June 6, 2026 8:46 am

ਸਿੱਖਿਆ ਮੰਤਰੀ ਡਾ. ਚੀਮਾ ਵੱਲੋਂ ਅਧਿਆਪਕਾਂ ਲਈ ਸਟੇਟ ਐਵਾਰਡਾਂ ਦਾ ਐਲਾਨ

ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਜਲੰਧਰ ਵਿਖੇ 34 ਅਧਿਆਪਕਾਂ ਨੂੰ ਸਨਮਾਨਿਆ ਜਾਵੇਗਾ
Page-1_23 ਚੰਡੀਗੜ੍ਹ, 3 ਸਤੰਬਰ (ਪੀ. ਟੀ)- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਨਾਲ ਸਨਮਾਨਤ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਸੂਚੀ ਦਾ ਅੱਜ ਐਲਾਨ ਕਰ ਦਿੱਤਾ। ਸਿੱਖਿਆ ਵਿਭਾਗ ਵੱਲੋਂ 5 ਸਤੰਬਰ ਨੂੰ ਜਲੰਧਰ ਵਿਖੇ ਮਨਾਏ ਜਾਣ ਵਾਲੇ ਰਾਜ ਪੱਧਰੀ ਅਧਿਆਪਕ ਦਿਵਸ ਸਮਾਗਮ ਮੌਕੇ 34 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਆ ਜਾਵੇਗਾ। ਐਵਾਰਡਾਂ ਦਾ ਐਲਾਨ ਕਰਦਿਆਂ ਸਿੱਖਿਆ ਮੰਤਰੀ ਡਾ. ਚੀਮਾ ਨੇ ਦੱਸਿਆ ਕਿ ਸਟੇਟ ਐਵਾਰਡਾਂ ਦੀ ਚੋਣ ਲਈ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭਾਵੜਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਬਾਕੀ ਦੋ ਮੈਂਬਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਜੀ.ਕੇ.ਸਿੰਘ ਤੇ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਕਮਲ ਗਰਗ ਸਨ। ਸਟੇਟ ਐਵਾਰਡਾਂ ਦੀ

ਚੋਣ ਲਈ ਅਧਿਆਪਕਾਂ ਕੋਲੋਂ ਪ੍ਰਾਪਤੀਆਂ ਦਾ ਕੇਸ ਬਣਾ ਕੇ ਦਰਖਾਸਤਾਂ ਮੰਗੀਆਂ ਗਈਆਂ। ਕੁੱਲ 95 ਅਧਿਆਪਕਾਂ ਦੇ ਕੇਸ ਬਣਾ ਕੇ ਭੇਜੇ ਗਏ। ਇਨ੍ਹਾਂ ਕੇਸਾਂ ਨੂੰ ਮੁੱਢਲੇ ਪੜਾਅ ’ਤੇ ਪ੍ਰਿੰਸੀਪਲ/ਸਕੂਲ ਮੁਖੀ ਵੱਲੋਂ ਚੈਕ ਕੀਤਾ ਗਿਆ ਅਤੇ ਫੇਰ ਜ਼ਿਲਾ ਸਿੱਖਿਆ ਅਧਿਕਾਰੀ ਦੀ ਅਗਵਾਈ ਹੇਠ ਬਣੀਆਂ ਜ਼ਿਲਾ ਪੱਧਰੀ ਕਮੇਟੀਆਂ ਨੇ ਪੜਤਾਲ ਕੀਤੀ। ਜ਼ਿਲਾ ਪੱਧਰਾਂ ’ਤੇ ਕੀਤੀ ਪੜਤਾਲ ਦੇ ਮੁੜ ਮੁਲਾਂਕਣ ਲਈ ਸਟੇਟ ਪੱਧਰੀ ਚੋਣ ਕਮੇਟੀ ਨੇ 9 ਸਬ ਕਮੇਟੀਆਂ ਬਣਾ ਕੇ ਮੁੜ ਨਿਰੀਖਣ ਕੀਤਾ। ਇਸ ਉਪਰੰਤ ਸਟੇਟ ਪੱਧਰੀ ਚੋਣ ਕਮੇਟੀ ਨੇ ਇਨ੍ਹਾਂ ਵਿੱਚੋਂ ਵੱਖ-ਵੱਖ ਕੈਟੇਗਰੀਆਂ ਦੇ ਮਿਲਾ ਕੇ ਕੁੱਲ 34 ਅਧਿਆਪਕਾਂ ਦੀ ਸਟੇਟ ਐਵਾਰਡ ਲਈ ਚੋਣ ਕੀਤੀ ਗਈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਚੋਣ ਕਮੇਟੀ ਵੱਲੋਂ ਹਰ ਅਧਿਆਪਕ ਦੀਆਂ ਪ੍ਰਾਪਤੀਆਂ ਲਈ ਰੱਖੇ ਅੰਕਾਂ ਦੇ ਹਿਸਾਬ ਨਾਲ ਚੋਣ ਕੀਤੀ। ਉਨ੍ਹਾਂ ਦੱਸਿਆ ਕਿ ਕੁੱਲ 100 ਅੰਕਾਂ ਵਿੱਚੋਂ 40 ਅੰਕ ਅਧਿਆਪਕ ਦੇ ਨਤੀਜਿਆਂ ਨੂੰ ਦਿੱਤੇ ਗਏ। ਇਸ ਤੋਂ ਇਲਾਵਾ ਅਧਿਆਪਕਾਂ ਦੀ ਏ.ਸੀ.ਆਰ., ਵਿਦਿਅਕ ਯੋਗਤਾ, ਅਕਾਦਮਿਕ ਪ੍ਰਾਪਤੀਆਂ, ਅਧਿਆਪਕਾਂ ਦਾ ਆਚਰਣ, ਅਨੁਸ਼ਾਸਨ, ਸਕੂਲ ਦੇ ਸਰਵਪੱਖੀ ਵਿਕਾਸ ਲਈ ਪਾਏ ਯੋਗਦਾਨ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਵਤੀਰਾ, ਪਿੰਡਾਂ ਦੀ ਕਮੇਟੀਆਂ ਨਾਲ ਤਾਲਮੇਲ ਆਦਿ ਦੇ ਵੱਖ-ਵੱਖ ਅੰਕ ਰੱਖੇ ਗਏ ਸਨ। ਮੁਸ਼ਕਲ ਹਾਲਾਤ ਵਾਲੇ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਲਈ ਵੀ ਅੰਕ ਰੱਖੇ ਗਏ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਵਿਧੀ ਸਰਲ ਤੇ ਪਾਰਦਰਸ਼ੀ ਰੱਖੀ ਗਈ ਤਾਂ ਜੋ ਸਾਰੇ ਅੰਕਾਂ ਨੂੰ ਮਿਲਾ ਕੇ ਅਧਿਆਪਕ ਖੁਦ ਆਪਣੇ ਅੰਕ ਲਗਾ ਕੇ ਸਵੈ ਮੁਲਾਂਕਣ ਕਰ ਸਕੇ। ਸਿੱਖਿਆ ਮੰਤਰੀ ਡਾ. ਚੀਮਾ ਨੇ ਦੱਸਿਆ ਕਿ 34 ਅਧਿਆਪਕਾਂ ਨੂੰ ਜਲੰਧਰ ਵਿਖੇ ਸਟੇਟ ਐਵਾਰਡ ਨਾਲ ਸਨਮਾਨਿਆ ਜਾਵੇਗਾ। ਸਟੇਟ ਐਵਾਰਡ ਲਈ ਚੁਣੇ ਹਰ ਅਧਿਆਪਕ ਨੂੰ 10 ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਪ੍ਰਸੰਸਾ ਪੱਤਰ, ਮੈਡਲ ਅਤੇ ਸੇਵਾ ਕਾਲ ਵਿੱਚ ਇਕ ਸਾਲ ਵਾਧੇ ਦਾ ਇਨਾਮ ਦਿੱਤਾ ਜਾਵੇਗਾ।
ਸਟੇਟ ਐਵਾਰਡ ਲਈ ਚੁਣੇ ਅਧਿਆਪਕਾਂ ਦੀ ਸੂਚੀ:
ਪ੍ਰਿੰਸੀਪਲ (2): ਪਵਿੰਦਰ ਕੌਰ (ਸਕੰਸਸਸ, ਸੁਲਤਾਨਵਿੰਡ, ਅੰਮ੍ਰਿਤਸਰ), ਮਨਦੀਪ ਕੌਰ (ਸਕੰਸਸਸ ਮਾਲ ਰੋਡ, ਅੰਮ੍ਰਿਤਸਰ)
ਮੁੱਖ ਅਧਿਆਪਕ (2): ਦਰਸ਼ਨ ਸਿੰਘ (ਸਹਸ ਲੋਹਗੜ੍ਹ, ਮੋਗਾ), ਰਜਿੰਦਰ ਸਿੰਘ (ਸ ਮਾਡਲ ਹਾਈ ਸਕੂਲ ਨਾਭਾ, ਪਟਿਆਲਾ)
ਲੈਕਚਰਾਰ (7): ਸ੍ਰੀਮਤੀ ਮਨੀਸ਼ਾ (ਮੈਥ ਲੈਕਚਰਾਰ, ਸਸਸਸ ਟਾਊਨ ਹਾਲ ਮੰਡੀ, ਅੰਮ੍ਰਿਤਸਰ), ਸੁਖਦਰਸ਼ਨ ਸਿੰਘ (ਫਿਜੀਕਸ ਲੈਕਚਰਾਰ, ਸਸਸਸ ਕਲਿਆਣ, ਪਟਿਆਲਾ), ਗੁਰਜੰਟ ਸਿੰਘ (ਲੈਕਚਰਾਰ ਕਾਮਰਸ, ਸਸਸਸ ਬਾਦਲ, ਸ੍ਰੀ ਮੁਕਤਸਰ ਸਾਹਿਬ), ਚਰਨਜੀਤ ਸਿੰਘ (ਲੈਕਚਰਾਰ ਪੰਜਾਬੀ, ਸਸਸਸ ਬਾਸੋਵਾਲ, ਰੂਪਨਗਰ), ਅਮਨ ਸ਼ਰਮਾ (ਲੈਕਚਰਾਰ ਅੰਗਰੇਜ਼ੀ, ਸਸਸਸ ਸੁਧਾਰ ਅੰਮ੍ਰਿਤਸਰ), ਪਰਮਿੰਦਰ ਕੁਮਾਰ (ਲੈਕਚਰਾਰ ਅੰਗਰੇਜ਼ੀ, ਸਸਸਸ ਮਹਿਲਾਂ ਸੰਗਰੂਰ) ਤੇ ਗੁਰਪ੍ਰੀਤ ਕੌਰ (ਲੈਕਚਰਾਰ ਪੰਜਾਬੀ, ਸਸਸਸ ਘੁੰਮਣ ਕਲਾਂ, ਬਠਿੰਡਾ)।
ਮਾਸਟਰ ਕੇਡਰ (ਹਾਈ ਤੇ ਸੀਨੀਅਰ ਸੈਕੰਡਰੀ) (8): ਅਭਿਨਵ ਜੋਸ਼ੀ (ਸਾਇੰਸ ਮਾਸਟਰ, ਸਕੰਸਸਸ ਸਨੌਰ, ਪਟਿਆਲਾ), ਸੁਖਦੇਵ ਸਿੰਘ (ਸਾਇੰਸ ਮਾਸਟਰ, ਸਹਸ ਭਲਿਆਣ, ਰੂਪਨਗਰ), ਮੁਖਤਿਆਰ ਸਿੰਘ (ਐਸ.ਐਸ. ਮਾਸਟਰ, ਸਹਸ ਕਮਾਲਕੇ, ਮੋਗਾ), ਪ੍ਰੇਮ ਕੁਮਾਰ (ਐਸ.ਐਸ. ਮਾਸਟਰ, ਸਹਸ ਭੰਗਲ, ਰੂਪਨਗਰ), ਪ੍ਰਦੀਪ ਕੁਮਾਰ (ਮੈਥ ਮਾਸਟਰ, ਸਸਸਸ ਤਾਮਕੋਟ, ਮੁਕਤਸਰ), ਓਮ ਪ੍ਰਕਾਸ਼ (ਪੀ.ਟੀ.ਆਈ., ਸਸਸਸ ਤਲਵੰਡੀ, ਗੁਰਦਾਸਪੁਰ), ਵਰਿੰਦਰ ਸਿੰਘ (ਪੀ.ਟੀ.ਆਈ., ਸਹਸ ਬਲੱਮਗੜ੍ਹ, ਸੰਗਰੂਰ) ਤੇ ਅੰਮ੍ਰਿਤਪਾਲ ਸਿੰਘ (ਖੇਤੀਬਾੜੀ ਮਾਸਟਰ, ਸਸਸਸ ਜੱਸੀ ਪੋ ਵਾਲੀ, ਬਠਿੰਡਾ)। ਹੈਡ ਟੀਚਰ/ਈ.ਟੀ.ਟੀ. (7): ਗੁਰਜੰਟ ਸਿੰਘ (ਹੈਡ ਟੀਚਰ, ਸਪ੍ਰਸਪੰਨਾਂਵਾਲ, ਸੰਗਰੂਰ), ਗੁਰਪ੍ਰੀਤ ਸਿੰਘ ਸੰਧੂ (ਹੈਡ ਟੀਚਰ, ਸਐਸ ਬੁਰਜ ਹਰੀ ਸਿੰਘ, ਲੁਧਿਆਣਾ), ਸੁਖਰਾਮ (ਹੈਡ ਟੀਚਰ, ਸਪ੍ਰਸ ਭਾਮੀਆਂ ਖੁਰਦ, ਲੁਧਿਆਣਾ), ਪਰਮਜੀਤ ਕੁਮਾਰ (ਈ.ਟੀ.ਟੀ., ਸਪ੍ਰਸ ਗੰਭੀਰਪੁਰ (ਲੋਅਰ) ਰੂਪਨਗਰ), ਤਰਲੋਚਨ ਸਿੰਘ (ਹੈਡ ਟੀਚਰ, ਸਪ੍ਰਸ ਨਾਗਰਾ ਲੁਧਿਆਣਾ), ਅਜਮੇਰ ਸਿੰਘ (ਹੈਡ ਟੀਚਰ, ਸਐਸ ਥੂਹੀ,ਪਟਿਆਲਾ) ਤੇ ਪਰਮਜੀਤ ਸਿੰਘ (ਈ.ਟੀ.ਟੀ., ਸਪ੍ਰਸ ਡੰਗੋਲੀ, ਰੂਪਨਗਰ)
ਮਾਸਟਰ/ਮਿਸਟ੍ਰੈਸ (ਮਿਡਲ ਸਕੂਲ) (8): ਗੁਰਮੀਤ ਸਿੰਘ (ਐਸ.ਐਸ. ਮਾਸਟਰ, ਸਮਿਸ ਭਾਰੂ ਮੁਕਤਸਰ ਸਾਹਿਬ), ਗੁਰਮੀਤ ਸਿੰਘ (ਐਸ.ਐਸ.ਮਾਸਟਰ, ਸਮਿਸ ਸਿਰਸੜੀ, ਫਰੀਦਕੋਟ), ਪਰਮਜੀਤ ਸਿੰਘ (ਆਰਟ ਐਂਡ ਕਰਾਫਟ ਟੀਚਰ, ਸਮਿਸ ਗੋਨਿਆਣਾ ਖੁਰਦ, ਬਠਿੰਡਾ), ਲਖਮੀਰ ਸਿੰਘ (ਐਸ.ਐਸ.ਮਾਸਟਰ, ਸਮਿਸ, ਭਜੋਲੀ, ਐਸ.ਏ.ਐਸ.ਨਗਰ), ਕਸ਼ਮਾ ਦੇਵੀ (ਐਸ.ਐਸ.ਮਿਸਟ੍ਰੈਸ, ਸਮਿਸ ਖਮੇੜਾ, ਰੂਪਨਗਰ), ਮੇਘ ਦਾਸ (ਸਾਇੰਸ ਮਾਸਟਰ, ਸਮਿਸ ਭਰਥਲਾ, ਲੁਧਿਆਣਾ), ਧਰਮਪਾਲ ਮਿਆਣਵੀ (ਐਸ.ਐਸ.ਮਾਸਟਰ, ਸਮਿਸ ਰਹੀਮਾਬਾਦ ਕਲਾਂ, ਲੁਧਿਆਣਾ) ਅਤੇ ਸੁਦਾਗਰ ਸਿੰਘ ਸਰਾਭਾ (ਪੀ.ਟੀ.ਆਈ., ਸਮਿਸ ਗਿਆਸਪੁਰਾ, ਲੁਧਿਆਣਾ)।

Send this to a friend