ਕਿਹਾ, ਚੰਗੇ ਵਿਦਿਆਰਥੀ ਅਧਿਆਪਕ ਕਿਉਂ ਨਹੀਂ ਬਣਨਾ ਚਾਹੁੰਦੇ
ਨਵੀਂ ਦਿੱਲੀ, 5 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਅਧਿਆਪਕ ਦਿਵਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਭਵਿੱਖ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਆਪ ਨੂੰ ਧੰਨ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਧਿਆਪਕਾਂ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਰਾਜਧਾਨੀ ਦਿੱਲੀ ਦੇ ਮਾਣਕਸ਼ਾਅ ਆਡੀਟੋਰੀਅਮ ਵਿੱਚ 1000 ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿ ਕੀ ਕਾਰਨ ਹੈ ਕਿ ਅੱਜ ਲੋਕ ਅਧਿਆਪਕ ਨਹੀਂ ਬਣਨਾ ਚਾਹੁੰਦੇ। ਸਾਨੂੰ ਇਸ ਸਬੰਧ ਵਿੱਚ ਸੋਚਣਾ ਚਾਹੀਦਾ ਹੈ। ਦੁਨੀਆ ਨੂੰ ਅੱਜ ਚੰਗੇ ਅਧਿਆਪਕਾਂ ਦੀ ਲੋੜ ਹੈ। ਉਸ ਉ¤ਪਰ ਬਹਿਸ ਕਰਨ ਦੀ ਜ਼ਰੂਰਤ ਹੈ ਕਿ ਚੰਗੇ ਵਿਦਿਆਰਥੀ ਅਧਿਆਪਕ ਕਿਉਂ ਨਹੀਂ ਬਣਨਾ ਚਾਹੁੰਦੇ। ਬੱਚਿਆਂ ਵਿੱਚ ਚੰਗਾ ਅਧਿਆਪਕ ਬਣਨ
ਦੀ ਭਾਵਨਾ ਜਾਗਣੀ ਜ਼ਰੂਰੀ ਹੈ। ਅੱਜ ਕੇਂਦਰੀ ਵਿਦਿਆਲਿਆਂ ਵਿੱਚ ਚੰਗੇ ਅਧਿਆਪਕਾਂ ਦੀ ਜ਼ਰੂਰਤ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਕ ਜ਼ਮਾਨਾ ਸੀ ਜਦ ਪੂਰੇ ਪਿੰਡ ਵਿੱਚ ਸਭ ਤੋਂ ਸਨਮਾਨਯੋਗ ਵਿਅਕਤੀ ਅਧਿਆਪਕ ਹੋਇਆ ਕਰਦਾ ਸੀ। ਅਧਿਆਪਕ ਵਿਦਿਆਰਥੀਆਂ ਦੇ ਹੀਰੋ ਹੁੰਦੇ ਹਨ। ਅਕਸਰ ਵਿਦਿਆਰਥੀ ਅਧਿਆਪਕਾਂ ਦੇ ਹੇਅਰ ਸਟਾਇਲ ਅਤੇ ਪੌਸ਼ਾਕਾਂ ਆਦਿ ਨੂੰ ਅਪਣਾਉਂਦੇ ਹਨ। ਮੈਂ 15 ਅਗਸਤ ਨੂੰ ਵੀ ਕਿਹਾ ਸੀ ਕਿ ਸਕੂਲਾਂ ਵਿੱਚ ਵਿਦਿਆਰਥਣਾਂ ਲਈ ਪਖਾਨਿਆਂ ਦੀ ਕਮੀ ਹੈ।ਉਨ੍ਹਾਂ ਨੇ ਕਿਹਾ ਮੈਂ ਮੰਨਦਾ ਹਾਂ ਕਿ ਸਾਡੇ ਦੇਸ਼ ਵਿੱਚ ਬੱਚਿਆਂ ਅਤੇ ਨੌਜਵਾਨਾਂ ਇਹ ਸਮਰਥਾ ਹੈ ਕਿ ਉਹ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ। ਉਮਰ ਕੋਈ ਵੀ ਹੋਵੇ ਸਾਨੂੰ ਸਿੱਖਣ ਦੀ ਜ਼ਰੂਰਤ ਹੈ।ਸ੍ਰੀ ਮੋਦੀ ਨੇ ਕਿਹਾ ਕਿ ਆਪਣੇ ਜੀਵਨ ਦੇ ਤਜੁਰਬਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੈਂ ਇਕ ਸਧਾਰਣ ਪਰਿਵਾਰਕ ਹਾਂ ਇਸ ਲਈ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਪ੍ਰਧਾਨ ਮੰਤਰੀ ਬਣਾਂਗਾ।ਉਨ੍ਹਾਂ ਕਿਹਾ ਕਿ ‘ਗੂਗਲ ਗੁਰੂ’ ਦੁਆਰਾ ਜਾਣਕਾਰੀ ਤਾਂ ਮਿਲ ਸਕਦੀ ਹੈ ਪਰ ਗਿਆਨ ਨਹੀਂ। ਵਿਦਿਆਰਥੀਆਂ ਨੂੰ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਹਨ। ਇਹ ਸਾਨੂੰ ਇਤਿਹਾਸ ਦੇ ਕਰੀਬ ਲਿਆਉਂਦੀਆਂ ਹਨ। ਜਿਸ ਨਾਲ ਸਚਾਈ ਨੂੰ ਸਮਝਣ ਦੀ ਸਾਡੀ ਸਮਰਥਾ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡਾ. ਰਾਧਾ ਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕੁਝ ਵਿਦਿਆਰਥੀਆਂ ਨੂੰ ਗੀਤਾ ਦੀਆਂ ਕਾਪੀਆਂ ਭੇਟ ਕੀਤੀਆਂ। ਇਸ ਵਿਸ਼ੇਸ਼ ਪ੍ਰੋਗਰਾਮ ਦਾ ਦੇਸ਼ ਭਰ ਵਿੱਚ ਸਕੂਲਾਂ ’ਚ ਟੈਲੀਵਿਜਨ, ਰੇਡੀਓ ਅਤੇ ਇੰਟਰਨੈਟ ਉ¤ਪਰ ਪ੍ਰਸਾਰਨ ਕੀਤਾ ਗਿਆ।