ਬਰਨਾਲਾ, 2 ਸਤੰਬਰ (ਰਾਮ ਸਿੰਘ ਧਨੌਲਾ)- ਮੰਡੀ ਧਨੌਲਾ ਦੀ ਸਹਾਰੀਆ ਪੱਤੀ ਵਿਖੇ ਮਿੱਤਲ ਹਸਪਤਾਲ ਦੇ ਨਜ਼ਦੀਕ ਦਿਨ ਦਿਹਾੜੇ ਹੋਈ ਗੁੰਡਾਗਰਦੀ ਨੇ ਧਨੌਲਾ ਵਾਸੀਆਂ ਨੂੰ ਦਹਿਲਾ ਕੇ ਰੱਖ ਦਿੱਤਾ ਦਿਨ ਦਿਹਾੜੇ ਹੋਈ ਫਾਇਰਿੰਗ ਨੇ ਤਾਂ ਇਹ ਸਾਬਤ ਕਰਕੇ ਰੱਖ ਦਿੱਤਾ ਹੈ ਕਿ ਜਿਵੇਂ ਕੋਈ ਇਥੋ ਦਾ ਵਾਲੀ ਵਾਰਿਸ ਨਹੀਂ ਹੁੰਦਾ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ , ਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਡਾ ਪਿਛਲੇ ਕਰੀਬ ਦੋ ਸਾਲਾ ਤੋ ਜਮੀਨ ਤੇ ਪਲਾਟ ਦਾ ਗੁਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਹੋਰਾ ਨਾਲ ਝਗੜਾ ਚਲ ਰਿਹਾ ਹੈ।ਇਹ ਸਾਰਾ ਮਾਮਲਾ ਕੋਰਟ ਦੇ ਵਿਚਾਰ ਅਧੀਨ ਹੈ ਸਾਨੂੰ ਪਲਾਟ ਦੀ ਕੋਰਟ ਸਟੇਅ ਮਿਲੀ ਹੋਈ ਹੈ ਜਿਥੇ ਸਾਡੇ ਪਸੂ ਵਗੈਰਾ ਬੰਨੇ ਹੋਏ ਹਨ ਪਰੰਤੂ ਅਜ ਦਿਨ
ਦਿਹਾੜੇ ਗੁਰਦੀਪ ਸਿੰਘ ਪੁੱਤਰ ਰਣਜੀਤ ਸਿੰਘ ,ਬਿਮਲਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ , ਬੱਬੀ ਸਿੰਘ ਪੁੱਤਰ ਬਲਵੀਰ ਸਿੰਘ , ਬਲਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬਰਨਾਲਾ ਨੇ ਆ ਕੇ ਨਾਲ ਆਏ ਕਰੀਬ 20 ਵਿਆਕਤੀਆ ਸਮੇਤ ਸਾਡੇ ਪਲਾਟ ਦੀਆ ਕੰਧਾ ਦੀ ਭੰਨ ਤੋੜ ਕਰਕੇ ਕਬਜਾ ਕਰਨਾ ਚਾਹਿਆ ਪਰੰਤੂ ਜਦੋ ਸਾਨੂੰ ਪਤਾ ਲਗਾ ਤਾ ਅਸੀ ਰੋਲਾ ਪਾਉਣਾ ਸੁਰੂ ਕਰ ਦਿੱਤਾ ਉਕਤ ਵਿਆਕਤੀਆ ਨੇ ਸਾਡੇ ਰੋਡੇ ਮਾਰਨੇ ਸੁਰੂ ਕਰ ਦਿੱਤੇ ਅਤੇ ਥੋੜੀ ਦੇਰ ਬਾਅਦ ਫਾਇਰੰਗ ਕਰਨੀ ਸੁਰੂ ਕਰ ਦਿੱਤੀ ਲੜਾਈ ਇੰਨੀ ਜਬਰਦਸਤ ਸੀ ਕਿ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਪਰੰਤੂ ਕਬਜਾਕਾਰੀਆ ਵਲੌ ਰੋਡੇ ਵਗੈਰਾ ਮਾਰ ਕੇ ਸਾਡੇ ਘਰ ਦਾ ਨੁਕਸਾਨ ਕਰ ਦਿੱਤਾ ਗਿਆ ਘਟਨਾ ਦਾ ਪਤਾ ਚਲਦਿਆ ਹੀ ਥਾਣਾ ਮੁੱਖੀ ਗੁਰਭਜਨ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜ ਗਏ ਦੋਸੀਆ ਨੂੰ ਫੜਨ ਲਈ ਚਾਰੇ ਪਾਸੇ ਪੁਲਿਸ ਨੇ ਨਾਕੇ ਲਗਾ ਦਿੱਤੇ ਪੁਲਿਸ ਨੇ ਦੋ ਵਿਆਕਤੀਆ ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਜੱਟ ਵਾਸੀ ਸੰਧੂ ਪੱਤੀ ਬਰਨਾਲਾ, ਬਿਮਲਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਜੱਟ ਵਾਸੀ ਨੁੂਰਸਾਹ ਰੋਡ ਧਨੌਲਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਦੋ ਕਿ ਲੋਕਾ ਦਾ ਜਿਆਦਾ ਇਕੱਠ ਹੋਣ ਕਰਕੇ ਬਾਕੀ ਵਿਆਕਤੀ ਗਗਨਦੀਪ ਸਿੰਘ ਗੁਣੀ,ਬਲਵੀਰ ਸਿੰਘ ਸੰਧੂ ਪੱਤੀ ਬਰਨਾਲਾ ,ਪੰਮਾਂ ਸਿੰਘ ਸੇਖਾ ਰੋਡ ਬਰਨਾਲਾ,ਹਰਪ੍ਰੀਤ ਸਿੰਘ ਕੁਸਲਦੀਪ ਸਿੰਘ, ਗੁਰਦੀਪ ਸਿੰਘ ,ਕੁਲਦੀਪ ਸਿੰਘ ਤੇ ਅਣਪਛਾਤੇ ਵਿਆਕਤੀ ਭਜਣ ਵਿਚ ਸਫਲ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦੇ ਥਾਣਾ ਮੁੱਖੀ ਨੇ ਦੱਸਿਆ ਕਿ ਉਕਤ ਧਿਰਾ ਦਾ ਜਮੀਨ ਅਤੇ ਪਲਾਟ ਦਾ ਝਗੜਾ ਹੈ ਜੋ ਕਿ ਕੋਰਟ ਵਿਚ ਚੱਲ ਰਿਹਾ ਹੈ।ਪਰੰਤੂ ਉਕਤ ਵਿਆਕਤੀਆ ਵਲੌ ਦਿਨ ਦਿਹਾੜੇ ਕੀਤੀ ਗਈ ਗੁੰਡਾਗਰਦੀ ਸਰਾਸਰ ਗਲਤ ਹੈ ਪੁਲਿਸ ਨੇ ਦੋਸੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਲਦੀ ਹੀ ਗਿਰਫਤਾਰ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਜਾਵੇਗੀ