ਨਵੀਂ ਦਿੱਲੀ, 1 ਸਤੰਬਰ (ਪੀ. ਟੀ)- ਦਿੱਲੀ ਹਾਈਕੋਰਟ ਨੇ ਉੱਤਰਾਖੰਡ ਦੇ ਦੇਹਰਾਦੂਨ ਵਿਚ 22 ਸਾਲ ਦੇ ਐਮ. ਬੀ. ਏ. ਦੇ ਵਿਦਿਆਰਥੀ ਦੀ ਫਰਜ਼ੀ ਮੁਕਾਬਲੇ ਵਿਚ ਹੱਤਿਆ ਦੇ ਜ਼ੁਰਮ ਵਿਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਮੁਅੱਤਲ 14 ਪੁਲਸ ਕਰਮੀਆਂ ਦੀਆਂ ਪਟੀਸ਼ਨਾਂ ‘ਤੇ ਸੋਮਵਾਰ ਨੂੰ ਸੀ. ਬੀ. ਆਈ. ਤੋਂ ਜਵਾਬ ਮੰਗਿਆ। ਹੇਠਲੀ ਅਦਾਲਤ ਨੇ 3 ਜੁਲਾਈ 2009 ਨੂੰ ਰਣਬੀਰ ਸਿੰਘ ਦੀ ਹੱਤਿਆ ਕਰਨ ਲਈ ਉੱਤਰਾਖੰਡ ਦੇ 17 ਪੁਲਸ ਕਰਮੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਬੀਤੀ 9 ਜੂਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।