ਚੰਡੀਗੜ੍ਹ, 2 ਸਤੰਬਰ (ਪੀ. ਟੀ)- ‘‘ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਦੇ ਜਾਪਾਨ ਦੇ ਦੌਰੇ ਦੌਰਾਨ ਜੋ ਜਪਾਨ ਦੇ ਵਜ਼ੀਰ-ਏ-ਆਜ਼ਮ ਸ਼ਿੰਜੋ ਆਬੇ ਵਿਚਕਾਰ ਹੋਈ ਗੱਲਬਾਤ ਨੇ ਜੋ ਭਾਰਤ ਨਾਲ ਪ੍ਰਮਾਣੂ ਸਮਝੌਤਾ ਕਰਨ ਤੋ ਸਾਫ਼ ਇਨਕਾਰ ਕਰ ਦਿੱਤਾ ਹੈ, ਇਹ ਜਪਾਨ ਦਾ ਪ੍ਰਸ਼ੰਸਾਯੋਗ ਉਦਮ ਹੈ । ਕਿਉਂਕਿ ਭਾਰਤ ਨੇ ਅੱਜ ਅੱਕ ਕੌਮਾਂਤਰੀ ਪ੍ਰਮਾਣੂ ਸੰਧੀਆਂ ਐਨ.ਪੀ.ਟੀ. ਅਤੇ ਸੀ.ਟੀ.ਬੀ.ਟੀ. ਉਤੇ ਦਸਤਖ਼ਤ ਨਹੀਂ ਕੀਤੇ ਅਤੇ ਇਸੇ ਲਈ ਹੀ ਐਨ.ਐਸ.ਜੀ. (ਨਿਊਲਕਰ ਸਪਲਾਇਰ ਗਰੁੱਪ) ਨੇ ਵੀ ਭਾਰਤ ਨੂੰ ਮੈਂਬਰ ਨਹੀਂ ਬਣਾਇਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਬੀਤੇ ਸਮੇਂ ਵਿਚ ਐਨ.ਐਸ.ਜੀ. ਮੈਂਬਰਾਂ ਨੂੰ ਇਸ ਸੰਬੰਧ ਵਿਚ ਲਿਖੇ ਗਏ ਪੱਤਰਾਂ ਦੀ ਬਦੌਲਤ ਹੀ ਜਪਾਨ ਨੇ ਭਾਰਤ ਨਾਲ ਪ੍ਰਮਾਣੂ ਸਮਝੌਤਾ ਨਹੀਂ ਕੀਤਾ । ਕਿਉਂਕਿ ਅਸੀਂ ਇਨ੍ਹਾਂ ਮੁਲਕਾਂ ਨੂੰ ਭਾਰਤ ਨੂੰ ਪ੍ਰਮਾਣੂ ਤਕਨੀਕ, ਪ੍ਰਮਾਣੂ ਸਮੱਗਰੀ
ਅਤੇ ਹੋਰ ਜੰਗੀ ਸਾਜ਼ੋ-ਸਮਾਨ ਨਾ ਦੇਣ ਲਈ ਲਿਖਿਆ ਸੀ ਅਤੇ ਇਹ ਦਲੀਲ ਦਿੱਤੀ ਸੀ ਕਿ ਭਾਰਤ ਇਸ ਪ੍ਰਮਾਣੂ ਤਾਕਤ ਦੀ ਫ਼ੌਜੀ ਤੌਰ ’ਤੇ ਗਲਤ ਵਰਤੋਂ ਕਰਕੇ ਕੇਵਲ ਦੱਖਣੀ ਏਸ਼ੀਆ ਦੇ ਖਿੱਤੇ ਦੇ ਅਮਨ-ਚੈਨ ਨੂੰ ਹੀ ਭੰਗ ਨਹੀਂ ਕਰੇਗਾ, ਬਲਕਿ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆਂ ਨੂੰ ਵੀ ਜ਼ਬਰੀ ਹਿੰਦੂਤਵ ਸੋਚ ਤੇ ਹਿੰਦੂਤਵ ਰਾਸ਼ਟਰ ਦਾ ਗੁਲਾਮ ਬਣਾਉਣ ਦਾ ਅਮਲ ਕਰੇਗਾ, ਜਿਸ ਨਾਲ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿੱਚ ਵੱਸਣ ਵਾਲੀ ਸਿੱਖ ਕੌਮ ਦਾ ਜੀਊਣਾ ਦੁਭਰ ਕਰ ਦੇਵੇਗਾ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਜਾਪਾਨ ਦੌਰੇ ਉਤੇ ਹੋਏ ਅਮਲਾਂ ਸੰਬੰਧੀ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਦੂਸਰੇ ਪਾਸੇ ਜੋ ਭਾਰਤ ਵਿਸਤਾਰਵਾਦੀ ਦੀ ਗੱਲ ਕਰਕੇ ਜਪਾਨ ਨੂੰ ਰਿਝਾਉਣ ਦਾ ਪਾਖੰਡ ਕਰ ਰਿਹਾ ਹੈ, ਇਹ ਅਸਲੀਅਤ ਵਿਚ ਭਾਰਤ ਦੇ ਗੁਆਢੀ ਮੁਲਕ ਚੀਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਕਾਂਗਰਸ ਅਤੇ ਬੀਜੇਪੀ ਨੇ ਇਕ ਰੂਪ ਹੋ ਕੇ ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਦੀ ਸਹਾਇਤਾ ਲੈਣ ਦੇ ਅਮਲ ਪ੍ਰਤੱਖ ਰੂਪ ਵਿਚ ਸਾਬਤ ਕਰਦੇ ਹਨ ਕਿ ਇਹ ਫਿਰਕੂ ਲੋਕ ਅਸਲੀਅਤ ਵਿਚ ਵਿਕਾਸਵਾਦੀ ਸੋਚ ਵਿਚ ਨਹੀਂ, ਵਿਸਤਾਰਵਾਦੀ ਅਤੇ ਕਬਜੇਵਾਲੀ ਸੋਚ ਵਿਚ ਵਿਸ਼ਵਾਸ ਰੱਖਦੇ ਹਨ।