June 12, 2026 4:44 pm

ਮਜੀਠੀਆ ਵੱਲੋਂ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੀ 10 ਮੈਂਬਰੀ ਸਲਾਹਕਾਰ ਕਮੇਟੀ ਦਾ ਐਲਾਨ

Page-3_22 ਚੰਡੀਗੜ੍ਹ, 30 ਅਗਸਤ (ਪੀ.ਟੀ.)-ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ 10 ਮੈਂਬਰੀ ਸਲਾਹਕਾਰ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ ਜਿਸ ‘ਚ ਨਾਮੀਂ ਖੇਡ ਪ੍ਰਬੰਧਕ ਤੇ ਖਿਡਾਰੀ ਜਿਵੇਂ ਰਾਜਾ ਰਣਧੀਰ ਸਿੰਘ, ਰਣਇੰਦਰ ਸਿੰਘ ਅਤੇ ਅਭਿਨਵ ਬਿੰਦਰਾ ਨੂੰ ਸ਼ਾਮਿਲ ਕੀਤਾ ਗਿਆ ਹੈ। ਕਮੇਟੀ ਦੇ ਹੋਰਨਾਂ ਮੈਂਬਰਾਂ ‘ਚ ਰਾਜਾ ਕੇ ਐਸ ਸਿੱਧੂ, ਮਾਨਵਜੀਤ ਸਿੰਘ ਸੰਧੂ, ਰੋਜੰਨ ਸਿੰਘ ਸੋਢੀ, ਹਰਵੀਨ ਸਰਾਓ, ਅਵਨੀਤ ਕੌਰ ਸਿੱਧੂ, ਹਿਨਾ ਸਿੱਧੂ ਅਤੇ ਮੁਕੇਸ਼ ਕੁਮਾਰ ਦੇ ਨਾਂ ਪ੍ਰਮੁੱਖ ਹਨ। ਇਸ ਤੋਂ ਇਲਾਵਾ ਰਾਜਾ ਕੇ ਐਸ ਸਿੱਧੂ ਨੂੰ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਾ ਸਲਾਹਕਾਰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਵਨਪ੍ਰੀਤ ਸਿੰਘ ਨੂੰ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ

ਦਾ ਚੇਅਰਮੈਨ ਅਤੇ ਸ੍ਰੀ ਪਰਮਿੰਦਰ ਸਿੰਘ ਬਰਾੜ ਨੂੰ ਉਪ ਪ੍ਰਧਾਨ ਤੇ ਦਫਤਰ ਇੰਚਾਰਜ ਨਾਮਜ਼ਦ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਸ ਨਵੀਂ ਸਲਾਹਕਾਰ ਕਮੇਟੀ ਦੇ ਗਠਨ ਨਾਲ ਪੰਜਾਬ ‘ਚ ਸ਼ੂਟਿੰਗ ਨੂੰ ਸ਼ਾਨਦਾਰ ਹੁੰਗਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਸਲਾਹਕਾਰ ਬੋਰਡ ਦੇ ਨਵੇਂ ਮੈਂਬਰਾਂ ਦੇ ਤਜ਼ਰਬਿਆਂ ਤੇ ਹੁਨਰ ਦੀ ਮਦਦ ਨਾਲ ਪੰਜਾਬ ‘ਚ ਸ਼ੂਟਿੰਗ ਨੂੰ ਪੇਸ਼ੇਵਰ ਪੱਧਰ ਦੀ ਖੇਡ ਬਣਾਉਣ ‘ਚ ਕਾਫੀ ਸਹਾਇਤਾ ਮਿਲੇਗੀ।
ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਮੀਦ ਪ੍ਰਗਟਾਈ ਕਿ ਸਲਾਹਕਾਰ ਬੋਰਡ ਦੇ ਮੈਂਬਰਾਂ ਦੀ ਅਗਵਾਈ ਸਦਕਾ ਸ਼ੂਟਿੰਗ ਵਿਚ ਪੰਜਾਬ ਨਵੀਆਂ ਬੁਲੰਦੀਆਂ ਸਰ ਕਰੇਗੀ ਅਤੇ ਸੂਬੇ ਦੇ ਸ਼ੂਟਰ ਕੌਮਾਂਤਰੀ ਪੱਧਰ ‘ਤੇ ਜਿੱਤਾਂ ਦਰਜ ਕਰਕੇ ਦੇਸ਼ ਦੀ ਸ਼ਾਨ ‘ਚ ਹੋਰ ਵਾਧਾ ਕਰਨਗੇ। ਸ. ਮਜੀਠੀਆ ਨੇ ਦੱਸਿਆ ਕਿ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਪੰਜਾਬ ਸਰਕਾਰ ਦੀ ਮਦਦ ਨਾਲ ਸ਼ੂਟਿੰਗ ਖੇਡ ਦੀ ਪ੍ਰਫੁੱਲਤਾ ਲਈ ਤਿੰਨ ਸੂਤਰੀ ਏਜੰਡਾ ਤਿਆਰ ਕਰੇਗੀ ਜਿਸ ‘ਚ ਵਿਸ਼ਵ ਪੱਧਰੀ ਸ਼ੂਟਿੰਗ ਦਾ ਬੁਨਿਆਦੀ ਢਾਂਚਾ ਤਿਆਰ ਕਰਨਾ, ਲੋੜ ਅਨੁਸਾਰ ਖਾਸ ਸਿਖਲਾਈ ਦਾ ਪ੍ਰਬੰਧ ਅਤੇ ਮਿਆਰੀ ਮੁਕਾਬਲਿਆਂ ਦਾ ਪ੍ਰਬੰਧ ਕਰਨਾ ਟੀਚਾ ਹੋਵੇਗਾ ਤਾਂ ਜੋ ਉੱਤਮ ਦਰਜੇ ਦੇ ਸ਼ੂਟਰ ਪੈਦਾ ਕੀਤੇ ਜਾ ਸਕਣ।

Send this to a friend