June 12, 2026 3:20 pm

ਕਾਦਰੀ ਨੇ ਸ਼ਰੀਫ ਨੂੰ ਅਹੁਦਾ ਛੱਡਣ ਲਈ ਦਿੱਤਾ 24 ਘੰਟੇ ਦਾ ਸਮਾਂ

Page-3_27 ਇਸਲਾਮਾਬਾਦ, 30 ਅਗਸਤ (ਪੀ. ਟੀ.)-ਪਾਕਿਸਤਾਨੀ ਫ਼ੌਜ ਦੀ ਵਿਚੋਲਗਿਰੀ ਦਰਮਿਆਨ ਮੁਜ਼ਾਹਰਾਕਾਰੀਆਂ ਵਲੋਂ ਸਰਕਾਰ ‘ਤੇ ਦਬਾਅ ਵਧਾਉਂਦੇ ਹੋਏ ਧਰਮ ਗੁਰੂ ਤਾਹਿਰਉਲ ਕਾਦਰੀ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਹੁਦਾ ਛੱਡਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ। ਦੇਰ ਰਾਤ ਦੀ ਇਕ ਘਟਨਾ ਵਿਚ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇੰਸਾਫ ਦੇ ਉਪ ਚੇਅਰਮੈਨ ਸ਼ਾਹ ਮੁਹੰਮਦ ਕੁਰੈਸ਼ੀ ਦੀ ਅਗਵਾਈ ਵਿਚ ਇਕ ਵਫਦ ਨੇ ਕਾਦਰੀ ਦੇ ਕੈਂਪ ਦਾ ਦੌਰਾ ਕੀਤਾ ਅਤੇ ਉਨ੍ਹਾਂ ਪਾਕਿਸਤਾਨ ਅਵਾਮੀ ਤਹਿਰੀਕ ਦੇ ਮੁਖੀ ਨੂੰ ਆਪਣੀ ਅਗਲੀ ਕਾਰਵਾਈ ‘ਚ ਦੇਰੀ ਕਰਨ ਲਈ ਰਾਜ਼ੀ ਕੀਤਾ। 14 ਅਗਸਤ ਨੂੰ ਦੋਵਾਂ ਪਾਰਟੀਆਂ ਵਲੋਂ ਸ਼ੁਰੂ ਕੀਤੇ ਮਾਰਚ ਪਿੱਛੋਂ ਦੋਵਾਂ ਗਰੁੱਪਾਂ ਵਿਚਕਾਰ ਇਹ ਪਹਿਲਾ ਸਿੱਧਾ ਸੰਪਰਕ ਸੀ। ਕਾਦਰੀ ਨੇ ਪ੍ਰਧਾਨ ਮੰਤਰੀ ਨੂੰ

ਅਹੁਦੇ ਤੋਂ ਹਟਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ। ਦੋ ਹਫਤੇ ਪਹਿਲਾਂ ਸੰਸਦ ਦਾ ਬਾਹਰ ਧਰਨਾ ਦੇ ਕੇ ਬੈਠੇ ਕਾਦਰੀ ਕਈ ਵਾਰ ਸਮੇਂ ਦੀ ਹੱਦ ਤੈਅ ਕਰ ਚੁੱਕੇ ਹਨ। ਉਨ੍ਹਾਂ ਦੀ ਮੀਟਿੰਗ ਪਿੱਛੋਂ ਕੁਰੈਸ਼ੀ ਨੇ ਕਾਦਰੀ ਦੇ ਸਮਰਥਕਾਂ ਨੂੰ ਸੰਬੋਧਨ ਕੀਤਾ ਅਤੇ ਅਗਲੇਰੀ ਕਾਰਵਾਈ ਅੱਗੇ ਪਾਉਣ ਲਈ ਆਪਣੀ ਪਾਰਟੀ ਦੀ ਬੇਨਤੀ ਨੂੰ ਦੁਹਰਾਇਆ ਪਰ ਮੁਜ਼ਾਹਰਾਕਾਰੀ ਸਹਿਮਤ ਨਾ ਹੋਏ। ਇਸ ਮੌਕੇ ਕਾਦਰੀ ਆਪਣੇ ਕੈਬਿਨ ਚੋਂ ਬਾਹਰ ਆਏ ਅਤੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਤਹਿਰੀਕ-ਏ-ਇੰਸਾਫ ਦੀ ਤਜਵੀਜ਼ ਨੂੰ ਸਹਿਮਤੀ ਦੇ ਦੇਣ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਕਈ ਵਿਚਾਰ ਸਾਂਝੇ ਹਨ ਅਤੇ ਬਰਾਬਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਸਮਰਥਕਾਂ ਨੂੰ ਚੌਕਸ ਕੀਤਾ ਕਿ ਸਰਕਾਰ ਦਾ ਦੋਵਾਂ ਵਿਚਕਾਰ ਤਰੇੜ ਪਾਉਣ ਦਾ ਇਰਾਦਾ ਰੱਖਦੀ ਹੈ। ਇਸੇ ਦੌਰਾਨ ਦੇਰ ਰਾਤ ਭਾਸ਼ਣ ਵਿਚ ਇਮਰਾਨ ਖਾਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਧਰਨੇ ਤੇ ਰੈਲੀਆਂ ਦਾ ਪ੍ਰੋਗਰਾਮ ਲਾਹੌਰ, ਕਰਾਚੀ, ਫੈਸਲਾਬਾਦ ਅਤੇ ਮੁਲਤਾਨ ਤਕ ਵਧਾਏਗੀ। ਸ੍ਰੀ ਕਾਦਰੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਖਾਨ ਦੇ ਮੁਜ਼ਾਹਰੇ ਵਿਚ ਸ਼ਾਮਿਲ ਹੋਣ।

Send this to a friend