June 19, 2026 2:08 pm

ਬਾਲ ਵਿਆਹ ਜਬਰ ਜਨਾਹ ਤੋਂ ਵੀ ਭੈੜਾ : ਅਦਾਲਤ

ਨਵੀਂ ਦਿੱਲੀ, 7 ਸਤੰਬਰ (ਪੀ. ਟੀ)- ਬਾਲ ਵਿਆਹ ਨੂੰ ਜਬਰ ਜਨਾਹ ਤੋਂ ਵੀ ਭੈੜੀ ਬੁਰਾਈ ਦੱਸਦੇ ਹੋਏ ਦਿੱਲੀ ਦੀ ਇਕ ਅਦਾਲਤ ਨੇ ਕਿਹਾ ਕਿ ਇਸ ਨੂੰ ਸਮਾਜ ਤੋਂ ਪੂਰੀ ਤਰ੍ਹਾਂ ਖਤਮ ਹੋਣਾ ਚਾਹੀਦਾ ਹੈ। ਅਦਾਲਤ ਨੇ ਘੱਟ ਉਮਰ ‘ਚ ਬੱਚੀਆਂ ਦੇ ਵਿਆਹ ਕਰਨ ਲਈ ਲੜਕੀ ਦੇ ਮਾਤਾ ਪਿਤਾ ਵਿਰੁੱਧ ਮਾਮਲਾ ਦਰਜ ਕਰਨ ਨੂੰ ਕਿਹਾ। ਮੈਟ੍ਰੋਪੋਲਿਟਨ ਮੈਜਿਸਟਰੇਟ ਸ਼ਿਵਾਨੀ ਚੌਹਾਨ ਨੇ ਲੜਕੀ ਦੇ ਮਾਤਾ ਪਿਤਾ ਦੁਆਰਾ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਖਿਲਾਫ ਦਹੇਜ ਲਈ ਪ੍ਰੇਸ਼ਾਨ ਕਰਨ ਦੇ ਮਾਮਲੇ ਦੀ ਸੁਣਵਾਈ ਦੌਰਾਨ ਨਿਰਦੇਸ਼ ਦਿੱਤਾ। ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਬਾਲ ਵਿਆਹ ਰੋਕਥਾਮ ਕਾਨੂੰਨ ਅਤੇ ਦਹੇਜ਼ ਪਾਬੰਦੀ ਕਾਨੂੰਨ ਦੇ ਉੱਚਿਤ ਕਾਨੂੰਨਾਂ ਦੇ ਤਹਿਤ 14 ਸਾਲਾਂ ਲੜਕੀ ਦੇ ਮਾਤਾ ਪਿਤਾ ਅਤੇ ਉਸਦੇ ਸਹੁਰੇ ਪਰਿਵਾਰ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ।

Send this to a friend