June 8, 2026 11:54 am

ਦਿੱਲੀ ’ਚ ਭਾਜਪਾ ਨੂੰ ਮਿਲ ਸਕਦਾ ਹੈ ਸਰਕਾਰ ਬਣਾਉਣ ਦਾ ਸੱਦਾ

Page-1_18 ਨਵੀਂ ਦਿੱਲੀ, 5 ਸਤੰਬਰ (ਪੀ.ਟੀ.)-ਦਿੱਲੀ ਵਿੱਚ ਸਰਕਾਰ ਬਣਾਉਣ ਦੀਆਂ ਤਿਆਰੀਆਂ ਹੁਣ ਮੁੜ ਨਜ਼ਰ ਆ ਰਹੀਆਂ ਹਨ। ਸੂਤਰਾਂ ਅਨੁਸਾਰ ਦਿੱਲੀ ਦੇ ਉ¤ਪ ਰਾਜਪਾਲ ਨਜੀਬ ਜੰਗ ਨੇ ਰਾਸ਼ਟਰਪਤੀ ਪ੍ਰਣਮੁਖਰਜੀ ਨੂੰ ਚਿੱਠੀ ਲਿਖ ਕੇ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦੇ ਲਈ ਸੱਦਾ ਦੇਣ ਦੀ ਆਗਿਆ ਮੰਗੀ ਹੈ।ਸੂਤਰਾਂ ਅਨੁਸਾਰ ਰਾਸ਼ਟਰਪਤੀ ਨੇ ਇਸ ਚਿੱਠੀ ਨੂੰ ਗ੍ਰਹਿ ਮੰਤਰਾਲਾ ਕੋਲ ਉਸ ਦੀ ਰਾਏ ਜਾਨਣ ਦੇ ਲਈ ਭੇਜ ੱਿਦੱਤਾ ਹੈ। ਜੇਕਰ ਰਾਸ਼ਟਰਪਤੀ ਵੱਲੋਂ ਆਗਿਆ ਮਿਲਦੀ ਹੈ ਤਾਂ ਉਪ ਰਾਜਪਾਲ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੀ ਹੈ।

ਜ਼ਿਕਰਯੋਗ ਹੈ ਕਿ 2013 ਵਿੱਚ ਹੋਈ ਵਿਧਾਨ ਸਭਾ ਚੋਣ ਵਿੱਚ ਭਾਜਪਾ ਨੂੰ 31 ਅਤੇ ਸਾਹਿਯੋਗੀ ਪਾਰਟੀ 1 ਸੀਟ ਮਿਲੀ ਸੀ, ਜਦਕਿ ਦੂਸਰੀ ਸਭ ਤੋਂ ਵੱਡੀ ਪਾਰਟੀ ਆਮ ਆਦਮੀ ਪਾਰਟੀ ਸੀ, ਜਿਸ ਨੂੰ ਕੁਲ 28 ਸੀਟਾਂ ਮਿਲੀਆਂ ਸਨ। ਹਾਲਾਂਕਿ ਭਾਜਪਾ ਦੇ ਤਿੰਨ ਵਿਧਾਇਕ ਰਮੇਸ਼ ਬਿਧੂੜੀ, ਡਾ. ਹਰਸ਼ਵਰਧਨ ਅਤੇ ਪ੍ਰਵੇਸ਼ ਵਰਮਾ ਹੁਣ ਸੰਸਦ ਮੈਂਬਰ ਬਣ ਚੁੱਕੇ ਹਨ। ਅਜ਼ਾਦ ਵਿਧਾਇਕ ਰਾਮਵੀਰ ਸ਼ੌਕੀਨ ਸਰਕਾਰ ਬਣਾਉਣ ਦੀ ਹਾਲਤ ਵਿੱਚ ਭਾਜਪਾ ਨੂੰ ਬਿਨਾ ਸ਼ਰਤ ਹਿਮਾਇਤ ਦੇਣ ਦੀ ਗੱਲ ਆਖੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਬਾਕੀ ਦੇ ਚਾਰ ਵਿਧਾਇਕਾਂ ਦਾ ਜੁਗਾੜ ਕਿਥੋਂ ਕਰਦੀ ਹੈ। ਆਮ ਆਦਮੀ ਪਾਰਟੀ ’ਚੋਂ ਕੱਢੇ ਗਏ ਵਿਧਾਇਕ ਵਿਨੋਦ ਕੁਮਾਰ ਬਿੰਨੀ ਵੀ ਭਾਜਪਾ ਨੂੰ ਹਿਮਾਇਤ ਦੇ ਸਕਦੇ ਹਨ।

Send this to a friend