June 7, 2026 8:40 am

ਹੰਡਿਆਇਆ ਰੋਡ ’ਤੇ ਪੈ ਰਹੇ ਸੀਵਰੇਜ ਦੇ ਕੰਮ ਦੀ ਡੈੱਡਲਾਈਨ ਖ਼ਤਮ, ਕੰਮ ਅਧੂਰਾ

Page-1_21 ਬਰਨਾਲਾ, 4 ਸਤੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)- ਹੰਡਿਆਇਆ ਰੋਡ ’ਤੇ ਕਰੀਬ ਇਕ ਸਾਲ ਤੋਂ ਸ਼ੁਰੂ ਕੀਤਾ ਗਿਆ ਸੀਵਰੇਜ ਪਾਉਣ ਦੇ ਕੰਮ ਦੀ ਡੈੱਡਲਾਈਨ ਖ਼ਤਮ ਹੋ ਚੁੱਕੀ ਹੈ ਪਰ ਕੰਮ 33 ਪ੍ਰਤੀਸ਼ਤ ਤੋਂ ਉਪਰ ਅਧੂਰਾ ਪਿਆ ਹੈ ਜੋ ਕਿ ਰਾਮ ਭਰੋਸੇ ਹੈ। ਪ੍ਰਸ਼ਾਸਨਿਕ ਅਧਿਕਾਰੀ ਸਭ ਕੁੱਝ ਜਾਣਦੇ ਹੋਏ ਵੀ ਕੋਈ ਕਦਮ ਨਹੀਂ ਉਠਾ ਰਹੇ ਅਤੇ ਖੁਦ ਨੂੰ ਬੇਖਬਰ ਦੱਸ ਰਹੇ ਹਨ ਜਿਸ ਦਾ ਨਤੀਜਾ ਭੁਗਤ ਰਹੀ ਹੈ ਆਮ ਜਨਤਾ। ਦੋ ਸਤੰਬਰ ਸੀ ਸੀਵਰੇਜ ਪਾਉਣ ਦੀ ਡੈੱਡਲਾਈਨ- ਹੰਡਿਆਇਆ ਰੋਡ ਵਿਖੇ ਕਚਹਿਰੀ ਚੌਕ ਤੋਂ ਗੁਰਦੁਆਰਾ ਪ੍ਰਗਟਸਰ ਸਾਹਿਬ ਤੱਕ ਡੇਢ ਹਜ਼ਾਰ ਮੀਟਰ ’ਤੇ ਸੀਵਰੇਜ ਪਾਉਣ ਦਾ ਕੰਮ 30-8-2013 ਤੋਂ 2-9-14 ਤੱਕ ਨਿਧਾਰਿਤ ਕੀਤਾ ਗਿਆ ਸੀ। ਪਰ ਅਜੇ ਤੱਕ ਇਕ ਸਾਲ ਪੂਰਾ ਹੋਣ ਦੇ ਬਾਵਜੂਦ ਕੰਮ ਅਧੂਰਾ

