June 7, 2026 8:40 am

ਰਾਜੌਰੀ ’ਚ ਬਰਾਤੀਆਂ ਨਾਲ ਭਰੀ ਬੱਸ ਨਹਿਰ ’ਚ ਡਿਗੀ : 45 ਮਰੇ

ਜੰਮੂ, 4 ਸਤੰਬਰ (ਪੀ. ਟੀ)- ਜੰਮੂ ਦੇ ਰਾਜੌਰੀ ‘ਚ ਬਾਰਾਤੀਆਂ ਨਾਲ ਭਰੀ ਬੱਸ ਨਦੀ ‘ਚ ਡਿੱਗ ਗਈ ਹੈ। ਜੰਮੂ-ਕਸ਼ਮੀਰ ਸਰਕਾਰ ਦੇ ਅਧਿਕਾਰੀ ਅਬਦੁਲ ਰਹੀਮ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਹਾਦਸੇ ‘ਚ 45 ਲੋਕਾਂ ਦੀ ਮੌਤ ਦੀ ਅਧਿਕਾਰਕ ਪੁਸ਼ਟੀ ਕੀਤੀ ਹੈ। ਵੀਰਵਾਰ ਦੀ ਸਵੇਰ ਨੂੰ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਬਰਾਤੀਆਂ ਨਾਲ ਭਰੀ ਇਕ ਬੱਸ ਦਾ ਡਰਾਈਵਰ ਬੱਸ ‘ਤੇ ਕਾਬੂ ਖੋਹ ਬੈਠਾ ਅਤੇ ਬੱਸ ਜੇਹਲਮ ਨਦੀ ‘ਚ ਜਾ ਡਿਗੀ। ਚਸ਼ਮਦੀਦਾਂ ਮੁਤਾਬਕ ਬੱਸ ‘ਚ ਕਰੀਬ 60 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 6 ਵਿਅਕਤੀ ਤੈਰ ਕੇ ਬਾਹਰ ਆ ਗਏ, ਜਦੋਂ ਕਿ ਹੁਣ ਤੱਕ 45 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

Send this to a friend