June 7, 2026 4:41 am

ਸਫਾਈ ਕਰਮਚਾਰੀਆਂ ਦੀ ਗੈਰ ਕੁਦਰਤੀ ਮੌਤ ਹੋਣ ’ਤੇ 5 ਲੱਖ ਰੁਪਏ ਦਾ ਮੁਆਵਜ਼ਾ ਰਕਮ ਦੇਣ ਦਾ ਐਲਾਨ

ਚੰਡੀਗੜ੍ਹ, 6 ਸਤੰਬਰ (ਨਾਗਪਾਲ)-  ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸੂਬੇ ਦੇ ਸਥਾਨਕ ਨਿਕਾਯ ਦੇ ਸਫਾਈ ਕਰਮਚਾਰੀਆਂ ਦੀ ਸੀਵਰ ਵਿਚ ਕੰਮ ਕਰਦੇ ਸਮੇਂ ਗੈਰ ਕੁਦਰਤੀ ਮੌਤ ਹੋਣ ’ਤੇ 5 ਲੱਖ ਰੁਪਏ ਦਾ ਮੁਆਵਜਾ ਰਕਮ ਦੇਣ ਦਾ ਐਲਾਨ ਕੀਤਾ ਹੈ। ਇਹ ਯੋਜਨਾ 6 ਸਤੰਬਰ ਤੋਂ ਹੀ ਲਾਗੂ ਹੋ ਜਾਵੇਗੀ। ਸ੍ਰੀ ਹੁੱਡਾ ਅੱਜ ਫਰੀਦਾਬਾਦ ਵਿਚ ਨਗਰ ਨਿਗਮ ਸਫਾਈ ਕਰਮਚਾਰੀ ਕਲਿਆਣਾ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਵਜੋਂ ਸਫਾਈ ਕਰਮਚਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਸੂਬੇ ਵਿਚ ਸ਼ਹਿਰੀ ਖੇਤਰਾਂ ਵਿਚ ਸਫਾਈ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ 400 ਨਿਵਾਸੀਆਂ ਦੀ ਗਿਣਤੀ ’ਤੇ ਇਕ ਸਫਾਈ ਕਰਮਚਾਰੀ ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਤੀਜੇ ਵਜੋਂ ਸਫਾਈ ਕਰਮਚਾਰੀਆਂ ਦੀਆਂ ਕੁਲ 13428 ਅਸਾਮੀਆਂ ਬਣਾਈਆਂ ਗਈਆਂ ਹਨ। ਸਮੂਹ ਡੀ ਦੀਆਂ ਖਾਲੀ ਅਸਾਮੀਆਂ ਦੇ ਲਈ ਜਿਨ੍ਹਾਂ ਵਿਅਕਤੀਆਂ ਦਾ ਨਗਰ ਪਾਲਿਕਾਵਾਂ ਵਿਚ 10 ਸਾਲ ਦਾ

ਅਨੁਭਵ ਹੈ, ਉਨ੍ਹਾਂ ਦੀ ਜ਼ਿਆਦਾਤਰ ਉਮਰ ਸੀਮਾ ਵੀ 55 ਸਾਲ ਕੀਤੀ ਗਈ ਹੈ। ਨਗਰ ਨਿਗਮ ਫਰੀਦਾਬਾਦ ਵਿਚ ਸਫਾਈ ਕਰਮਚਾਰੀਆਂ ਦੇ 1958 ਅਸਾਮੀਆਂ ਸੁਜਿਤ ਕੀਤੀਆਂ ਗਈਆਂ ਹਨ। ਪਿਛਲੇ ਨੌ ਸਾਲਾਂ ਦੇ ਦੌਰਾਨ ਸਥਾਨਕ ਨਿਕਾਯ ਦੇ ਜਨ ਪ੍ਰਤੀਨਿਧੀਆਂ ਦੀਆਂ ਸਕਤੀਆਂ ਵਧਾਉਣ ਦੇ ਨਾਲ ਨਾਲ ਉਨ੍ਹਾਂ ਦੇ ਮਾਣਭੱਤਿਆ ਵਿਚ ਵੀ ਕਾਫੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਨਿਕਾਯ ਵਿਚ ਸਫਾਈ ਕਰਮਚਾਰੀਆਂ ਦੀ ਭਰਤੀ ਵਿਚ ਵਿਦਿਅਕ ਯੋਗਤਾ ਦਾ ਮਾਪਦੰਡ ਵੀ ਖਤਮ ਕੀਤਾ ਗਿਆ ਅਤੇ ਤੀਜੇ ਜਾਂ ਚੌਥੇ ਦਰਜ਼ੇ ਦੇ ਕਰਮਚਾਰੀਆਂ ਦੀ ਭਰਤੀ ਹੀ ਸੀਵਰਮੈਨਾਂ ਨੂੰ ਵੇਤਨ ਤੋਂ ਇਲਾਵਾ 2000 ਰੁਪਏ ਪ੍ਰਤੀ ਮਹੀਨਾ ਜੋਖਿਮ ਭੱਤਾ ਦਿੱਤਾ ਜਾਵੇਗਾ।

Send this to a friend