June 6, 2026 6:51 pm

ਹਰੀ ਕੇਵਲ ਐਗਰੋ ਲਿ. ਸੁਨਾਮ ਵੱਲੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ

ਮਾਨਸਾ/ਸੁਨਾਮ, 3 ਸਤੰਬਰ- ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਨੇ ਇੱਕ ਨਾਮੀ ਫਰਮ ਤਿਆਰ ਕੀਤੀ ਜਿਸ ਦਾ ਨਾਮ ਰਘੂ ਇੰਡਸਟਰੀਜ਼ ਲਹਿਰਾਗਾਗਾ ਰੋਡ, ਸੁਨਾਮ ਹੈ ਜਿਸ ਦੇ ਮਾਲਿਕ ਸੁਖਜੀਵਨ ਲਾਲ ਤੇ ਉਤਮ ਕੁਮਾਰ ਦਿਖਾਏ ਗਏ ਸਨ। ਸੁਖਜੀਵਨ ਲਾਲ ਨਾਲ ਫੋਨ ਉੱਤੇ ਰਿਪੋਰਟਰ ਵੱਲੋਂ ਗੱਲ ਕਰਨ ’ਤੇ ਇਹ ਪਤਾ ਲਗਿਆ ਕਿ ਸੁਖਜੀਵਨ ਲਾਲ ਨੂੰ ਘਪਲੇ ਬਾਰੇ ਉਸ ਵਕਤ ਪਤਾ ਲਗਿਆ ਜਦ ਐਕਸਾਇਜ਼ ਵਿਭਾਗ ਦੇ ਅਧਿਕਾਰੀ ਕਰੋੜਾਂ ਰੁਪਏ ਦੀ ਐਕਸਾਇਜ਼ ਡਿਉਟੀ ਦੀ ਲੈੇਣਦਾਰੀ ਬਾਰੇ ਆਏ, ਜਿਸ ਤੋਂ ਬਾਅਦ ਉਤਮ ਕੁਮਾਰ ਨੂੰ ਪਤਾ ਲੱਗਿਆ ਕਿ ਮੇਰੇ ਨਾਮ ’ਤੇ ਇੱਕ ਫਰਮ ਬਣਾਈ ਗਈ ਹੈ, ਤਾਂ ਉਸਨੇ ਇੱਕ ਪੱਤਰ ਐੱਸ. ਐੱਸ. ਪੀ. ਸੰਗਰੂਰ ਨੂੰ ਲਿਖਿਆ, ਜੋ ਕਿ ਇਸ ਇੰਡਸਟਰੀਜ਼ ਵਿੱਚ ਸਾਬਣ ਬਣਾਉਣ ਦਾ ਕੰਮ ਦਿਖਾਇਆ ਗਿਆ ਸੀ, ਜਦੋਂ ਕਿ ਇਸ ਇੰਡਸਟਰੀਜ਼ ਵਿੱਚ ਕਿਸੇ ਕਿਸਮ ਦਾ ਕੋਈ ਸਾਬਣ ਨਹੀਂ ਬਣਾਇਆ ਗਿਆ

