ਫਰੀਦਕੋਟ, 3 ਸਤੰਬਰ (ਗੁਰਜੀਤ ਸਿੰਘ ਡੱਗੋ ਰੋਮਾਣਾ)- ਆਉਣ ਵਾਲੀਆਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਸਰਕਾਰ ਤੇ ਕਾਂਗਰਸ ਪਾਰਟੀ ਦਾ (ਜਿਵੇਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਸਰਕਾਰ ਦਾ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਸਫਾਇਆ ਕੀਤਾ ਸੀ ਉਸੇ ਤਰ੍ਹਾਂ) ਪੰਜਾਬ ਸੂਬੇ ’ਚ ਲੋਕਾਂ ਦੇ ਸਹਿਯੋਗ ਨਾਲ ਭੋਗ ਪਾ ਦਿੱਤਾ ਜਾਵੇਗਾ ਇਹ ਦਾਅਵਾ ਫਰੀਦਕੋਟ ਵਿਖੇ ਮੈਂਬਰ ਪਾਰਲੀਮੈਂਟ ਪੋ.ਸਾਧੂ ਸਿੰਘ ਦੇ ਗ੍ਰਹਿ ਵਿਖੇ ਵਿਸੇਸ਼ ਤੋਰ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਨ ਸਮੇਂ ਕੀਤਾ।ਉਨ੍ਹਾਂ ਕਿਹਾ ਕੇ ਪੰਜਾਬ ਦੇ ਹਰੇਕ ਵਰਗ ਕਿਸਾਨ, ਉਦਯੋਗਪਤੀ,
ਵਪਾਰੀ, ਮੁਲਾਜ਼ਮ ਤੇ ਆਮ ਪੰਜਾਬ ਵਾਸੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਮਨ ਕਨੂੰਨ, ਮਹਿੰਗਾਈ, ਨਸ਼ੇ, ਬੇਰੁਜ਼ਗਾਰੀ ਤੇ ਰਿਸ਼ਵਤਖੋਰੀ ਨੇ ਜਿਉਣਾ ਦੁੱਭਰ ਕਰ ਦਿੱਤਾ ਹੈ ਕਿਸੇ ਦੀ ਕੋਈ ਸੁਣਵਾਈ ਨਹੀਂ, ਹਰ ਪਾਸੇ ਜੰਗਲ ਦਾ ਰਾਜ ਬਣ ਗਿਆ ਹੈ ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹਰ ਕੋਨੇ ਚ ਰਹਿ ਰਹੇ ਲੋਕਾਂ ਵਿੱਚ ਜਾ ਕੇ ਸਰਕਾਰ ਦੀਆ ਜਿਆਦਤੀਆਂ ਵਿਰੁੱਧ ਉਨ੍ਹਾਂ ਨੂੰ ਲਾਮਬੰਦ ਕਰ ਰਹੀ ਹੈ ਤੇ ਪਾਰਟੀ ਵੱਲੋਂ ਉਨ੍ਹਾਂ ’ਤੇ ਕੀਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਲਈ ਉਹਨਾਂ ਦੀ ਪਹਿਲ ਕਦਮੀ, ਇਮਾਨਦਾਰੀ, ਮਿਹਨਤ, ਵਫਾਦਾਰੀ ਤੇ ਅਨੁਸ਼ਾਸਨ ਨੂੰ ਹਰ ਹਾਲਤ ਵਿੱਚ ਪਾਰਟੀ ਦੇ ਅੰਦਰ ਤੇ ਬਾਹਰ ਕਾਇਮ ਕਰਨਾ ਹੋਵੇਗੀ ਆਪ ਪਾਰਟੀ ਦਾ ਮਕਸਦ ਪੰਜਾਬ ਵਿੱਚ ਨਸ਼ਿਆਂ ਤੇ ਬੇਰੁਜ਼ਗਾਰੀ ਦਾ ਮੁਕੰਮਲ ਖਾਤਮਾ, ਕਿਸਾਨਾਂ ਤੇ ਕਾਰਖਾਨੇਦਾਰਾਂ ਦੀ ਮਦਦ ਤੇ ਆਮ ਆਦਮੀ ਨੂੰ ਇਨਸਾਫ ਦਾ ਰਾਜ ਦੇਣਾ ਹੋਵੇਗਾ ਇਸ ਮੌਕੇ ਸੰਸਦ ਮੈਬਰ ਪੋ. ਸਾਧੂ ਸਿੰਘ ਨੇ ਕਰਨਵੀਰ ਸੁੱਚਾ ਸਿੰਘ ਛੋਟੇਪੁਰ ਨੂੰ ਜੀ ਆਇਆਂ ਆਖਦੇ ਹੋਏ ਹਲਕੇ ਦੀ ਸਥਿੱਤੀ ਬਾਰੇ ਜਾਣੂ ਕਰਵਾਇਆ, ਇਸ ਮੌਕੇ ਪਾਰਟੀ ਦੀ ਕੋਂਦਰੀ ਬੋਰਡ ਦੇ ਮੈਂਬਰ ’ਤੇ ਸੇਵਾ ਮੁਕਤ ਆਈ ਐੱਫ ਐੱਸ ਹਰਦੀਪ ਸਿੰਘ ਕਿੰਗਰਾ ਤੋਂ ਇਲਾਵਾ ਪਾਰਟੀ ਦੇ ਅਹਿਮ ਆਗੂ ਉਨ੍ਹਾਂ ਦੇ ਨਾਲ ਹਾਜ਼ਰ ਸਨ।