ਪਿਆ ਹੈ। ਸੀਵਰੇਜ ਪਾਉਣ ਦਾ ਕੰਮ ਵਾਟਰ ਐਂਡ ਸੀਵਰੇਜ ਵਿਭਾਗ ਦੇ ਕੋਲ ਹੈ। ਪਤਾ ਲੱਗਿਆ ਹੈ ਕਿ ਕੰਮ ਦੌਰਾਨ ਉਨ•ਾਂ ਦੀਆਂ ਪਾਈਪਾਂ ਹੀ ਖਤਮ ਹੋ ਚੁੱਕੀਆਂ ਹਨ ਜਿਸ ਨਾਲ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਕੰਮ ਕਿਸ ਸਾਲ ਵਿੱਚ ਪੂਰਾ ਹੋਵੇਗਾ।
ਇਕ ਲੱਖ ਤੋਂ ਵੱਧ ਗੁਜ਼ਰਦੇ ਨੇ ਵਹੀਕਲ- ਇਸ ਸੜਕ ’ਤੇ ਰੋਜ਼ਾਨਾ ਇਕ ਲੱਖ ਤੋਂ ਸਵਾ ਲੱਖ ਤੱਕ ਛੋਟੀਆਂ ਵੱਡੀਆਂ ਗੱਡੀਆਂ ਗੁਜਰਦੀਆਂ ਹਨ। ਇਸ ਤੋਂ ਇਲਾਵਾ ਸੜਕ ’ਤੇ ਜ਼ਿਲ•ਾ ਪ੍ਰਸਾਸ਼ਨਿਕ, ਪ੍ਰਬੰਧਕੀ ਕੰਪਲੈਕਸ, ਜ਼ਿਲ•ਾ ਕੋਰਟ, ਤਹਸੀਲ, ਰੈਸਟ ਹਾਊਸ, ਸਕੂਲ, ਕਾਲਜ, ਮੰਦਿਰ, ਗੁਰੂਦੁਆਰੇ, ਫੈਕਟਰੀਆਂ, ਮਿੱਲਾਂ ਅਤੇ ਕਈ ¦ਿਕ ਸੜਕਾਂ ਹਨ। ਇਸ ਤੋਂ ਇਲਾਵਾ ਪੰਜ ਸੌ ਤੋਂ ਵੱਧ ਘਰਾਂ ਦੀ ਆਬਾਦੀ ਹੈ। ਜਿਸ ਕਾਰਨ ਦੋ ਲੱਖ ਤੋਂ ਵੱਧ ਪੈਦਲ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ।
ਇਸ ਸੜਕ ਦਾ ਮੁੱਖ ਕੁਨੈਕਸ਼ਨ ਮਾਨਸਾ-ਸਰਸਾ ਰੋਡ, ਬਠਿੰਡਾ-ਗੰਗਾ ਨਗਰ ਰੋਡ ਅਤੇ ਬਰਨਾਲਾ-ਲੁਧਿਆਣਾ-ਜ¦ਧਰ ਰੋਡ ਨਾਲ ਹੈ। ਜੋ ਸਾਰੀਆਂ ਹੀ ਸਟੇਟ ਅਤੇ ਨੈਸ਼ਨਲ ਹਾਈਵੇ ਨਾਲ ਸਬੰਧ ਰੱਖਦੀਆਂ ਹਨ।
ਇਹ ਕਹਿੰਦੇ ਹਨ ਅਧਿਕਾਰੀ-
-ਪਾਣੀ ਅਤੇ ਸੀਵਰੇਜ ਵਿਭਾਗ ਦੇ ਐਕਸੀਅਨ ਸੁਰਿੰਦਰ ਰੰਗਾ ਨੇ ਕਿਹਾ ਹੈ ਕਿ ਇਸ ਰੋਡ ’ਤੇ ਸੀਵਰੇਜ ਪਾਉਣ ਦਾ ਕੰਮ ਨਿਸਚਿਤ ਸਮੇਂ ਤੋਂ ਤਿੰਨ ਮਹੀਨੇ ਦੇਰੀ ਨਾਲ ਸ਼ੁਰੂ ਹੋਇਆ ਸੀ ਜਿਸ ਕਾਰਨ ਇਹ ਕੰਮ ਵਿਚ ਦੇਰੀ ਆਈ ਹੈ।
-ਪੀ.ਡਬਲਿਊ.ਡੀ, ਬੀ.ਐਂਡ ਆਰ ਦੇ ਐਕਸੀਅਨ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸਾਡਾ ਇਸ ਸੜਕ ਨੂੰ ਬਣਾਉਣ ਦਾ ਕੋਈ ਸਬੰਧ ਨਹੀਂ।
-ਜਦੋਂ ਇਸ ਸਬੰਧੀ ਪੱਤਰਕਾਰ ਨੇ ਜ਼ਿਲ•ਾ ਦੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨਾਲ ਸੰਪਰਕ ਕਰਦਿਆਂ ਹੋਇਆਂ ਪੁੱਛਿਆ ਕਿ ਆਪ ਜੀ ਦੇ ਦਫ਼ਤਰ ਅਤੇ ਰਿਹਾਇਸ ਵਿਚਕਾਰ ਬਣ ਰਹੀ ਸੜਕ ਤੇ ਪ੍ਰੋਜੈਕਟ ਦੇ ਬਾਰੇ ਕੀ ਜਾਣਕਾਰੀ ਹੈ ਤਾਂ ਉਨ•ਾਂ ਨੇ ਜਾਣਕਾਰੀ ਦੇਣ ਦੀ ਬਜਾਏ ਰੁੱਖੇ ਸ਼ਬਦਾਂ ਵਿੱਚ ਇਹ ਕਿਹਾ ਕਿ ਤੁਹਾਡੇ ਕੋਲ ਇਸ ਰੋਡ ਸਬੰਧੀ ਕੋਈ ਕੰਟੈਂਟ ਹਨ ਤਾਂ ਮੈਂ ਤੁਹਾਨੂੰ ਇਸ ਬਾਰੇ ਸਪੱਸ਼ਟੀਕਰਨ ਦੇ ਸਕਦਾ ਹਾਂ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇਸ ਹੋ ਰਹੇ ਪ੍ਰੋਜੈਕਟ ਬਾਰੇ ਜਦੋਂ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਕੋਲ ਕੋਈ ਜਾਣਕਾਰੀ ਨਹੀਂ ਤਾਂ ਪੱਤਰਕਾਰਾਂ ਕੋਲ ਇਸ ਸਬੰਧੀ ਕਿੱਥੋਂ ਜਾਣਕਾਰੀ ਹੋਵੇਗੀ। ਡੀ.ਸੀ. ਬਰਨਾਲਾ ਦੇ ਇਸ ਰੁੱਖੇ ਵਿਵਹਾਰ ਨੂੰ ਦੇਖਦਿਆਂ ਹੋਇਆਂ ਜਦੋਂ ਪੱਤਰਕਾਰਾਂ ਨੇ ਏ.ਐਸ. ਪੱਨੂੰ ਕਮਿਸ਼ਨਰ ਪਟਿਆਲਾ ਡਵੀਜ਼ਨ ਨਾਲ ਸੰਪਰਕ ਕਰਦਿਆਂ ਹੋਇਆਂ ਬਰਨਾਲਾ ਦੇ ਡੀ.ਸੀ. ਗੁਰਲਵਲੀਨ ਸਿੰਘ ਸਿੱਧੂ ਦੀ ਬੇਰੁਖੀ ਬਾਰੇ ਗੱਲ ਕੀਤੀ ਤਾਂ ਉਨ•ਾਂ ਨੇ ਕਿਹਾ ਕਿ ਮੈਂ ਡੀ.ਸੀ. ਬਰਨਾਲਾ ਨਾਲ ਗੱਲ ਕਰਾਂਗਾ ਕਿ ਉਨ•ਾਂ ਨੇ ਪੱਤਰਕਾਰਾਂ ਨਾਲ ਰੁੱਖਾ ਵਤੀਰਾ ਕਿਉਂ ਅਪਣਾਇਆ ਅਤੇ ਤੇਜੀ ਨਾਲ ਕੰਮ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਕਰਾਂਗਾ।

Send this to a friend