ਸੀ। ਇਸ ਇੰਡਸਟਰੀਜ਼ ਦੇ ਨਾਮ ’ਤੇ ਕਈ ਕਰੋੜਾਂ ਰੁਪਏ ਦਾ ਤੇਲ (ਕਰੂਡ ਪਾਮ ਆਇਲ) ਮੰਗਵਾ ਕੇ ਭਾਰਤ ਸਰਕਾਰ ਨੂੰ ਕਰੋੜਾਂ ਰੁਪਏ ਦੀ ਕਸਟਮ ਡਿਊਟੀ ਨਹੀਂ ਦਿੱਤੀ ਗਈ ਅਤੇ ਪੰਜਾਬ ਸਰਕਾਰ ਦੇ ਨਾਲ ਵੀ ਸੇਲਜ਼ ਟੈਕਸ ਨਾ ਦੇ ਕੇ ਲ਼ੱਖਾਂ ਰੁਪਏ ਦੀ ਠੱਗੀ ਮਾਰੀ ਹੈ। ਇਹ ਦੋਨੋ ਟੈਕਸਾਂ ਦੀ ਵੱਡੇ ਪੱਧਰ ’ਤੇ ਠੱਗੀ ਇਨ੍ਹਾਂ ਵਿਭਾਗਾਂ ਦੇ ਅਫਸਰਾਂ ਦੀ ਮਿਲੀਭੁਗਤ ਨਾਲ ਹੀ ਮਾਰੀ ਗਈ ਹੈ। ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ਇਸ ਇੰਡਸਟਰੀਜ਼ ਨਾਮ ਦੀ ਫਰਮ ਤੋਂ ਪਹਿਲਾਂ ਵੀ ਇੱਕ ਫਰਮ ਜਿਸ ਦਾ ਨਾਮ ਗੋਪਾਲ ਅਇਲ ਮਿਲ ਦਾ ਖੁਲਾਸਾ ਹੋਇਆ ਸੀ ਜਿਸ ਵਿਚ ਵੀ ਪੰਜਾਬ ਅਤੇ ਭਾਰਤ ਸਰਕਾਰ ਨੂੰ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਨੇ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦੀ ਖਬਰ ਪ੍ਰਕਾਸ਼ਿਤ ਹੋਈ ਸੀ। ਇਹ ਵੀ ਜ਼ਿਕਰਯੋਗ ਹੈ ਕਿ ਇਸ ਤੇਲ ਦੀ ਵਰਤੋਂ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਨੇ ਆਪਣੀ ਮਿੱਲ ਵਿੱਚ ਘਿਓ ਬਨਾਉਣ ਲਈ ਵਰਤੋਂ ਕੀਤੀ ਸੀ। ਰਘੂ ਇਡੰਸਟਰੀਜ਼ ਲਈ ਜੋ ਜਗ੍ਹਾ ਕਿਰਾਏ ’ਤੇ ਦਿਖਾਈ ਗਈ ਹੈ ਉੇਹ ਜਗ੍ਹਾ ਵੀ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਦੇ ਦੋਨੋਂ ਡਇਰੈਕਟਰਾਂ ਰਮੇਸ਼ਵਰ ਦਾਸ ਗੋਇਲ ਤੇ ਸ੍ਰੀਧਰ ਗੋਇਲ ਦੀ ਮਾਤਾ ਸ੍ਰੀਮਤੀ ਬੰਤੀ ਦੇਵੀ ਦਾ ਕਿਰਾਏਨਾਮਾ ਦਿਖਾਇਆ ਗਿਆ ਹੈ। ਇਹ ਕਿਰਾਏਨਾਮਾ ਵੀ ਸਿਧ ਕਰਦਾ ਹੈ ਕਿ ਰਘੂ ਇੰਡਸਟਰੀਜ਼ ਨਾਮੀ ਕੰਪਨੀ ਇਨ੍ਹਾਂ ਨੇ ਹੀ ਤਿਆਰ ਕੀਤੀ ਹੈ ਜੋ ਇਹ ਲੈਣ-ਦੇਣ ਕੰਪਨੀ ਦਾ ਕਰਦੇ ਸੀ ਉਸ ਵਿਚਕਾਰ ਵੀ ਇਕ ਨਾਮੀ ਕੰਪਨੀ ਮਹਾਵੀਰ ਟਰੇਡਰਜ਼ ਤਿਆਰ ਕਰਕੇ ਉਸ ਵਿੱਚ ਲੈਣ-ਦੇਣ ਕਰਦੇ ਸੀ। ਰਘੂ ਇੰਡਸਟਰੀਜ਼ ਦੇ ਜੋ ਬੈਂਕ ਦੇ ਵਿੱਚ ਲੈਣ-ਦੇਣ ਦੇ ਵਾਊਚਰ ਭਰੇ ਜਾਂਦੇ ਸਨ ਉਹ੍ਹਾਂ ਉਪਰ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਦੇ ਮੁਲਾਜ਼ਮ ਜੋ ਹੁਣ ਇਨ੍ਹਾਂ ਦੀ ਹੀ ਆੜ੍ਹਤ ਦੀ ਦੁਕਾਨ ’ਤੇ ਕਰਮਚਾਰੀ ਹਨ ਜਿਨ੍ਹਾਂ ਦਾ ਨਾਮ ਹੁਕਮ ਚੰਦ, ਸੀਤਾ ਰਾਮ ਹੈ ਅਤੇ ਡਾਇਰੈਕਟਰ ਸ੍ਰੀਧਰ ਗੋਇਲ ਵੱਲੋਂ ਭਰੇ ਗਏ ਹਨ। ਸੁਖਜੀਵਨ ਲਾਲ ਅਤੇ ਉਤਮ ਕੁਮਾਰ (ਯੂਪੀ ਦਾ ਰਹਿਣ ਵਾਲਾ) ਦੇ ਕਹਿਣ ਮੁਤਾਬਿਕ ਐਕਸਾਇਜ਼ ਵਿਭਾਗ ਅਤੇ ਪੁਲਿਸ ਦਾ ਇਸ ਵਿਚ ਪੂਰਾ ਹੱਥ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਦੇ ਦੋਨਂੋ ਡਇਰੈਕਟਰਾਂ ਰਮੇਸ਼ਵਰ ਦਾਸ ਗੋਇਲ ਤੇ ਸ੍ਰੀਧਰ ਗੋਇਲ ਦੇ ਰਿਸ਼ਤੇਦਾਰ ੳੱੁਚੀਆਂ ਪੋਸਟਾਂ ’ਤੇ ਹੋਣ ਕਾਰਣ ਐਕਸਾਇਜ਼ ਵਿਭਾਗ ਅਤੇ ਪੁਲਿਸ ਦੇ ਅਧਿਕਾਰੀ ਵੀ ਇਨ੍ਹਾਂ ਦਾ ਸਾਥ ਦੇ ਰਹੇ ਹਨ ਇਸ ਤੋਂ ਬਾਅਦ ਇਨ੍ਹਾਂ ਵੱਲੋਂ ਬਣਾਈਆਂ ਗਈਆਂ ਹੋਰ ਕੰਪਨੀਆਂ ਦੀ ਪਰਤ ਵੀ ਹੋਲੇ-ਹੋਲੇ ਖੁਲ੍ਹ ਰਹੀ ਹੈ।

Send this to a friend