June 12, 2026 4:44 pm

ਯੂ. ਪੀ. ’ਚ ਸਕੂਲ ਅਧਿਆਪਕਾ ਨਾਲ ਸਮੂਹਿਕ ਜਬਰ ਜਨਾਹ

ਮੇਨਪੁਰੀ, 1 ਸਤੰਬਰ (ਪੀ. ਟੀ)- ਉੱਤਰ ਪ੍ਰਦੇਸ਼ ‘ਚ ਇੱਕ ਪ੍ਰਾਇਮਰੀ ਸਕੂਲ ਅਧਿਆਪਕਾ ਨਾਲ 3 ਵਿਅਕਤੀਆਂ ਨੇ ਸਮੂਹਿਕ ਜਬਰ ਜਨਾਹ ਕੀਤਾ। ਐੱਸ. ਪੀ. ਸ੍ਰੀਕਾਂਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਭੋਂਗਾਉਂ ਪੁਲਿਸ ਥਾਣੇ ਅਧੀਨ ਪੈਂਦੇ ਨਾਗਲਾ ਮਧੂ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਇੱਕ ਅਧਿਆਪਕਾ ਸਕੂਲ ਜਾ ਰਹੀ ਸੀ ਕਿ 3 ਬਦਮਾਸ਼ਾਂ ਨੇ ਉਸ ਨੂੰ ਰਾਹ ‘ਚ ਰੋਕ ਲਿਆ ਤੇ ਉਸ ਦੀ ਸੋਨੇ ਦੀ ਚੈਨ ਤੇ 5 ਹਜ਼ਾਰ ਰੁਪਏ ਖੋਹਣ ਲੱਗੇ। ਜਦੋਂ ਪੀੜਤਾ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਦੋਸ਼ੀ ਉਸ ਨੂੰ ਘੜੀਸ ਕੇ ਸੜਕ ਕਿਨਾਰੇ ਸੰਘਣੀਆਂ ਝਾੜੀਆਂ ‘ਚ ਲੈ ਗਏ ਤੇ ਉਸ ਨਾਲ ਜਬਰ ਜਨਾਹ ਕੀਤਾ। ਔਰਤ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਕਿਸੇ ਰਾਹਗੀਰ ਨੇ ਇੱਕ ਦੋਸ਼ੀ ਨੂੰ ਦਬੋਚ ਲਿਆ ਜਦਕਿ ਬਾਕੀ ਦੋ ਪੀੜਤਾ ਦਾ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਭਗੌੜੇ ਦੋਸ਼ੀਆਂ ਦੀ ਭਾਲ ਜਾਰੀ ਹੈ।

Send this to a friend