, ਪ੍ਰੀਤਮ ਸਿੰਘ, ਬਲਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਖਰੜ, ਅਸ਼ਵਨੀ ਕੁਮਾਰ ਬਿੱਟੁੂ, ਰੇਸ਼ਮ ਸਿੰਘ ਚੇਅਰਮੇੈਨ ਬਲਾਕ ਸੰਮਤੀ ਖਰੜ, ਗੁਰਚਰਨ ਸਿੰਘ, ਜਸਪ੍ਰੀਤ ਸਿੰਘ ਸੋਨੀ, ਮੰਗਲ ਸਿੰਘ, ਗੁਰਮੀਤ ਸਿੰਘ ਸ਼ਾਟੂ ਡਾਇਰੇੈਕਟਰ ਮਿਲਕ ਪਲਾਂਟ, ਸਰਬਜੀਤ ਸਿੰਘ ਆਦਿ ਹਾਜਰ ਸਨ।

Send this to a friend