ਬਰਨਾਲਾ, 2 ਸਤੰਬਰ (ਕੁਲਦੀਪ ਸੂਦ, ਰਾਜਮਹਿੰਦਰ)- ਆਬਕਾਰੀ ਤੇ ਕਰ ਵਿਭਾਗ ਜ਼ਿਲ•ਾ ਬਰਨਾਲਾ ਦੇ ਨਵੇਂ ਨਿਯੁਕਤ ਸਹਾਇਕ ਕਮਿਸ਼ਨਰ ਐਸ.ਪੀ.ਐਸ. ਗਰੇਵਾਲ ਨੇ ਆਪਣਾ ਆਹੁਦਾ ਸੰਭਾਲ ਲਿਆ ਹੈ। ਉਹ ਪਟਿਆਲਾ ਤੋਂ ਬਦਲ ਕੇ ਬਰਨਾਲਾ ਵਿਖੇ ਆਏ ਹਨ। ਜੋ 1995 ਬੈਚ ਦੇ ਅਧਿਕਾਰੀ ਹਨ। ਸ. ਗਰੇਵਾਲ ਜਾਅਦਾਤਰ ਉਡਨ ਦਸਤੇ ਵਿੱਚ ਹੀ ਨਿਯੁਕਤ ਰਹੇ ਹਨ। ਉਹ ਇਕ ਇਮਾਨਦਾਰ ਅਧਿਕਾਰੀ ਦੇ ਤੌਰ ’ਤੇ ਪੰਜਾਬ ਵਿਚ ਜਾਣੇ ਜਾਂਦੇ ਹਨ ਜੋ ਮਿਹਨਤੀ ਲਗਨ ਸ਼ੀਲ ਅਤੇ ਮਿਲਣਸਾਰ ਅਧਿਕਾਰੀ ਹਨ। ਉਨ੍ਹਾਂ ਦੇ ਆਪਣਾ ਆਹੁਦਾ ਸੰਭਾਲਣ ਤੋਂ ਬਾਅਦ ਅੱਜ ਕਰਿਆਨਾ, ਰਟੇਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਤੇ ਆਲ ਇੰਡੀਆ ਕਰਿਆਨਾ ਫੈਡਰੇਸ਼ਨ ਦੇ ਖਜ਼ਾਨਚੀ ਪਵਨ ਕੁਮਾਰ, ਲਛਮਣ ਦਾਸ ਅਲਾਲਾਂਵਾਲੇ, ਜਨਰਲ
ਸਕੱਤਰ ਕਰਿਆਨਾ ਐਸੋਸੀਏਸ਼ਨ ਅਤੇ ਵਪਾਰ ਮੰਡਲ ਬਰਨਾਲਾ ਦਾ ਆਹੁਦੇਦਾਰ, ਤਰਸੇਮ ਚੰਦ ਰੂੜੇਕੇ ਤੇ ਧਰਮ ਪਾਲ ਹਮੀਦੀ ਵਾਲੇ ਇਲਾਵਾ ਵਪਾਰਮੰਡਲ ਦੇ ਚੇਅਰਮੈਨ ਰਾਮ ਸ਼ਰਨ ਦਾਸ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਦੇ ਮੁਤਾਬਕ ਵਪਾਰੀਆਂ ਨੂੰ ਟੈਕਸ ਭਰਨ ਲਈ ਅਪੀਲ ਕਰਨਗੇ। ਉਨ•ਾਂ ਕਿਹਾ ਕਿ ਵਪਾਰੀਆਂ ਦੇ ਟੈਕਸ ਦੇਣ ਨਾਲ ਹੀ ਸੂਬੇ ਦੀ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਕੀਤਾ ਜਾਂਦਾ ਹੈ। ਇਸ ਲਈ ਵਪਾਰੀਆਂ ਨੂੰ ਚਾਹੀਂਦਾ ਹੈ ਕਿ ਉਹ ਵੱਧ ਤੋਂ ਵੱਧ ਸਰਕਾਰ ਨੂੰ ਟੈਕਸ ਦੇ ਕੇ ਸੂਬੇ ਦੇ ਵਿਕਾਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ। ਇਸ ਮੌਕੇ ਇੰਸਪੈਟਰ ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।