June 6, 2026 4:51 am

ਗਿੱਲ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

Page-1_25 ਚੰਡੀਗੜ੍ਹ, 2 ਸਤੰਬਰ (ਨਾਗਪਾਲ)- ਲੈਫ਼ਟੀਨੈਂਟ ਜਨਰਲ ਤੇਜਵੰਤ ਸਿੰਘ ਗਿੱਲ ਨੇ ਅੱਜ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁੱਦਾ ਸੰਭਾਲ ਲਿਆ। ਉਨ੍ਹਾਂ ਨੂੰ ਅੱਜ ਇੱਥੇ ਰਾਜ ਭਵਨ ਪੰਜਾਬ ‘ਚ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੇ ਸਾਦੇ ਜਿਹੇ ਸਮਾਗਮ ‘ਚ ਹਲਫ਼ ਦਿਵਾਇਆ। ਜਨਰਲ ਗਿੱਲ ਜਿਨ੍ਹਾਂ ਨੇ ਪਹਿਲੀ ਸਤੰਬਰ ਨੂੰ ਫੌਜ ਦੀ ਨੌਕਰੀ ਤੋਂ ਇਛੁੱਕ ਸੇਵਾਮੁਕਤੀ ਲੈ ਲਈ ਸੀ, ਇਸ ਅਹੁਦੇ ‘ਤੇ 2 ਸਾਲ ਤੇ ਇਕ ਮਹੀਨਾ ਕੰਮ ਕਰ ਸਕਣਗੇ। ਜਨਰਲ ਗਿੱਲ ਨੇ ਅੰਗਰੇਜ਼ੀ ‘ਚ ਹਲਫ਼ ਲਿਆ ਪਰ ਸਮਾਗਮ ਦੀ ਸਾਰੀ ਕਾਰਵਾਈ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸਰਵੇਸ਼ ਕੌਂਸ਼ਲ ਨੇ ਪੰਜਾਬੀ ‘ਚ ਚਲਾਈ। ਇਸ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ

ਜਿਨ੍ਹਾਂ ਨੇ ਅਹੁੱਦਾ ਸੰਭਾਲਣ ‘ਤੇ ਜਨਰਲ ਗਿੱਲ ਨੂੰ ਵਧਾਈ ਦਿੱਤੀ। ਇਹ ਅਹੁੱਦਾ 2 ਮਈ ਤੋਂ ਜਨਰਲ ਐਮ.ਐਸ. ਬੁੱਟਰ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਖਾਲੀ ਪਿਆ ਸੀ। ਜਨਰਲ ਗਿੱਲ ਜੋ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਨੇ ਇਸ ਮੌਕੇ ‘ਤੇ ‘ਅਜੀਤ‘ ਨਾਲ ਗੱਲਬਾਤ ਕਰਦੇ ਹੋਏ ਵਾਅਦਾ ਕੀਤਾ ਕਿ ਉਹ ਕਮਿਸ਼ਨ ਦੇ ਕੰਮ ’ਚ ਪਾਰਦਰਸ਼ਤਾ ਲਿਆਉਣਗੇ।

Send this to a friend